ਐਲਬੀਐਸ ਆਰੀਆ ਮਹਿਲਾ ਕਾਲਜ ਬਰਨਾਲਾ ਵਿਖੇ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਗਿਆ

0
PrimeKhabarPunjab LBS college

ਬਰਨਾਲਾ -05 ਜੂਨ – ਸ਼੍ਰੀ ਲਾਲ ਬਹਾਦਰ ਸ਼ਾਸਤਰੀ ਆਰੀਆ ਮਹਿਲਾ ਕਾਲਜ ਬਰਨਾਲਾ ਵਿਖੇ “ਵਿਸ਼ਵ ਵਾਤਾਵਰਨ ਦਿਵਸ” ਮਨਾਇਆ ਗਿਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਾਲਜ ਦੇ ਕਾਰਜਕਾਰਨੀ ਪ੍ਰਿੰਸੀਪਲ ਡਾਕਟਰ ਸੁਸ਼ੀਲ ਬਾਲਾ ਜੀ ਨੇ ਦੱਸਿਆ ਕਿ ਐਨਐਸਐਸ ਅਤੇ ਰੈਡ ਰਿਬਨ ਕਲੱਬ ਨੇ ਸਾਂਝੇ ਯਤਨਾ ਸਦਕਾ ਕਾਲਜ ਵਿੱਚ “ਵਿਸ਼ਵ ਵਾਤਾਵਰਨ ਦਿਵਸ” ਮਨਾਇਆ ਕਿਉਂਕਿ ਗੁਰਬਾਣੀ ਵਿੱਚ ਵੀ ਦਰਜ ਹੈ “ਬਲਿਹਾਰੇ ਕੁਦਰਤ ਵਸਿਆ”। ਇਸ ਤਹਿਤ ਕਾਲਜ ਵਿੱਚ ਤਕਰੀਬਨ 15 ਤੋਂ ਵੱਧ ਬੂਟੇ ਲਗਾਏ ਗਏ। ਪ੍ਰੋਗਰਾਮ ਅਫਸਰ ਮੈਡਮ ਅਰਚਨਾ ਨੇ ਦੱਸਿਆ ਕਿ ਨਿੰਮ, ਅਰਜਨ ਸ਼ਾਲ ਵਰਗੇ ਸਦਾਬਹਾਰ ਬੂਟੇ ਲਾਏ ਗਏ, ਜੋ ਵਾਤਾਵਰਨ ਦੇ ਨਾਲ ਨਾਲ ਜੜੀ ਬੂਟੀਆਂ ਦਾ ਕੰਮ ਵੀ ਕਰਦੇ ਹਨ।  ਇਸ ਮੌਕੇ ਤੇ ਵਿਦਿਆਰਥਣਾਂ ਦੇ ਨਾਲ ਨਾਲ ਪ੍ਰੋਗਰਾਮ ਅਫਸਰ ਮੈਡਮ ਆਰਤੀ, ਮੈਡਮ ਨੀਰੂ ਜੇਠੀ, ਮੈਡਮ ਮੋਨਿਕਾ,  ਡਾਕਟਰ ਕਿਰਪਾਲ, ਮੈਡਮ ਅਮਨ, ਸੁਪਰਡੈਂਟ ਕ੍ਰਿਸ਼ਨ ਕੁਮਾਰ, ਲਾਲ ਚੰਦ, ਰਾਮ ਚੰਦਰ ਵੀ ਹਾਜ਼ਰ ਸਨ।  ਦੱਸਣ ਯੋਗ ਹੈ ਕਿ ਐਲਬੀਐਸ ਕਾਲਜ ਇਕ ਹਰਿਆ ਭਰਿਆ ਕਾਲਜ ਹੈ, ਜਿਸ ਵਿੱਚ ਐਨਐਸਐਸ ਅਤੇ ਰੈਡ ਰਿਬਨ ਵੱਲੋਂ ਵੱਖ-ਵੱਖ ਤਰਹਾਂ ਦੇ ਬੂਟੇ ਲਾਏ ਗਏ ਹਨ। ਅਕਸਰ ਦੇਖਿਆ ਗਿਆ ਹੈ ਕਿ ਕਾਲਜ ਦਾ ਟੈਂਪਰੇਚਰ ਸ਼ਹਿਰ ਨਾਲੋਂ ਦੋ ਤਿੰਨ ਡਿਗਰੀ ਹਮੇਸ਼ਾ ਹੀ ਘੱਟ ਹੁੰਦਾ ਹੈ। ਪ੍ਰਿੰਸੀਪਲ ਮੈਡਮ ਨੇ ਵਿਦਿਆਰਥਣਾਂ ਨੂੰ ਵੱਧ ਤੋਂ ਵੱਧ ਬੂਟੇ ਲਾਉਣ ਦਾ ਸੰਦੇਸ਼ਾ ਦਿੱਤਾ।  ਪ੍ਰੋਗਰਾਮ ਅਫਸਰ ਮੈਡਮ ਅਰਚਨਾ ਨੇ ਕਿਹਾ ਕਿ “ਇਕ ਪੇੜ ਮੇਰੀ ਮਾਂ ਕੇ ਨਾਮ” ਮੁਹਿੰਮ ਤਹਿਤ ਕਾਲਜ ਵਿੱਚ ਬੂਟੇ ਲਾਏ ਜਾ ਰਹੇ ਹਨ। ਇਹ ਲੜੀ ਪਿਛਲੇ ਸਾਲ ਤੋਂ ਭਾਰਤ ਸਰਕਾਰ ਦੁਆਰਾ ਸ਼ੁਰੂ ਕੀਤੀ ਗਈ ਸੀ, ਜਿਸ ਦੇ ਤਹਿਤ ਪਿਛਲੇ ਸਾਲ ਵੀ ਕਾਲਜ ਵਿੱਚ ਹਰ ਵਿਭਾਗ ਨੇ ਵਾਤਾਵਰਨ ਨੂੰ ਹਰਾ ਭਰਿਆ ਰੱਖਣ ਦੇ ਲਈ ਆਪਣਾ-ਆਪਣਾ ਯੋਗਦਾਨ ਪਾਇਆ।

PrimeKhabar LBS

About The Author

Leave a Reply

Your email address will not be published. Required fields are marked *