“ਯੁੱਧ ਨਸ਼ਿਆਂ ਵਿਰੁੱਧ” ਤਹਿਤ ਸੈਂਸੀ ਬਸਤੀ ਹੰਡਿਆਇਆ ਵਿਖੇ ਚਲਾਇਆ ਸਰਚ ਅਭਿਆਨ…..

0
Prime khabar Sainsi Basti

ਹੰਡਿਆਇਆ ਦੀ ਸੈਂਸੀ ਬਸਤੀ ਵਾਰਡ ਨੰਬਰ 4 ਵਿੱਚ ਅੱਜ ਬਰਨਾਲਾ ਪੁਲਿਸ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਤਹਿਤ ਸਰਚ ਅਭਿਆਨ ਕੀਤਾ। ਇਸ ਮੌਕੇ ਗੱਲਬਾਤ ਕਰਦਿਆਂ ਐਸ ਐਚ ਓ ਥਾਣਾ ਸਦਰ ਬਰਨਾਲਾ ਸ਼ੇਰਵਿੰਦਰ ਸਿੰਘ ਨੇ ਦੱਸਿਆ ਕੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਚਲਾਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਅੱਜ ਵਾਰਡ ਨੰਬਰ ਚਾਰ ਕਿਲ੍ਹਾ ਪੱਤੀ ਸੈਂਸੀ ਬਸਤੀ ਹੰਡਿਆਇਆ ਵਿੱਚ ਸਰਚ ਅਭਿਆਨ ਕੀਤਾ ਗਿਆ। ਜਿਸ ਤਹਿਤ ਅੱਜ ਬਰਨਾਲਾ ਜਿਲ੍ਹਾ ਪੁਲਿਸ ਵੱਲੋਂ ਘਰ ਘਰ ਤਲਾਸੀ ਲਈ ਗਈ ਅਤੇ ਸਰਕਾਰ ਵੱਲੋਂ ਦਿੱਤੇ ਟਾਰਗੇਟ 31 ਮਈ ਨੂੰ ਪੂਰਾ ਕਰਨ ਲਈ ਅਸੀਂ ਪੂਰੀ ਤਨਦੇਹੀ ਨਾਲ ਨਸ਼ਾ ਤਸਕਰਾਂ ਨੂੰ ਫੜ ਫੜ ਜੇਲ੍ਹ ਭੇਜ ਦੇਵਾਂਗੇ। ਇਸ ਮੌਕੇ ਪੁਲਿਸ ਚੌਂਕੀ ਇੰਚਾਰਜ ਹੰਡਿਆਇਆ ਤਰਸੇਮ ਸਿੰਘ, ਐਸ ਆਈ ਕੁਲਦੀਪ ਸਿੰਘ, ਰਮਨਦੀਪ ਸਿੰਘ, ਚਰਨਜੀਤ ਸਿੰਘ ਤੇ ਦਰਸਨ ਸਿੰਘ, ਏ ਐਸ ਆਈ ਬੂਟਾ ਸਿੰਘ, ਗੁਰਮੇਲ ਸਿੰਘ, ਦਰਸ਼ਨ ਸਿੰਘ, ਅਵਤਾਰ ਸਿੰਘ ਤੇ ਮਨਜੀਤ ਸਿੰਘ, ਮਹਿਲਾ ਏ ਐਸ ਆਈ ਰਾਣੀ ਕੌਰ, ਬਲਵਿੰਦਰ ਸਿੰਘ, ਜਸਵੰਤ ਸਿੰਘ, ਜਸਵਿੰਦਰ ਸਿੰਘ ਬਰਾੜ ਗੁਰਮੀਤ ਸਿੰਘ ਆਦਿ ਸਮੇਤ ਪੁਰਸ਼,ਮਹਿਲਾ ਪੁਲਿਸ ਪਾਰਟੀ ਹਾਜਰ ਸੀ ।

DurgaPhotostate

About The Author

Leave a Reply

Your email address will not be published. Required fields are marked *