ਕੀ ਪੰਚਾਇਤੀ ਸਮਝੌਤੇ ਹੋ ਜਾਣ ਨਾਲ ਠੱਗ ਆਪਣੀਆਂ ਠੱਗੀਆਂ ਤੋਂ ਬਾਜ ਆ ਜਾਣਗੇ

0
Panchayat

ਅਜਿਹੇ ਸਮਝੌਤਿਆਂ ਨਾਲ ਠੱਗੇ ਗਏ ਲੋਕਾਂ ਨੂੰ ਉਹਨਾਂ ਦੇ ਪੈਸੇ ਵਾਪਸ ਮਿਲੇ????

ਹੰਡਿਆਇਆ -23 ਮਈ- ਕਸਬਾ ਹੰਡਿਆਇਆ ਵਿਖੇ ਪਿਛਲੇ ਕੁਝ ਮਹੀਨਿਆਂ ਤੋਂ ਦੋ ਠੱਗਾਂ ਦੀ ਚਰਚਾ ਜੋਰਾਂ ਸ਼ੋਰਾਂ ਤੇ ਚੱਲ ਰਹੀ ਹੈ। ਜੋ ਆਮ ਲੋਕਾਂ ਦੇ ਬੈਂਕਾਂ ਵਿੱਚ ਖਾਤੇ ਖੁਲਵਾ ਕੇ ਉਹਨਾਂ ਦੇ ਖਾਤਿਆਂ ਦਾ ਗਲਤ ਉਪਯੋਗ ਕਰਦੇ ਹੋਏ, ਉਹਨਾਂ ਖਾਤਿਆਂ ਵਿੱਚ ਹੋਰ ਮਾਸੂਮ ਲੋਕਾਂ ਨਾਲ ਠੱਗੀਆਂ ਮਾਰ ਕੇ ਪੈਸੇ ਟ੍ਰਾਂਸਫਰ ਕਰਵਾ ਲੈਂਦੇ ਹਨ। ਉਹ ਇਹਨਾਂ ਪੈਸਿਆਂ ਨੂੰ ਖੁਦ ਹੀ ਕਢਵਾ ਲੈਂਦੇ ਹਨ ਕਿਉਂਕਿ ਖਾਤੇ ਨਾਲ ਸੰਬੰਧਿਤ ਸਾਰੇ ਦਸਤਾਵੇਜ ਉਹ ਪਹਿਲਾਂ ਤੋਂ ਹੀ ਆਪਣੇ ਹੱਥ ਹੇਠ ਰੱਖ ਲੈਂਦੇ ਹਨ। ਆਪਣੇ ਖਾਤੇ ਵਿੱਚ ਹੋਣ ਵਾਲੇ ਇਹਨਾਂ ਲੈਣ ਦੇਣ ਬਾਰੇ ਖਾਤਾ ਧਾਰਕ ਨੂੰ ਕੋਈ ਸੂਚਨਾ ਪ੍ਰਾਪਤ ਨਹੀਂ ਹੁੰਦੀ। ਉਹਨਾਂ ਨੂੰ ਆਪਣੇ ਖਾਤੇ ਵਿੱਚ ਹੋਣ ਵਾਲੇ ਅਜਿਹੇ ਗੈਰ ਕਾਨੂੰਨੀ ਲੈਣ ਦੇਣ ਦੀ ਸੂਚਨਾ ਉਸ ਸਮੇਂ ਪ੍ਰਾਪਤ ਹੁੰਦੀ ਹੈ ਜਦੋਂ ਪੁਲਿਸ ਵੱਲੋਂ ਉਹਨਾਂ ਨੂੰ ਨੋਟਿਸ ਭੇਜਿਆ ਜਾਂਦਾ ਹੈ ਕਿਉਂਕਿ ਖਾਤੇ ਵਿੱਚ ਹੋਣ ਵਾਲੇ ਕਿਸੇ ਵੀ ਤਰ੍ਹਾਂ ਦੇ ਲੈਣ ਦੇਣ ਲਈ ਕੇਵਲ ਖਾਤਾ ਧਾਰਕ ਹੀ ਜਿੰਮੇਵਾਰ ਹੁੰਦਾ ਹੈ।

ਸਾਲ 2025 ਦੇ ਜਨਵਰੀ ਮਹੀਨੇ ਹੰਡਿਆਇਆ ਵਿੱਚ ਅਜਿਹੇ ਹੀ ਦੋ ਕੇਸ ਸਾਹਮਣੇ ਆਏ ਜਿਨਾਂ ਦੇ ਅਕਾਊਂਟ ਵਿੱਚ ਠੱਗੀਆਂ ਰਾਹੀਂ ਪੈਸੇ ਟ੍ਰਾਂਸਫਰ ਕੀਤੇ ਗਏ ਸਨ। ਸਾਡੀ ਵੈਬਸਾਈਟ ਦੁਬਾਰਾ ਇਸ ਮਾਮਲੇ ਨੂੰ ਜਨਤਾ ਦੀ ਕਚਹਿਰੀ ਅਤੇ ਪ੍ਰਸ਼ਾਸਨ ਅੱਗੇ ਪ੍ਰਮੁਖਤਾ ਨਾਲ ਉਠਾਇਆ ਗਿਆ। ਦੋਵਾਂ ਖਾਤਾ ਧਾਰਕਾ ਦੁਆਰਾ ਠੱਗਾਂ ਦੇ ਖਿਲਾਫ ਪੁਲਿਸ ਕੰਪਲੇਂਟ ਵੀ ਕੀਤੀ ਗਈ। ਪਰੰਤੂ ਪ੍ਰਸ਼ਾਸਨ ਇਹਨਾਂ ਠੱਗਾਂ ਦੇ ਖਿਲਾਫ ਕੋਈ ਵੀ ਕਾਨੂੰਨੀ ਕਾਰਵਾਈ ਕਰਨ ਵਿੱਚ ਫੇਲ ਸਾਬਤ ਹੋਇਆ ਅਤੇ ਇਹਨਾਂ ਠੱਗਾਂ ਦੁਆਰਾ ਖਾਤਾ ਧਾਰਕਾਂ ਨਾਲ ਬਾਹਰੋਂ ਬਾਹਰੀ ਪੰਚਾਇਤੀ ਸਮਝੌਤਾ ਕਰ ਲਿਆ ਗਿਆ।

ਠੀਕ ਇਸੇ ਤਰ੍ਹਾਂ ਮਾਰਚ 2025 ਵਿੱਚ ਇੱਕ ਹੋਰ ਖਾਤਾ ਧਾਰਕ ਨੂੰ ਪੁਲਿਸ ਵਿਭਾਗ ਵੱਲੋਂ ਨੋਟਿਸ ਪ੍ਰਾਪਤ ਹੋਇਆ। ਉਹ ਇਨਾ ਠੱਗਾਂ ਦੇ ਖਿਲਾਫ ਸ਼ਿਕਾਇਤ ਲੈ ਕੇ ਜਿਲਾ ਬਰਨਾਲਾ ਦੇ ਐਸਐਸਪੀ ਸਾਹਿਬ, ਡੀਐਸਪੀ ਸਾਹਿਬ ਅਤੇ ਸਾਈਬਰ ਕ੍ਰਾਈਮ ਤੱਕ ਪਹੁੰਚੇ। ਪਰੰਤੂ ਸੱਤਾ ਧਿਰ ਪਾਰਟੀ ਦੇ ਕੁਝ ਐਮਸੀਆਂ ਦੁਆਰਾ ਉਹਨਾਂ ਉੱਪਰ ਬਾਹਰੋਂ ਬਾਹਰੀ ਹੀ ਪੰਚਾਇਤੀ ਸਮਝੌਤਾ ਕਰਨ ਲਈ ਦਬਾਅ ਬਣਾਇਆ ਗਿਆ। ਕੁਝ ਸ਼ਰਤਾਂ ਦੇ ਅਧਾਰ ਤੇ ਸਮਝੌਤਾ ਹੋ ਵੀ ਗਿਆ।

ਇਥੇ ਵਿਚਾਰਨ ਯੋਗ ਹੈ ਕਿ ਇਸ ਤਰ੍ਹਾਂ ਦੇ ਪੰਚਾਇਤੀ ਸਮਝੌਤਿਆਂ ਨਾਲ ਕਿਸ ਨੂੰ ਫਾਇਦਾ ਹੋਇਆ? ਕੀ ਇਸ ਤਰ੍ਹਾਂ ਸਮਝੌਤਾ ਕਰ ਲੈਣ ਨਾਲ ਇਹ ਠੱਗ ਹੋਰ ਲੋਕਾਂ ਨਾਲ ਠੱਗੀਆਂ ਮਾਰਨੀਆ ਛੱਡ ਦੇਣਗੇ? ਕੀ ਜਿਨਾਂ ਲੋਕਾਂ ਨਾਲ ਠੱਗੀਆਂ ਮਾਰ ਕੇ ਪੈਸੇ ਠੱਗੇ ਗਏ ਹਨ ਉਹਨਾਂ ਲੋਕਾਂ ਦੇ ਪੈਸੇ ਵਾਪਸ ਹੋ ਗਏ? ਇਹ ਸਮਝੌਤੇ ਤਾਂ ਕੇਵਲ ਠੱਗੀ ਮਾਰਨ ਵਾਲੇ ਅਤੇ ਠੱਗੀ ਲਈ ਵਰਤੇ ਗਏ ਖਾਤਾ ਧਾਰਕ ਵਿਚਾਲੇ ਹੀ ਹੋਇਆ ਹੈ। ਠੱਗੇ ਗਏ ਲੋਕ ਤਾਂ ਉਵੇਂ ਦੀ ਉਵੇਂ ਹੀ ਰਹਿ ਗਏ। ਇਹ ਮੌਕੇ ਪਿੰਡ ਦੇ ਮੋਹਤਬਾਰ ਬੰਦਿਆਂ ਅਤੇ ਐਮਸੀ ਸਾਹਿਬਾਨ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਇਹੋ ਜਿਹੇ ਠੱਗਾਂ ਦਾ ਕਾਨੂੰਨੀ ਬਚਾਓ ਕਰ ਅਜਿਹੇ ਸਮਝੌਤੇ ਕਰਵਾ ਕੇ ਉਹ ਸਮਾਜ ਵਿੱਚ ਕਿਹੋ ਜਿਹਾ ਸੰਦੇਸ਼ ਦੇ ਰਹੇ ਹਨ ਕਿ ਜਿਹੜਾ ਮਰਜ਼ੀ ਗਲਤ ਕੰਮ ਕਰ ਲਵੋ, ਆਪਣੀਆਂ ਵੋਟਾਂ ਲਈ ਜਾਂ ਵਾਹੋ ਵਾਹੀ ਲਈ ਕੋਈ ਨਾ ਕੋਈ ਐਮਸੀ ਸਮਝੌਤਾ ਜਰੂਰ ਕਰਵਾ ਦੇਵੇਗਾ।

ਜੇਕਰ ਜਨਵਰੀ ਮਹੀਨੇ ਹੀ ਇਹਨਾਂ ਠੱਗਾਂ ਦੇ ਖਿਲਾਫ ਪ੍ਰਸ਼ਾਸਨ ਵੱਲੋਂ ਕੋਈ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੁੰਦੀ ਤਾਂ ਬਹੁਤ ਸਾਰੇ ਲੋਕ ਠੱਗੀ ਦਾ ਸ਼ਿਕਾਰ ਹੋਣ ਤੋਂ ਬਚ ਜਾਂਦੇ ਅਤੇ ਮਾਰਚ ਵਿੱਚ ਜੋ ਖਾਤਾ ਧਾਰਕ ਨੋਟਿਸ ਆਇਆ ਹੈ ਸ਼ਾਇਦ ਉਹ ਨਾ ਆਉਂਦਾ। ਹੁਣ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਜੇਕਰ ਪ੍ਰਸ਼ਾਸਨ ਚਾਹੇ ਹੁਣ ਵੀ ਇਹਨਾਂ ਦੋਹਾਂ ਠੱਗਾਂ ਦੇ ਖਿਲਾਫ ਕਾਰਵਾਈ ਕਰਕੇ ਹੋਰ ਬਹੁਤ ਸਾਰੇ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਹੋਣ ਤੋਂ ਬਚਾ ਸਕਦੇ ਹਨ।

ਆਉਣ ਵਾਲੇ ਸਮੇਂ ਵਿੱਚ ਅਜਿਹੇ ਹੋਰ ਕਿੰਨੇ ਕੇਸ ਆਉਣਗੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਇਸ ਲਈ ਜਿੰਮੇਵਾਰ ਕੌਣ ਹੋਵੇਗਾ ਇਹ ਜਨਤਾ ਜਨਾਰਦਨ ਚੰਗੀ ਤਰ੍ਹਾਂ ਜਾਣਦੀ ਹੈ।

About The Author

Leave a Reply

Your email address will not be published. Required fields are marked *