ਸਰਕਾਰੀ ਪ੍ਰਾਇਮਰੀ ਸਕੂਲ ਹਮੀਦੀ ਨੂੰ ਵਾਟਰ ਕੂਲਰ ਤੇ ਆਰਓ ਦਿੱਤਾ ਦਾਨ

ਬਰਨਾਲਾ- 31 ਮਈ – ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ’ਤੇ ਸਰਕਾਰੀ ਪ੍ਰਾਇਮਰੀ ਸਕੂਲ ਹਮੀਦੀ ਨੂੰ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਕਰਮਜੀਤ ਸਿੰਘ ਤੇ ਵੈਟਰਨਰੀ ਅਫਸਰ ਪੋਲੀਕਲੀਨਿਕ ਡਾ. ਰਮਨਦੀਪ ਕੌਰ ਪੁੱਤਰੀ ਸਰਦਾਰ ਸੁਰਜੀਤ ਸਿੰਘ ਕਾਨੂੰਗੋ ਵਾਸੀ ਹਮੀਦੀ ਰਾਹੀਂ ਕੰਪਨੀ ਵੀਆਈਆਰ ਬੀਏਸੀ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਹਮੀਦੀ ਦੇ ਬੱਚਿਆਂ ਨੂੰ ਗਰਮੀ ਤੋਂ ਰਾਹਤ ਦਿਵਾਉਣ ਲਈ ਵਾਟਰ ਕੂਲਰ ਤੇ ਆਰਓ ਦਿੱਤਾ ਹੈ। ਸਕੂਲ ਦੇ ਮੁੱਖ ਅਧਿਆਪਕ ਅਸ਼ਵਨੀ ਕੁਮਾਰ ਨੇ ਬੱਚਿਆਂ ਨੂੰ ਗਰਮੀ ਤੋਂ ਬਚਣ ਲਈ ਠੰਡੇ ਪਾਣੀ ਤੇ ਸਾਫ ਪਾਣੀ ਲਈ ਆ ਰਹੀ ਸਮੱਸਿਆ ਨੂੰ ਪਹਿਲਾਂ ਤੋਂ ਹੀ ਜਾਣੂ ਕਰਵਾਇਆ ਗਿਆ ਸੀ ਤਾਂ ਉਨਾਂ ਨੇ ਇਸ ਸਮੱਸਿਆ ਵੱਲ ਧਿਆਨ ਦਿੰਦੇ ਹੋਏ ਸਕੂਲ ਨੂੰ ਸਾਫ ਪਾਣੀ ਲਈ ਆਰਓ ਤੇ ਠੰਡੇ ਪਾਣੀ ਲਈ ਵਾਟਰ ਕੂਲਰ ਭੇਂਟ ਕੀਤਾ ਗਿਆ। ਇਸ ਮੌਕੇ ਅਧਿਆਪਕ ਜਗਸੀਰ ਸਿੰਘ, ਗੁਰਦੀਪ ਸਿੰਘ, ਚਮਕੌਰ ਸਿੰਘ, ਸਰਬਜੀਤ ਕੌਰ ਤੇ ਜਸਪ੍ਰੀਤ ਕੌਰ, ਸਕੂਲ ਮੈਨੇਜਮੈਂਟ ਕਮੇਟੀ ਮੈਂਬਰ ਵੀਰਪਾਲ ਕੌਰ, ਮਨਪ੍ਰੀਤ ਕੌਰ ਹਾਜ਼ਰ ਸਨ। ਅਖੀਰ ’ਚ ਸਕੂਲ ਮੁੱਖੀ ਅਸ਼ਵਨੀ ਕੁਮਾਰ ਵੱਲੋਂ ਡਾ. ਰਮਨਦੀਪ ਕੌਰ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।