26 ਬੋਤਲ ਦੇਸੀ ਨਜਾਇਜ਼ ਸ਼ਰਾਬ ਸਮੇਤ ਇੱਕ ਗ੍ਰਿਫਤਾਰ, ਪਰਚਾ ਦਰਜ
ਹੰਡਿਆਇਆ -15 ਮਈ- ਹੰਡਿਆਇਆ ਪੁਲਿਸ ਦੁਆਰਾ 26 ਬੋਤਲਾਂ ਘਰ ਦੀ ਕੱਢੀ ਸ਼ਰਾਬ ਸਮੇਤ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਪਰਚਾ ਦਰਜ ਕੀਤਾ ਗਿਆ ਹੈ।ਇਸ ਬਾਰੇ ਜਾਣਕਾਰੀ ਦਿੰਦੇ ਹੋਏ ਹੰਡਿਆਇਆ ਪੁਲਿਸ ਚੌਂਕੀ ਦੇ ਇੰਚਾਰਜ ਤਰਸੇਮ ਸਿੰਘ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਗੁਰਮੇਲ ਸਿੰਘ, ਹੌਲਦਾਰ ਬਲਵਿੰਦਰ ਸਿੰਘ ਤੇ ਸਿਪਾਹੀ ਲਵਜੀਤ ਸਿੰਘ ਨੂੰ ਖੁੱਡੀ ਕਲਾਂ ਗਸ਼ਤ ਦੇ ਦੌਰਾਨ ਖਾਸ ਮੁਖਵਰ ਤੋਂ ਜਾਣਕਾਰੀ ਮਿਲੀ ਕਿ ਨਿਰਮਲ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਬਾਬੇ ਕੇ ਕੋਠੇ, ਖੁੱਡੀ ਕਲਾਂ ਜੋ ਕਿ ਘਰ ਵਿੱਚ ਸ਼ਰਾਬ ਕੱਢ ਕੇ ਵੇਚਣ ਦਾ ਆਦੀ ਹੈ। ਜੇਕਰ ਉਸ ਦੇ ਘਰ ਹੁਣੇ ਰੇਡ ਕੀਤੀ ਜਾਵੇ ਤਾਂ ਭਾਰੀ ਮਾਤਰਾ ਵਿੱਚ ਨਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਜਾ ਸਕਦਾ ਹੈ। ਇਤਲਾਹ ਭਰੋਸੇ ਯੋਗ ਹੋਣ ਕਾਰਨ ਸਹਾਇਕ ਥਾਣੇਦਾਰ ਗੁਰਮੇਲ ਸਿੰਘ ਨੇ ਪੁਲਿਸ ਪਾਰਟੀ ਸਮੇਤ ਨਿਰਮਲ ਸਿੰਘ ਦੇ ਘਰ ਰੇਡ ਮਾਰ ਕੇ 26 ਬੋਤਲਾਂ ਨਜਾਇਜ਼ ਸ਼ਰਾਬ ਸਮੇਤ ਉਸ ਨੂੰ ਕਾਬੂ ਕਰ ਲਿਆ। ਉਸ ਦੇ ਖਿਲਾਫ ਮੁਕਦਮਾ ਨੰਬਰ 66 ਮਿਤੀ 14 ਮਈ 2025 ਅ/ਧ 61/1/ 14 ਆਬਕਾਰੀ ਐਕਟ ਥਾਣਾ ਬਰਨਾਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।