ਚੀਮਾ ਜੋਧਪੁਰ ਸਕੂਲ ‘ਚ ਸਟੂਡੈਂਟ ਪੁਲਿਸ ਕੈਡਿਟ ਸਕੀਮ ਹੇਠ ਪੌਦਾਰੋਪਣ ਅਤੇ ਵਾਤਾਵਰਣ ਜਾਗਰੂਕਤਾ ਮੁਹਿੰਮ ਆਯੋਜਿਤ

0
PrimekhabarPunjab Jodhpur

ਬਰਨਾਲਾ -20 ਮਈ-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਚੀਮਾ ਜੋਧਪੁਰ ਵਿਖੇ ਸਟੂਡੈਂਟ ਪੁਲਿਸ ਕੈਡਿਟ (SPC) ਸਕੀਮ ਦੇ ਤਹਿਤ ਇੱਕ ਵਿਸ਼ੇਸ਼ ਵਾਤਾਵਰਣ ਜਾਗਰੂਕਤਾ ਅਤੇ ਪੌਦਾਰੋਪਣ ਮੁਹਿੰਮ ਚਲਾਈ ਗਈ। ਇਸ ਦੌਰਾਨ ਵਿਦਿਆਰਥੀਆਂ ਵੱਲੋਂ ਸਕੂਲ ਕੈਂਪਸ ਵਿੱਚ ਵੱਖ-ਵੱਖ ਕਿਸਮ ਦੇ ਫੁੱਲਾਂ ਅਤੇ ਪੌਦਿਆਂ ਦੀ ਰੋਪਾਈ ਕੀਤੀ ਗਈ।

ਇਸ ਮੁਹਿੰਮ ਦੀ ਅਗਵਾਈ ਸਕੂਲ ਦੇ ਮੁਖੀ ਸ਼੍ਰੀ ਅਨੀਲ ਕੁਮਾਰ ਮੋਦੀ ਨੇ ਕੀਤੀ। ਉਨ੍ਹਾਂ ਵਿਦਿਆਰਥੀਆਂ ਨੂੰ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਵਾਤਾਵਰਣ ਸੰਰੱਖਣ ਗਤੀਵਿਧੀਆਂ ਨਾਲ ਜੋੜਨ ਅਤੇ ਕੁਦਰਤ ਪ੍ਰਤੀ ਜ਼ਿੰਮੇਵਾਰੀ ਨਿਭਾਉਣ ਲਈ ਉਤਸ਼ਾਹਿਤ ਕੀਤਾ।

ਡਾ. ਜਤਿੰਦਰ ਜੋਸ਼ੀ, SPC ਨੋਡਲ ਇੰਚਾਰਜ ਨੇ ਵਿਦਿਆਰਥੀਆਂ ਨੂੰ ਪੌਦਿਆਂ ਦੀ ਮਹੱਤਤਾ, ਵਾਤਾਵਰਣ ਬਚਾਅ ਅਤੇ ਵਿਗਿਆਨਕ ਢੰਗ ਨਾਲ ਕੁਦਰਤ ਦੀ ਸੰਭਾਲ ਕਰਨ ਬਾਰੇ ਵਿਸਥਾਰਪੂਰਕ ਜਾਣਕਾਰੀ ਦਿੱਤੀ।

ਸਾਇੰਸ ਅਤੇ ਗਾਈਡੈਂਸ ਅਧਿਆਪਿਕਾਵਾਂ ਪੂਨਮ ਸ਼ਰਮਾ ਅਤੇ ਪਾਇਲ ਗਰਗ ਨੇ ਵਿਦਿਆਰਥੀਆਂ ਨੂੰ ਵੱਖ-ਵੱਖ ਕਿਸਮ ਦੇ ਕੇਚੂਏਆਂ ਅਤੇ ਉਨ੍ਹਾਂ ਦੀ ਖੇਤੀਬਾੜੀ ਵਿੱਚ ਭੂਮਿਕਾ ਬਾਰੇ ਜਾਣੂ ਕਰਵਾਇਆ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਕੇਚੂਏ ਜ਼ਮੀਨ ਦੀ ਉਪਜਾਊ ਸ਼ਕਤੀ ਵਧਾਉਣ ਅਤੇ ਪ੍ਰਾਕ੍ਰਿਤਿਕ ਖਾਦ ਤਿਆਰ ਕਰਨ ਵਿੱਚ ਮਦਦਗਾਰ ਸਾਬਤ ਹੁੰਦੇ ਹਨ।

ਇਸ ਮੌਕੇ ਤੇ ਸਕੂਲ ਸਟਾਫ ਮੈਂਬਰ ਸੁਮਨ ਬਾਲਾ, ਗਗਨਦੀਪ ਕੌਰ, ਬਲਵੀਰ ਸਿੰਘ, ਰਮਨਦੀਪ ਕੌਰ, ਰਤਨਦੀਪ ਸਿੰਘ, ਗੁਰਮੀਤ ਕੌਰ, ਲਲਿਤਾ ਗਰਗ, ਰਾਸ਼ੀ, ਰਿਸ਼ੂ, ਅਤੇ ਰੀਨੂ ਗਰਗ ਨੇ ਵੀ ਆਪਣੀ ਹਾਜ਼ਰੀ ਅਤੇ ਯੋਗਦਾਨ ਦਿੱਤਾ।

ਇਹ ਪ੍ਰੋਗਰਾਮ ਨੌਜਵਾਨ ਪੀੜ੍ਹੀ ਵਿੱਚ ਵਾਤਾਵਰਣ ਸੰਭਾਲ, ਪੌਦਿਆਂ ਨਾਲ ਪ੍ਰੇਮ ਅਤੇ ਜ਼ਿੰਮੇਵਾਰ ਨਾਗਰਿਕ ਬਣਨ ਦੀ ਭਾਵਨਾ ਉਤਸ਼ਪਨ ਕਰਨ ਵੱਲ ਇੱਕ ਮਜਬੂਤ ਕਦਮ ਸਾਬਤ ਹੋਇਆ।

About The Author

Leave a Reply

Your email address will not be published. Required fields are marked *