ਹੰਡਿਆਇਆ ਵਿਖੇ “ਯੁੱਧ ਨਸ਼ਿਆਂ ਵਿਰੁੱਧ” ਤੇ ਨਸ਼ਿਆਂ ਵਿਰੁੱਧ ਨੁੱਕੜ ਨਾਟਕ ਦਾ ਆਯੋਜਨ

0
Primekhabarpunjab Mastana group

ਹੰਡਿਆਇਆ -20 ਮਈ- ਜਿਲਾ ਬਰਨਾਲਾ ਦੇ ਐਸਐਸਪੀ ਮੁਹੰਮਦ ਸਰਫਰਾਜ ਆਲਮ ਦੇ ਦਿਸ਼ਾ ਨਿਰਦੇਸ਼ ਤੇ ਡੀਐਸਪੀ ਸਤਬੀਰ ਸਿੰਘ ਬੈਂਸ ਦੀ ਅਗਵਾਈ ਵਿੱਚ ਐਸਐਚਓ ਸ਼ੇਰਵਿੰਦਰ ਸਿੰਘ ਅਤੇ  ਚੌਂਕੀ ਇਨਚਾਰਜ ਤਰਸੇਮ ਸਿੰਘ ਨੇ ਹੰਡਿਆਇਆ ਦੇ ਵੱਖ ਵੱਖ ਇਲਾਕਿਆਂ ਵਿੱਚ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ ਨਸ਼ਿਆਂ ਵਿਰੁੱਧ ਨੁੱਕੜ ਨਾਟਕਾਂ ਦਾ ਆਯੋਜਨ ਕਰਵਾਇਆ । ਇਹ ਨੁੱਕੜ ਨਾਟਕ ਰਾਮਪੁਰਾ ਫੂਲ ਦੇ “ਮਸਤਾਨੇ ਗਰੁੱਪ” ਦੇ ਵਿਦਿਆਰਥੀਆਂ ਦੁਆਰਾ ਖੇਡਿਆ ਗਿਆ। ਇਸ ਨਾਟਕ ਦੇ ਦੁਆਰਾ ਨੌਜਵਾਨ ਪੀੜੀ ਨੂੰ ਨਸ਼ਾ ਤੋਂ ਹੋਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਨਾਟਕ ਦੁਆਰਾ ਨੌਜਵਾਨਾਂ ਨੂੰ ਆਪਣੀ ਪ੍ਰਬਲ ਇੱਛਾ ਸ਼ਕਤੀ ਬਾਰੇ ਵੀ ਜਾਣਕਾਰੀ ਦਿੱਤੀ ਗਈ, ਜਿਸ ਨਾਲ ਨਸ਼ਿਆਂ ਤੋਂ ਨਿਜਾਤ ਪਾਈ ਜਾ ਸਕਦੀ ਹੈ। ਇਹ ਨੁੱਕੜ ਨਾਟਕ ਹੰਡਿਆਇਆ ਦੇ ਬਾਬਾ ਜੀਵਨ ਸਿੰਘ ਨਗਰ ਅਤੇ ਸੈਦੋ ਪੱਤੀ ਦੇ ਵਿੱਚ ਖੇਡੇ ਗਏ।ਇਸ ਮੌਕੇ ਨਗਰ ਪੰਚਾਇਤ ਹੰਡਿਆਇਆ ਤੋਂ ਪ੍ਰਧਾਨ ਸਰਬਜੀਤ ਕੌਰ ਅਤੇ ਉਨਾਂ ਦੇ ਪਤੀ ਨਿਰੰਜਨ ਸਿੰਘ, ਐਮਸੀ ਅਮਰਦਾਸ, ਐਮਸੀ ਵਸਾਵਾ ਸਿੰਘ ਭਰੀ, ਐਮਸੀ ਰੂਪੀ ਕੌਰ, ਐਮਸੀ ਬਲਵੀਰ ਸਿੰਘ ਮਹਿਰਮੀਆ, ਸਮਾਜ ਸੇਵੀ ਨੋਨੀ ਖਾਨ ਤੋਂ ਇਲਾਵਾ ਬੀਕਾ ਸੂਚ ਪੱਤੀ ਦੇ ਸਰਪੰਚ ਜਗਸੀਰ ਸਿੰਘ ਵੀ ਮੌਜੂਦ ਸਨ।

About The Author

Leave a Reply

Your email address will not be published. Required fields are marked *