ਪੰਜ ਕਿਲੋ ਭੁੱਕੀ ਸਮੇਤ ਇੱਕ ਗ੍ਰਿਫਤਾਰ

0
WhatsApp Image 2025-05-22 at 18.49.15

ਹੰਡਿਆਇਆ -22 ਮਈ- ਹੰਡਿਆਇਆ ਵਿਖੇ ਇੱਕ ਵਿਅਕਤੀ ਨੂੰ ਪੰਜ ਕਿਲੋ ਭੁੱਕੀ ਸਮੇਤ ਗ੍ਰਿਫਤਾਰ ਕੀਤੇ ਜਾਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹੰਡਿਆਇਆ ਚੌਂਕੀ ਇੰਚਾਰਜ ਤਰਸੇਮ ਸਿੰਘ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਗੁਰਮੇਲ ਸਿੰਘ ਅਤੇ ਹੌਲਦਾਰ ਬਲਵਿੰਦਰ ਸਿੰਘ ਦੁਆਰਾਂ ਕਿਸੇ ਖਾਸ ਮੁਖਬਰ ਦੀ ਇਤਲਾਹ ਤੇ ਚੱਕਾਖਾਨਾ ਚੌਂਕ ਹੰਡਿਆਇਆ ਵਿਖੇ ਚੈਕਿੰਗ ਕੀਤੀ ਜਾ ਰਹੀ ਸੀ। ਇਸ ਚੈਕਿੰਗ ਦੌਰਾਨ ਇੱਕ ਵਿਅਕਤੀ ਦੇ ਕੋਲੋਂ ਪੰਜ ਕਿਲੋ ਭੁੱਕੀ ਚੂਰਾ ਪੋਸਤ ਬਰਾਮਦ ਹੋਏ।ਜਿਸ ਦੀ ਪਹਿਚਾਨ ਅਭਿਸ਼ੇਕ ਸ਼ਰਮਾ ਪੁੱਤਰ ਮਦਨ ਲਾਲ ਸ਼ਰਮਾ ਵਾਸੀ ਕਾਲੇਕੇ ਵਜੋਂ ਹੋਈ। ਉਹਨਾਂ ਕਿਹਾ ਕਿ ਇਹ ਵਿਅਕਤੀ ਬਾਹਰੋਂ ਭੁੱਕੀ ਚੂਰਾ ਪੋਸਤ ਡੋਡੇ ਲਿਆ ਕੇ ਹੰਡਿਆਇਆ ਇਲਾਕੇ ਵਿੱਚ ਵੇਚਣ ਦਾ ਧੰਦਾ ਕਰਦਾ ਸੀ। ਜਿਸ ਦੇ ਖਿਲਾਫ ਥਾਣਾ ਸਦਰ ਬਰਨਾਲਾ ਵਿਖੇ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

About The Author

Leave a Reply

Your email address will not be published. Required fields are marked *