ਟ੍ਰਾਈਡੈਂਟ ਗਰੁੱਪ ਨੇ “ਅਰਥ ਵੀਕ 2025” ਦੌਰਾਨ ਵਾਤਾਵਰਣਕ ਪਹਲਾਂ ਰਾਹੀਂ ਆਪਣੀ ਹਰੇ ਵਾਤਾਵਰਣ ਪ੍ਰਤੀ ਵਚਨਬੱਧਤਾ ਦੀ ਪੁਸ਼ਟੀ ਕੀਤੀ

0
Prime khabar punjab Earth week day

ਚੰਡੀਗੜ੍ਹ3 ਮਈ-ਵਾਤਾਵਰਣਕ ਸਥਿਰਤਾ ਅਤੇ ਕਾਰਪੋਰੇਟ ਸੋਸ਼ਲ ਜ਼ਿੰਮੇਵਾਰੀ (ਸੀ.ਏਸ.ਆਰ ) ਪ੍ਰਤੀ ਆਪਣੀ ਅਟੁੱਟ ਪਰਤਿਬੱਧਤਾ ਨੂੰ ਮਜ਼ਬੂਤ ਕਰਦਿਆਂ, ਭਾਰਤ ਦੇ ਪ੍ਰਮੁੱਖ ਵਪਾਰਕ ਗਰੁੱਪ ਅਤੇ ਕਪੜਾ ਉਦਯੋਗ ਵਿੱਚ ਵਿਸ਼ਵ ਪੱਧਰੀ ਅਗਵਾਈ ਰੱਖਣ ਵਾਲੀ ਕੰਪਨੀ ਟ੍ਰਾਈਡੈਂਟ ਗਰੁੱਪ ਨੇ ਸਮੂਦਾਈ-ਚਲਿਤ ਪਹਿਲਕਦਮੀਆਂ ਦੀ ਇੱਕ ਲੜੀ ਰਾਹੀਂ ਅਰਥ ਵੀਕ 2025 ਮਨਾਇਆ।
ਕੰਪਨੀ ਦੇ ਕਰਮਚਾਰੀਆਂ ਨੇ ਗ੍ਰੀਨ ਆਫ਼ਿਸ ਅਭਿਆਸਾਂ ਅਤੇ ਅੰਦਰੂਨੀ ਮੁਕਾਬਲਿਆਂ ਵਿੱਚ ਪੂਰੀ ਹਲਾਸ਼ੇਰੀ ਨਾਲ ਭਾਗ ਲਿਆ। ਇਹ ਯਤਨ ਸਿਰਫ ਨੀਤੀਆਂ ਤੱਕ ਸੀਮਤ ਨਹੀਂ, ਸਗੋਂ ਰੋਜ਼ਾਨਾ ਦੇ ਕਾਰਜਾਂ ਵਿੱਚ ਸਥਿਰਤਾ ਨੂੰ ਅਮਲ ਵਿਚ ਲਿਆਉਣ ਦੀ ਟ੍ਰਾਈਡੈਂਟ ਦੀ ਸੰਸਕ੍ਰਿਤੀ ਨੂੰ ਦਰਸਾਉਂਦੇ ਹਨ।
ਪੰਜਾਬ ਵਿੱਚ ਟ੍ਰਾਈਡੈਂਟ ਦੇ ਸੰਗੇਰਾ ਉਤਪਾਦਨ ਯੂਨਿਟ ਵਿੱਚ, ਗਰੁੱਪ ਨੇ ਪਵਨ ਸੇਵਾ ਸਮਿਤੀ ਵੱਲੋਂ ਚਲਾਏ ਜਾ ਰਹੇ ਵਿਸ਼ੇਸ਼ ਯੋਗਤਾਵਾਂ ਵਾਲੇ ਬੱਚਿਆਂ ਦੇ ਸਕੂਲ ਵਿੱਚ ਅਰਥ ਵੀਕ 2025 ਦੀ ਥੀਮ ‘ਤੇ ਚਿੱਤਰਕਲਾ ਮੁਕਾਬਲੇ ਦਾ ਆਯੋਜਨ ਕੀਤਾ। ਇਸ ਇਵੈਂਟ ਦਾ ਉਦੇਸ਼ ਰਚਨਾਤਮਕ ਅਭਿਵਿਆਕਤੀ ਰਾਹੀਂ ਵਾਤਾਵਰਣ ਜਾਗਰੂਕਤਾ ਨੂੰ ਹੋਰ ਵਧਾਨਾ ਸੀ, ਜਿਸ ਵਿੱਚ ਬੱਚਿਆਂ ਨੇ ਕਲਾ ਰਾਹੀਂ ਕੁਦਰਤ ਪ੍ਰਤੀ ਆਪਣਾ ਪਿਆਰ ਦਰਸਾਇਆ। ਟ੍ਰਾਈਡੈਂਟ ਦੇ ਨੁਮਾਇੰਦਿਆਂ ਨੇ ਬੱਚਿਆਂ ਦੀ ਕਲਾ ਅਤੇ ਉਨ੍ਹਾਂ ਦੀ ਰਚਨਾਤਮਕਤਾ ਦੀ ਖੂਬ ਸਰਾਹਨਾ ਕੀਤੀ।
ਇਸੇ ਤਰ੍ਹਾਂ ਮੱਧ ਪ੍ਰਦੇਸ਼ ਦੇ ਬੁਧਨੀ ਉਤਪਾਦਨ ਇਕਾਈ ਵਿੱਚ, ਗਰੁੱਪ ਦੀ ਕਾਰਪੋਰੇਟ ਸੋਸ਼ਲ ਜ਼ਿੰਮੇਵਾਰੀ (ਸੀ.ਏਸ.ਆਰ ) ਸ਼ਾਖਾ ਟ੍ਰਾਈਡੈਂਟ ਹਿਊਮੈਨਿਟੀ ਫਾਊਂਡੇਸ਼ਨ ਨੇ ‘ਨਿਰਮਲ ਨਰਮਦਾ ਅਭਿਆਨ’ ਦੀ ਅਗਵਾਈ ਕੀਤੀ — ਜੋ ਨਰਮਦਾ ਨਦੀ ਦੇ ਅਵਲੀ ਘਾਟ ‘ਤੇ ਸਫਾਈ ਅਤੇ ਸੰਰਕਸ਼ਣ ਉੱਤੇ ਕੇਂਦਰਿਤ ਇੱਕ ਮਹੱਤਵਪੂਰਨ ਵਾਤਾਵਰਣਕ ਪਹਲ ਸੀ। ਇਸ ਅਭਿਆਨ ਵਿੱਚ 100 ਤੋਂ ਵੱਧ ਸਵੇਚਛਾ ਸੇਵਕਾਂ ਜਿਨ੍ਹਾਂ ਵਿੱਚ ਟ੍ਰਾਈਡੈਂਟ ਦੇ ਕਰਮਚਾਰੀ, ਕਾਰਪੋਰੇਟ ਸੋਸ਼ਲ ਜ਼ਿੰਮੇਵਾਰੀ (ਸੀ.ਏਸ.ਆਰ ) ਟੀਮ ਅਤੇ ਸਥਾਨਕ ਵਾਸੀ ਸ਼ਾਮਿਲ ਸਨ ਨੇ ਹੁਮ ਹੁਮਾ ਕੇ ਹਿਸਾ ਲੇਯਾ ਅਤੇ ਨਦੀ ਦੇ ਪੁਨਰਜੀਵਨ ਲਈ ਇੱਕ ਜੁੱਟ ਹੋਏ।
ਟ੍ਰਾਈਡੈਂਟ ਗਰੁੱਪ ਲਈ ਵਾਤਾਵਰਣਕ ਸਥਿਰਤਾ ਸਿਰਫ਼ ਇੱਕ ਜ਼ਿੰਮੇਵਾਰੀ ਨਹੀਂ, ਸਗੋਂ ਜੀਵਨ ਦੀ ਇੱਕ ਸ਼ੈਲੀ ਹੈ। ਚਾਹੇ ਦਫ਼ਤਰਾਂ ਵਿੱਚ ਹਰੇ-ਭਰੇ ਅਭਿਆਸ ਹੋਣ ਜਾਂ ਖੇਤਰੀ ਸਫਾਈ ਅਭਿਆਨਾਂ ਵਿੱਚ ਭਾਗੀਦਾਰੀ — ਹਰੇਕ ਯਤਨ ਇੱਕ ਹਰੇ ਅਤੇ ਸਾਫ਼ ਸੁਥਰੇ ਗ੍ਰਹਿ ਲਈ ਕੰਪਨੀ ਦੀ ਪੂਰੀ ਵਚਨਬੱਧਤਾ ਦਾ ਪਰਮਾਣ ਹੈ।
ਇਹ ਸਾਰੀਆਂ ਪਹਲਾਂ ਟ੍ਰਾਈਡੈਂਟ ਗਰੁੱਪ ਦੇ ਚੇਅਰਮੈਨ ਐਮੇਰਿਟਸ ਪਦਮ ਸ਼੍ਰੀ ਰਾਜਿੰਦਰ ਗੁਪਤਾ ਅਤੇ ਕਾਰਪੋਰੇਟ ਸੋਸ਼ਲ ਜ਼ਿੰਮੇਵਾਰੀ (ਸੀ.ਏਸ.ਆਰ) ਦੀ ਪ੍ਰਮੁਖ ਸ੍ਰੀਮਤੀ ਮਧੂ ਗੁਪਤਾ ਦੇ ਦੂਰਦਰਸ਼ੀ ਨੇਤ੍ਰਿਤਵ ਹੇਠ ਸਫਲਤਾਪੂਰਕ ਅੰਜਾਮ ਦਿੱਤੀਆਂ ਗਈਆਂ। ਉਨ੍ਹਾਂ ਦੀ ਰਾਹਨੁਮਾਈ ਗਰੁੱਪ ਦੀ ਵਾਤਾਵਰਣਕ ਨੇਤ੍ਰਿਤਵ ਅਤੇ ਜਮੀਨੀ ਪੱਧਰ ਉੱਤੇ ਸਮੂਦਾਈ ਕੇਂਦਰਿਤ ਕਾਰਜਾਂ ‘ਤੇ ਮਜ਼ਬੂਤ ਵਿਸ਼ਵਾਸ ਨੂੰ ਦਰਸਾਉਂਦੀ ਹੈ।
ਅਰਥ ਵੀਕ ਤੋਂ ਪਰੇ ਵੀ, ਟ੍ਰਾਈਡੈਂਟ ਗਰੁੱਪ ਕਈ ਉੱਚ ਪ੍ਰਭਾਵ ਵਾਲੀਆਂ ਸਥਾਈ ਪ੍ਰੋਜੈਕਟਾਂ ਦੀ ਅਗਵਾਈ ਕਰਦਾ ਆ ਰਿਹਾ ਹੈ, ਜਿਨ੍ਹਾਂ ਵਿੱਚ ਪੰਜਾਬ ਵਿੱਚ ਚਲ ਰਹੀ ‘ਪਰਾਲੀ ਸਮਾਧਾਨ ਪਹਲ’ ਸ਼ਾਮਿਲ ਹੈ — ਜੋ ਕਿ ਪਰਾਲੀ ਸਾੜਨ ਦੀ ਸਮੱਸਿਆ ਨੂੰ ਸਮਾਪਤ ਕਰਕੇ ਖੇਤੀਬਾੜੀ ਦੇ ਬਚੇ ਹੋਏ ਅਵਸ਼ੇਸ਼ਾਂ ਨੂੰ ਉਪਯੋਗੀ ਸੰਸਾਧਨਾਂ ਵਿੱਚ ਬਦਲਣ ਵਿੱਚ ਮਦਦ ਕਰਦੀ ਹੈ। ਇਸ ਮੁਹਿੰਮ ਦੇ ਨਾਲ ਹਵਾ ਪ੍ਰਦੂਸ਼ਣ ਵਿੱਚ ਮਹੱਤਵਪੂਰਨ ਗਿਰਾਵਟ ਆਈ ਹੈ ਅਤੇ ਖੇਤੀ ਭਾਈਚਾਰੇ ਵਿੱਚ ਸਰਕੂਲਰ ਵੇਸਟ ਮੈਨੇਜਮੈਂਟ ਨੂੰ ਵਧਾਓ ਮਿਲਿਆ ਹੈ। ਇਸ ਤੋਂ ਇਲਾਵਾ, ਟ੍ਰਾਈਡੈਂਟ ਗਰੁੱਪ ਨੇ ਸੂਰਜੀ ਊਰਜਾ ਨੂੰ ਇੱਕ ਨਵਿਆਉਣਯੋਗ ਊਰਜਾ ਸਰੋਤ ਵਜੋਂ ਅਪਣਾਇਆ ਹੈ ਅਤੇ ਟੈਕਸਟਾਈਲ ਨਿਰਮਾਣ ਪ੍ਰਕਿਰਿਆ ਦੇ ਕਾਰਬਨ ਫੁੱਟਪ੍ਰਿੰਟ ਨੂੰ ਘੱਟ ਕਰਨ ਲਈ ਪਾਣੀ ਦੀ ਸਰਗਰਮੀ ਨਾਲ ਮੁੜ ਵਰਤੋਂ ਕਰਦਾ ਹੈ।
ਕਾਰਪੋਰੇਟ ਸੋਸ਼ਲ ਜ਼ਿੰਮੇਵਾਰੀ (ਸੀ.ਏਸ.ਆਰ ) ਅਤੇ ਵਿਅਕਤੀਗਤ ਸਮਾਜਿਕ ਜ਼ਿੰਮੇਵਾਰੀ (ਆਈ.ਏਸ.ਆਰ ) ਦੇ ਸਮਨਵਿਤ ਦ੍ਰਿਸ਼ਟੀਕੋਣ ਰਾਹੀਂ, ਟ੍ਰਾਈਡੈਂਟ ਗਰੁੱਪ ਭਾਰਤ ਦੇ ਕਾਰਪੋਰੇਟ ਸਥਿਰਤਾ ਦ੍ਰਿਸ਼ਟੀਕੋਣ ਵਿੱਚ ਨਵੇਂ ਮਾਪਦੰਡ ਸਥਾਪਤ ਕਰ ਰਿਹਾ ਹੈ ਅਤੇ ਵਿਸ਼ਵ ਕਪੜਾ ਉਦਯੋਗ ਵਿੱਚ ਇੱਕ ਵਾਤਾਵਰਣਕ ਆਗੂ ਵਜੋਂ ਆਪਣੀ ਭੂਮਿਕਾ ਨੂੰ ਬਹੁਤ ਸਮਰਪਣ ਨਾਲ ਦੁਹਰਾ ਰਿਹਾ ਹੈ।

About The Author

Leave a Reply

Your email address will not be published. Required fields are marked *