ਸ਼ਹਿਰ ਵਿੱਚੋਂ ਦਿਨ ਦਿਹਾੜੇ ਘਰ ਅੱਗੋਂ ਚੋਰੀ ਹੋਇਆ ਮੋਟਰਸਾਈਕਲ

0
PrimeKhabarPunjab Bycke Chori

ਬਰਨਾਲਾ -04 ਜੂਨ -ਬਰਨਾਲਾ ਵਿੱਚੋਂ ਦਿਨ ਦਿਹਾੜੇ ਮੋਟਰਸਾਈਕਲ ਚੋਰੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਮੋਟਰਸਾਈਕਲ ਮਾਲਕ ਅਭਿਸ਼ੇਕ ਗੋਇਲ ਨੇ ਦੱਸਿਆ ਕਿ ਉਹਨਾਂ ਦਾ ਮੋਟਰਸਾਈਕਲ PB19T8891 ਮਾਰਕਾ ਸਪਲੈਂਡਰ ਪੀਐਨਬੀ ਬੈਂਕ ਮੇਨ ਬਰਾਂਚ ਦੇ ਨਜ਼ਦੀਕ ਘਰ ਦੇ ਬਾਹਰੋਂ ਕਿਸੇ ਲਾਲ ਸ਼ਰਟ ਵਾਲੇ ਵਿਅਕਤੀ ਦੁਆਰਾ ਚੋਰੀ ਕਰ ਲਿਆ ਗਿਆ ਹੈ, ਜਿਸ ਨੂੰ ਆਸ ਪਾਸ ਲੱਗੇ ਕੈਮਰਿਆਂ ਦੀ ਰਿਕਾਰਡਿੰਗ ਰਾਹੀਂ ਵੇਖਿਆ ਜਾ ਸਕਦਾ ਹੈ।

ਉਹਨਾਂ ਦੱਸਿਆ ਕਿ ਮੋਟਰਸਾਈਕਲ ਉਹਨਾਂ ਦੇ ਘਰ ਦੇ ਬਾਹਰ ਹੀ ਖੜਾ ਸੀ ਪਰੰਤੂ ਜਦੋਂ ਕੁਝ ਸਮੇਂ ਬਾਅਦ ਬਾਹਰ ਆ ਕੇ ਦੇਖਿਆ ਤਾਂ ਮੋਟਰਸਾਈਕਲ ਆਪਣੀ ਜਗ੍ਹਾ ਤੇ ਨਹੀਂ ਸੀ ਇਸ ਤੋਂ ਬਾਅਦ ਉਹਨਾਂ ਨੇ ਆਸ ਪਾਸ ਦੇ ਕੈਮਰਿਆਂ ਦੀ ਚੈਕਿੰਗ ਕੀਤੀ ਜਿਸ ਵਿੱਚ ਲਾਲ ਸ਼ਰਟ ਵਾਲਾ ਇੱਕ ਵਿਅਕਤੀ ਮੋਟਰ ਸਾਈਕਲ ਲੈ ਕੇ ਜਾਂਦਾ ਦਿਖਾਈ ਦਿੱਤਾ। ਦਿਨੋ ਦਿਨ ਵੱਧ ਰਹੀਆਂ ਲੁੱਟ ਖੋਹ ਅਤੇ ਚੋਰੀ ਦੀਆਂ ਘਟਨਾਵਾਂ ਨੇ ਲੋਕਾਂ ਦੇ ਨੱਕ ਵਿੱਚ ਦਮ ਕਰ ਰੱਖਿਆ ਹੈ। ਇਸ ਤਰ੍ਹਾਂ ਲੱਗ ਰਿਹਾ ਹੈ ਜਿਵੇਂ ਚੋਰਾਂ ਅਤੇ ਲੁਟੇਰਿਆਂ ਨੂੰ ਪੁਲਿਸ ਦਾ ਕੋਈ ਭੈ ਨਹੀਂ ਹੈ। ਉਹਨਾਂ ਕਿਹਾ ਕਿ ਇਸ ਸਬੰਧੀ ਰਿਪੋਰਟ ਥਾਣਾ ਸਿਟੀ ਵਨ ਵਿੱਚ ਕਰਵਾ ਦਿੱਤੀ ਗਈ ਹੈ। ਜਦੋਂ ਇਸ ਸਬੰਧੀ ਥਾਣਾ ਸਿਟੀ ਵਨ ਦੇ ਇੰਚਾਰਜ ਐਸਐਚਓ ਲਖਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਜਲਦੀ ਹੀ ਮੈਂ ਇਸ ਸਬੰਧੀ ਜਾਂਚ ਪੜਤਾਲ ਸ਼ੁਰੂ ਕਰਵਾ ਦੇਵਾਂਗਾ।

About The Author

Leave a Reply

Your email address will not be published. Required fields are marked *