ਸਰਕਾਰੀ ਪ੍ਰਇਮਰੀ ਸਕੂਲ ਹੰਡਿਆਇਆ ਵਿਖੇ ਮਾਪੇ ਅਧਿਆਪਕ ਮਿਲਣੀ ਦਾ ਆਯੋਜਨ

0
WhatsApp Image 2025-05-31 at 17.10.17

ਹੰਡਿਆਇਆ -31 ਮਈ-ਸਿੱਖਿਆ ਵਿਭਾਗ ਦੇ ਨਿਰਦੇਸ਼ਾਂ ਅਨੁਸਾਰ ਜਿਲ੍ਹਾ ਸਿੱਖਿਆ ਅਫ਼ਸਰ ਸ਼੍ਰੀਮਤੀ ਇੰਦੂ ਸਿਮਕ ਜੀ ਦੀ ਅਗਵਾਈ ਵਿੱਚ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਹੰਡਿਆਇਆ ਵਿਖੇ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ। ਸਕੂਲ ਮੁਖੀ ਸਰਦਾਰ ਤਰਵਿੰਦਰ ਸਿੰਘ ਜੀ ਨੇ ਦੱਸਿਆ ਕਿ ਅੱਜ ਦੀ ਮਾਪੇ ਅਧਿਆਪਕ ਮਿਲਣੀ ਵਿੱਚ ਬੱਚਿਆਂ ਨੂੰ ਛੁੱਟੀਆਂ ਦੇ ਕੰਮ ਦੇ ਪ੍ਰਿੰਟ ਆਊਟ ਦਿੱਤੇ ਗਏ, ਮਾਪਿਆਂ ਨੂੰ ਬੱਚਿਆਂ ਦੀ ਪੜ੍ਹਾਈ ਲਈ ਜਾਗਰੂਕ ਕੀਤਾ ਗਿਆ, ਮਿਸ਼ਨ ਸਮਰੱਥ ਦੇ ਛੁੱਟੀਆਂ ਦੇ ਕੰਮ ਬਾਰੇ ਦੱਸਿਆ ਗਿਆ, ਬੱਚਿਆਂ ਨੂੰ ਘਰਾਂ ਵਿੱਚ ਮੈਡੀਸਿਨ ਪੌਦੇ ਲਗਾਉਣ ਲਈ ਪ੍ਰੇਰਿਤ ਕੀਤਾ ਗਿਆ, ਪਲਾਸਟਿਕ ਦੀ ਵਰਤੋਂ ਦੇ ਨੁਕਸਾਨ ਬਾਰੇ ਦੱਸਿਆ ਗਿਆ। ਫਾਲਤੂ ਸਮਾਨ ਤੋਂ ਵੱਖ ਵੱਖ ਤਰ੍ਹਾਂ ਦੀਆਂ ਚੀਜ਼ਾਂ ਬਣਾਈਆਂ ਗਈਆਂ। ਬੱਚਿਆਂ ਦੇ ਪੋਸਟਰ ਮੁਕਾਬਲੇ ਕਰਵਾਏ ਗਏ । ਅੱਜ ਦੇ ਮਿਲਣੀ ਵਿੱਚ ਬਸਾਵਾ ਸਿੰਘ ਐਮ ਸੀ, ਰੂਪੀ ਕੌਰ ਐਮ ਸੀ, ਐਸ ਐਮ ਸੀ ਚੇਅਰਮੈਨ ਜਤਿੰਦਰ ਸਿੰਘ ਤੋਂ ਇਲਾਵਾ ਸਮੁੱਚਾ ਸਕੂਲ ਸਟਾਫ਼ ਹਾਜ਼ਰ ਸੀ

About The Author

Leave a Reply

Your email address will not be published. Required fields are marked *