ਧੂਰੀ ਨੂੰ ਪੰਜਾਬ ਦਾ ਧੁਰਾ ਬਣਾਉਣ ਵਾਲਾ ਧੂਰੀ ਦਾ ਐਮ ਐਲ ਏ ਹੋਇਆ ਗੁੰਮਸ਼ੁਦਾ – ਜਸਵਿੰਦਰ ਸਿੰਘ ਰਿਖੀ

0
Prime khabar Punjab Jaswinder Rikhi

ਧੂਰੀ ਦੇ ਲੋਕ ਮੁੱਖ ਮੰਤਰੀ ਬਣਾ ਕੇ ਆਪਣਾ ਐਮ ਐਲ ਏ ਦੇਖਣ ਨੂੰ ਵੀ ਤਰਸ਼ੇ !

ਧੂਰੀ-04ਮਈ-ਧੂਰੀ ਨੂੰ ਪੂਰੇ ਪੰਜਾਬ ਦਾ ਧੁਰਾ ਬਣਾਉਣ ਦੀਆਂ ਗੱਲਾਂ ਕਰਨ ਵਾਲੇ ਧੂਰੀ ਦੇ ਵਿਧਾਇਕ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਆਪਣੇ ਖ਼ੁਦ ਦੇ ਹਲਕੇ ਧੂਰੀ ਵਿੱਚੋ ਗੁੰਮਸ਼ੁਦਾ ਚੱਲ ਰਹੇ ਹਨ । ਧੂਰੀ ਨੂੰ ਪੰਜਾਬ ਦਾ ਧੁਰਾ ਤਾਂ ਕੀ ਬਣਾਉਣਾ ਸੀ ਓਹਨਾਂ ਕੋਲ ਤਾਂ ਧੂਰੀ ਦੇ ਲੋਕਾਂ ਦਾ ਦੁੱਖ ਦਰਦ ਸੁਣਨ ਦਾ ਵੀ ਟਾਈਮ ਨਹੀਂ ਇਹਨਾਂ ਗੱਲਾਂ ਦਾ ਪ੍ਰਗਟਾਵਾ ਧੂਰੀ ਤੋਂ ਭਾਜਪਾ ਦੇ ਸੀਨੀਅਰ ਆਗੂ ਸ੍ਰ ਜਸਵਿੰਦਰ ਸਿੰਘ ਰਿਖੀ ਨੇ ਪ੍ਰੈਸ ਨੋਟ ਜਾਰੀ ਕਰਦੇ ਕੀਤੇ।
ਸ੍ਰ ਰਿਖੀ ਨੇ ਕਿਹਾ ਕਿ ਪਿਛਲੇ ਦਿਨੀਂ ਹਨ੍ਹੇਰੀ ਤੂਫ਼ਾਨ ਨਾਲ ਧੂਰੀ ਦੇ ਲੋਕਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਤੇ ਇੱਕ ਕੀਮਤੀ ਜਾਣ ਵੀ ਚਲੀ ਗਈ । ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਧੂਰੀ ਦੇ ਲੋਕਾਂ ਦਾ ਪਰ ਅਫ਼ਸੋਸ ਸਾਡੇ ਧੂਰੀ ਦੇ ਵਿਧਾਇਕ ਸਾਹਿਬ ਕੋਲ ਆਪਣੇ ਹਲਕੇ ਦੇ ਲੋਕਾਂ ਵਿੱਚ ਆਉਣ ਦਾ ਵੀ ਟਾਈਮ ਨਹੀਂ ਹੈ ।
ਸ੍ਰ. ਰਿਖੀ ਵੱਲੋਂ ਧੂਰੀ ਦੇ ਵਿਧਾਇਕ ਤੇ ਤੰਜ ਕੱਸਦੇ ਹੋਏ ਕਿਹਾ ਕਿ ਧੂਰੀ ਵਿੱਚ ਸਿਹਤ ਸੇਵਾਵਾਂ , ਸੜਕਾਂ, ਗਲੀਆਂ ਨਾਲੀਆਂ , ਨਾ ਕੋਈ ਬੱਸ ਸਟੈਂਡ, ਲੁੱਟਾਂ ਖੋਹਾਂ ਚੋਰੀਆਂ ਦਾ ਬੂਰਾ ਹਾਲ ਹੈ ਪਰ ਬੜੇ ਹੀ ਅਫ਼ਸੋਸ ਨਾਲ ਕਹਿਣਾ ਪੈ ਰਿਹਾ ਕਿ ਧੂਰੀ ਦਾ ਇਹਨਾਂ ਬੁਰਾ ਹਾਲ ਹੋਣ ਦੇ ਬਾਵਜੂਦ ਵੀ ਧੂਰੀ ਦੇ ਵਿਧਾਇਕ ਸਾਹਿਬ ਪਿਛਲ਼ੇ ਕਾਫ਼ੀ ਸਮੇਂ ਤੋਂ ਗਾਇਬ ਚੱਲ ਰਹੇ ਹਨ । ਓਹਨਾ ਨੇ ਲੋਕਾਂ ਦੇ ਦੁੱਖ ਸੁਖ ਵਿੱਚ ਖੜ੍ਹਨਾ ਆਉਣਾ ਜਾਣਾ ਤਾਂ ਕੀ ਸੀ ਓਹਨਾਂ ਕੋਲ ਤਾਂ ਆਪਣੇ ਹਲਕੇ ਦੇ ਲੋਕਾਂ ਦਾ ਦੁੱਖ ਦਰਦ ਸੁਣਨ ਦਾ ਵੀ ਟਾਇਮ ਨਹੀਂ , ਓਹ ਆਪਣੇ ਹਲਕੇ ਤੋਂ ਗੁੰਮਸ਼ੁਦਾ ਚੱਲ ਰਹੇ ਹਨ। ਰਿਖੀ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਓਹ ਸਾਡੇ ਧੂਰੀ ਦੇ ਵਿਧਾਇਕ ਨੂੰ ਲੱਭਣ ਵਿੱਚ ਸਾਡੀ ਮੱਦਦ ਕਰਨ ਤਾਂ ਜੋ ਓਹਨਾ ਵੱਲੋਂ ਧੂਰੀ ਦੇ ਲੋਕਾਂ ਨਾਲ ਕੀਤੇ ਵਾਅਦੇ ਯਾਦ ਕਰਵਾਏ ਜਾਣ ।

DurgaPhotostate

About The Author

Leave a Reply

Your email address will not be published. Required fields are marked *