ਖੁੱਡੀ ਕਲਾਂ ਸਕੂਲ ਦੀ ਬਾਰਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ

0
Prime khabar Sience

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੁੱਡੀ ਕਲਾਂ ਦੀ ਬਾਰਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ। ਸਕੂਲ ਇੰਚਾਰਜ ਸ੍ਰੀਮਤੀ ਅਵਿਨਾਸ਼ ਕੌਰ ਨੇ ਦੱਸਿਆ ਕਿ ਸਕੂਲ ਵਿੱਚ ਆਰਟਸ, ਸਾਇੰਸ, ਕਾਮਰਸ ਅਤੇ ਵੋਕੇਸ਼ਨਲ ਵਿਸ਼ੇ ਪੜ੍ਹਾਏ ਜਾਂਦੇ ਹਨ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਭਲਕੇ ਐਲਾਨੇ ਗਏ ਨਤੀਜਿਆਂ ਵਿੱਚ ਸਾਇੰਸ ਗਰੁੱਪ ਵਿੱਚ ਵਧੀਆ ਕਾਰਗੁਜ਼ਾਰੀ ਦਿਖਾਉਂਦੇ ਹੋਏ ਪ੍ਰਨੀਤ ਕੌਰ, ਸਪੁੱਤਰੀ ਸ਼੍ਰੀ ਜਸਵਿੰਦਰ ਸਿੰਘ ਨੇ 500 ਵਿੱਚੋਂ451 ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ ,ਜਦਕਿ ਹੁਸਨਪ੍ਰੀਤ ਕੌਰ ਸਪੁੱਤਰੀ ਸ਼੍ਰੀ ਬੀਰਪਾਲ ਸਿੰਘ ਨੇ 444 ਅੰਕ ਪ੍ਰਾਪਤ ਕਰਕੇ ਦੂਸਰਾ ਸਥਾਨ ਅਤੇ ਜਸਪ੍ਰੀਤ ਸਿੰਘ ਸਪੁੱਤਰ ਸ਼੍ਰੀ ਭੋਲਾ ਸਿੰਘ ਨੇ 442 ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ।

Prime khabar punjab Comerce


ਕਾਮਰਸ ਗਰੁੱਪ ਵਿੱਚ ਨਵਜੋਤ ਕੌਰ ਸਪੁੱਤਰੀ ਸ਼੍ਰੀ ਕੁਲਜੀਤ ਸਿੰਘ ਨੇ 418 ਅੰਕ ਪ੍ਰਾਪਤ ਕਰਕੇ ਪਹਿਲਾਂ ਸਥਾਨ,ਸਤਵੀਰ ਕੌਰ ਸਪੁੱਤਰੀ ਸ਼੍ਰੀ ਬਿੰਦਰ ਸਿੰਘ ਨੇ 415 ਅੰਕ ਪ੍ਰਾਪਤ ਕਰਕੇ ਦੂਜਾ ਸਥਾਨ, ਰਮਨਦੀਪ ਸਿੰਘ ਸਪੁੱਤਰ ਸ਼੍ਰੀ ਬੇਅੰਤ ਸਿੰਘ ਨੇ 406 ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਪ੍ਰਾਪਤ ਕੀਤਾ।

Prime khabar Punjab Arts


ਆਰਟਸ ਗਰੁੱਪ ਵਿੱਚ ਸੁਖਪ੍ਰੀਤ ਕੌਰ ਸਪੁੱਤਰੀ ਸ਼੍ਰੀ ਟਹਿਣਾ ਸਿੰਘ ਨੇ 433 ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ, ਖੁਸ਼ਪ੍ਰੀਤ ਕੌਰ ਸਪੁੱਤਰੀ ਸ੍ਰੀ ਰਣਵੀਰ ਸਿੰਘ ਨੇ 425 ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਅਤੇ ਪੂਜਾ ਸਪੁੱਤਰੀ ਸ਼੍ਰੀ ਬੂਟਾ ਸਿੰਘ ਨੇ 407 ਅੰਕ ਹਾਸਲ ਕਰਕੇ ਤੀਸਰਾ ਸਥਾਨ ਪ੍ਰਾਪਤ ਕੀਤਾ।
ਵੋਕੇਸ਼ਨਲ ਸਟਰੀਮ ਵਿੱਚ ਅਰਸ਼ਦੀਪ ਸਿੰਘ ਸਪੁੱਤਰ ਸ਼੍ਰੀ ਬਘੇਲ ਰਾਮ ਨੇ 500 ਵਿੱਚੋਂ 394 ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ, ਮਹਿਕਦੀਪ ਸਿੰਘ ਸਪੁੱਤਰ ਸ਼੍ਰੀ ਜਸਵੀਰ ਸਿੰਘ ਨੇ 393 ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਅਤੇ ਹੁਸਨਪ੍ਰੀਤ ਕੌਰ ਸਪੁੱਤਰੀ ਸ਼੍ਰੀ ਬਿਟੂ ਸਿੰਘ ਨੇ 386 ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ। ਸਕੂਲ ਇੰਚਾਰਜ ਸ੍ਰੀਮਤੀ ਅਵਿਨਾਸ਼ ਕੌਰ ਅਤੇ ਸਮੂਹ ਸਟਾਫ ਵੱਲੋਂ ਮੋਹਰੀ ਵਿਦਿਆਰਥੀਆਂ ਅਤੇ ਉਨਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਗਈ।

About The Author

Leave a Reply

Your email address will not be published. Required fields are marked *