ਬਜ਼ੁਰਗ ਔਰਤ ਤੋਂ ਵਾਲੀ ਖੋਹ ਕੇ ਮੋਟਰਸਾਈਕਲ ਸਵਾਰ ਫ਼ਰਾਰ

0
Prime khabar Chor

ਬਰਨਾਲਾ-23ਮਈ(ਤੁਸ਼ਾਰ ਸ਼ਰਮਾ)-ਸ਼ੁੱਕਰਵਾਰ ਸਵੇਰੇ ਸਵਾ 10 ਵਜੇ ਬਰਨਾਲਾ ਦੇ ਕਿਲਾ ਮੁਹੱਲਾ ਵਿਖੇ ਇਕ ਬਜ਼ੁਰਗ ਔਰਤ ਤੋਂ ਮੋਟਰਸਾਈਕਲ ਸਵਾਰ 2 ਨੌਜਵਾਨ ਕੰਨ ’ਚੋਂ ਵਾਲੀ ਖੋਹ ਕੇ ਫ਼ਰਾਰ ਹੋ ਗਏ। ਜਾਣਕਾਰੀ ਅਨੁਸਾਰ ਇਕ ਬਜ਼ੁਰਗ ਔਰਤ ਸ਼ੁੱਕਰਵਾਰ ਸਵੇਰੇ ਸਮਾਨ ਆਦਿ ਲੈ ਕੇ ਕਿਲਾ ਮੁਹੱਲਾ ਦੀ ਗਲੀ ’ਚੋਂ ਆਪਣੇ ਘਰ ਵੱਲ ਪੈਦਲ ਜਾ ਰਹੀ ਸੀ ਤਾਂ ਇੰਨੇ ’ਚ ਮਗਰੋਂ ਮੋਟਰਸਾਈਕਲ ’ਤੇ ਸਵਾਰ ਹੋ ਕੇ ਦੋ ਨੌਜਵਾਨ ਆਏ ਤੇ ਬਜ਼ੁਰਗ ਔਰਤ ਕੋਲ ਆ ਕੇ ਮੋਟਰਸਾਈਕਲ ਹੌਲੀ ਕਰਦਿਆਂ ਇਕ ਨੌਜਵਾਨ ਉਤਰ ਗਿਆ, ਜਦਕਿ ਦੂਜਾ ਨੌਜਵਾਨ ਮੋਟਰਸਾਈਕਲ ’ਤੇ ਹੀ ਬੈਠਾ ਰਿਹਾ। ਨੌਜਵਾਨ ਨੇ ਬੜੀ ਤੇਜ਼ੀ ਨਾਲ ਔਰਤ ਦੇ ਕੰਨ ’ਚੋਂ ਵਾਲੀ ਝਪਟੀ ਤੇ ਫ਼ਰਾਰ ਹੋ ਗਏ। ਦੋਵੇਂ ਨੌਜਵਾਨਾਂ ਨੇ ਮੂੰਹ ਢਕੇ ਹੋਏ ਸਨ।  ਜਿੰਨ੍ਹਾਂ ਦੀ ਫ਼ੁਟੇਜ਼ ਉੱਥੇ ਲੱਗੇ ਸੀਸੀਟੀਵੀ ਕੈਮਰਿਆਂ ’ਚ ਕੈਦ ਹੋ ਗਈ।

– ਵੀਡਿਓ ਸੋਸ਼ਲ ਮੀਡੀਆ ’ਤੇ ਵਾਇਰਲ

ਜਿਓਂ ਹੀ ਇਹ ਘਟਨਾ ਵਾਪਰੀ, ਬਜ਼ੁਰਗ ਔਰਤ ਵਲੋਂ ਰੌਲਾ ਪਾਉਣ ’ਤੇ ਮੁਹੱਲਾ ਨਿਵਾਸੀ ਇਕੱਠੇ ਹੋਣਾ ਸ਼ੁਰੂ ਹੋ ਗਏ, ਪਰ ਉਦੋਂ ਤੱਕ ਲੁਟੇਰੇ ਫ਼ਰਾਰ ਹੋ ਚੁੱਕੇ ਸਨ। ਲੋਕਾਂ ਵਲੋਂ ਸੀਸੀਟੀਵੀ ਕੈਮਰਿਆਂ ਦੀ ਫ਼ੁਟੇਜ਼ ਕੱਢ ਕੇ ਤੁਰੰਤ ਇਸ ਨੂੰ ਵਾਇਰਲ ਕਰ ਦਿੱਤਾ ਗਿਆ ਤਾਂ ਜੋ ਲੁਟੇਰੇ ਜਲਦੀ ਕਾਬੂ ਆ ਸਕਣ। ਲੋਕਾਂ ਵਲੋਂ ਇਸ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ ਗਿਆ ।

About The Author

Leave a Reply

Your email address will not be published. Required fields are marked *