ਹੰਡਿਆਇਆ ਸਕੂਲ ਨੂੰ ਮਿਲਿਆ ਫਿਜੀਕਲ ਲੈਕਚਰਾਰ

ਹੰਡਿਆਇਆ- 31 ਮਈ – ਪੀ ਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੰਡਿਆਇਆ ਨੂੰ ਇਕ ਲੈਕਚਰਾਰ ਹੋਰ ਮਿਲ ਗਿਆ ਹੈ । ਸਕੂਲ ਮੁਖੀ ਰਣਜੀਤ ਸਿੰਘ ਜੰਡੂ ਨੇ ਦੱਸਿਆ ਕਿ ਸਕੂਲ ਜਦੋਂ ਤੋਂ ਸੈਕੰਡਰੀ ਸਕੂਲ ਬਣਿਆ ਸੀ, ਇਥੇ ਫਿਜ਼ੀਕਲ ਲੈਕਚਰਾਰ ਦੀ ਅਸਾਮੀ ਖਾਲੀ ਚੱਲੀ ਆ ਰਹੀ ਸੀ । ਇਸ ਖੜੋਤ ਨੂੰ ਤੋੜਦੇ ਹੋਏ ਅੱਜ ਸਤਵੀਰ ਸਿੰਘ ਲੈਕਚਰਾਰ ਫਿਜੀਕਲ ਵਜੋਂ ਹਾਜ਼ਰ ਹੋਏ ਹਨ । ਉਨ੍ਹਾਂ ਦੱਸਿਆ ਕਿ ਪਿਛਲੇ ਸਮੇਂ ਲੈਕਚਰਾਰ ਹਿਸਟਰੀ ਅਤੇ ਲੈਕਚਰਾਰ ਪੰਜਾਬੀ ਦੀ ਅਸਾਮੀ ਪੁਰ ਹੋਣ ਕਰਕੇ ਹੁਣ ਸਕੂਲ ਵਿੱਚ ਤਿੰਨ ਲੈਕਚਰਾਰ ਹੋ ਗਏ ਹਨ । ਉਨ੍ਹਾਂ ਕਿਹਾ ਕਿ 3 ਲੈਕਚਰਾਰ ਆਉਣ ਕਰਕੇ ਸੈਕੰਡਰੀ ਜਮਾਤਾਂ ਦੀ ਪੜ੍ਹਾਈ ਹੋਰ ਵੀ ਬਿਹਤਰੀ ਨਾਲ ਹੋਵੇਗੀ । ਉਨ੍ਹਾਂ ਅਤੇ ਸਮੁੱਚੇ ਸਟਾਫ਼ ਵਲੋਂ ਨਵੇਂ ਹਾਜ਼ਰ ਹੋਏ ਲੈਕਚਰਾਰ ਫਿਜੀਕਲ ਨੂੰ ਜੀ ਆਇਆਂ ਕਹਿੰਦੇ ਹੋਏ ਨਿੱਘਾ ਸਵਾਗਤ ਕੀਤਾ । ਇਸ ਮੌਕੇ ਲੈਕਚਰਾਰ ਪੰਜਾਬੀ ਗੁਰਲਾਲ ਸਿੰਘ ਬੋਪਾਰਾਏ, ਬਲਜੀਤ ਸਿੰਘ ਅਕਲੀਆ, ਪ੍ਰਿਤਪਾਲ ਸਿੰਘ, ਰੁਪਿੰਦਰ ਸਿੰਘ, ਜ਼ਿਲ੍ਹਾ ਲੁਧਿਆਣਾ ਤੋਂ ਜਸਵਿੰਦਰ ਸਿੰਘ, ਸੁਖਦੇਵ ਸਿੰਘ, ਵਿਕਰਮ ਸਿੰਘ, ਹਰਦੀਪ ਸਿੰਘ, ਨਵਜੀਤ ਸਿੰਘ, ਵਰਿੰਦਰ ਸਿੰਘ, ਅਮਰੀਕ ਸਿੰਘ ਅਤੇ ਮਨਦੀਪ ਸਿੰਘ ਤੋਂ ਇਲਾਵਾ ਸਮੂਹ ਸਟਾਫ਼ ਹਾਜ਼ਰ ਸੀ।