ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਆਊਟਸੋਰਸ ਵਰਕਰਜ਼ ਯੂਨੀਅਨ ਵੱਲੋਂ ਕੀਤੀ ਗਈ ਮੀਟਿੰਗ….

0
Prime khabar Punjab Water works

ਬਰਨਾਲਾ-28 ਅਪ੍ਰੈਲ-ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਆਊਟਸੋਰਸ ਵਰਕਰਜ਼ ਯੂਨੀਅਨ ਵੱਲੋਂ ਅੱਜ ਬਰਨਾਲਾ ਤੇ ਭਦੌੜ ਸੀਵਰੇਜ਼ ਬੋਰਡ ਦੇ ਕੱਚੇ ਮੁਲਾਜ਼ਮਾਂ ਨਾਲ ਪ੍ਰਧਾਨ ਗੁਰਦੇਵ ਸਿੰਘ ਨਿਹੰਗ ਦੀ ਅਗਵਾਈ ਵਿੱਚ ਪੰਜਾਬ ਪੱਧਰੀ ਸੰਘਰਸ਼ ਸਬੰਧੀ ਮੀਟਿੰਗ ਕੀਤੀ ਗਈ। ਇਸ ਮੌਕੇ ਸਾਥੀ ਮਿਲਖਾ ਸਿੰਘ ਤੇ ਬਲਦੇਵ ਸਿੰਘ ਮੰਡੇਰ ਜੀ ਵੱਲੋਂ ਕਿਹਾ ਗਿਆ ਕਿ ਅੱਜ ਸਾਨੂੰ ਇਕੱਠੇ ਹੋ ਕੇ ਸੰਘਰਸ਼ ਕਰਨ ਦੀ ਲੋੜ ਹੈ। ਬੇਸ਼ੱਕ 23 ਅਪ੍ਰੈਲ ਦੀ ਮੰਤਰੀ ਰਵਜੋਤ ਸਿੰਘ ਵਾਲੀ ਮੀਟਿੰਗ ਵਿੱਚ ਵਿਸ਼ਵਾਸ ਦਿਵਾਇਆ ਗਿਆ ਕਿ ਸੀਵਰੇਜ਼ ਦੇ ਕੱਚੇ ਮੁਲਾਜ਼ਮਾਂ ਲਈ ਬਹੁਤ ਜਲਦੀ ਪੰਜਾਬ ਸਰਕਾਰ ਇਕ ਚੰਗਾ ਫੈਸਲਾ ਲੈ ਕੇ ਆਵੇਗੀ, ਪਰ ਸਾਥਿਓ ਜ਼ੇਕਰ ਸਾਨੂੰ ਆਪਣੇ ਹੱਕ ਮਿਲਣੇ ਹਨ ਤਾਂ ਉਹ ਲੜ ਕੇ ਹੀ ਮਿਲਣੇ ਹਨ । ਜਥੇਬੰਦੀ ਵੱਲੋਂ ਪਿਛਲੇ ਦਿਨੀਂ 21 ਅਪ੍ਰੈਲ ਤੋਂ ਅਣਮਿੱਥੇ ਸਮੇਂ ਦੀ ਪੰਜਾਬ ਪੱਧਰੀ ਹੜਤਾਲ ਦਾ ਸੱਦਾ ਦਿੱਤਾ ਹੋਇਆ ਸੀ ਉਸ ਦੇ ਆਧਾਰ ਤੇ ਹੀ ਜਥੇਬੰਦੀ ਦੀ 23 ਅਪ੍ਰੈਲ ਵਾਲੀ ਮੀਟਿੰਗ ਲੌਕਲ ਬਾਡੀ ਮੰਤਰੀ ਡਾ ਰਵਜੋਤ ਸਿੰਘ ਜੀ ਨਾਲ ਮਿਉਂਸੀਪਲ ਭਵਨ ਚੰਡੀਗੜ੍ਹ ਵਿਖੇ ਹੋਈ । ਸੋ ਹੁਣ ਮੰਤਰੀ ਸਾਹਿਬ ਅਤੇ ਉਚ ਅਧਿਕਾਰੀਆਂ ਵੱਲੋਂ ਭਰੋਸਾ ਦਿਵਾਇਆ ਗਿਆ ਕਿ ਅਸੀਂ ਬਹੁਤ ਜਲਦ ਸੀਵਰੇਜ਼ ਬੋਰਡ ਦੇ ਕੱਚੇ ਮੁਲਾਜ਼ਮਾਂ ਦਾ ਡਾਟਾ ਇਕੱਠਾ ਕਰ ਰਹੇ ਹਾਂ ਤੇ ਤੁਹਾਡੇ ਲਈ ਚੰਗਾ ਫੈਸਲਾ ਲਿਆਵਾਂਗੇ। ਪਰ ਜਥੇਬੰਦੀ ਵੱਲੋਂ ਪੰਜਾਬ ਸਰਕਾਰ ਨੂੰ ਸਿਰਫ ਪੰਦਰਾਂ ਦਿਨਾਂ ਦਾ ਟਾਇਮ ਦਿੱਤਾ ਜਾਂਦਾ ਹੈ ਕਿ ਜੇਕਰ ਰਹਿੰਦੇ ਸਮੇਂ ਤੱਕ ਕੱਚੇ ਮੁਲਾਜ਼ਮਾਂ ਦੀਆਂ ਮੰਗਾਂ ਦਾ ਹੱਲ ਨਹੀਂ ਕੀਤਾ ਤਾਂ ਜਥੇਬੰਦੀ ਵੱਲੋਂ ਪੰਜਾਬ ਪੱਧਰੀ ਤਿਖਾ ਸੰਘਰਸ਼ ਵਿੱਢਿਆ ਜਾਵੇਗਾ ਇਸ ਪੰਜਾਬ ਪੱਧਰੀ ਸੰਘਰਸ਼ ਦੇ ਵਿੱਚ ਬਰਨਾਲਾ ਤੇ ਭਦੌੜ ਸੀਵਰੇਜ਼ ਬੋਰਡ ਦੇ ਕੱਚੇ ਮੁਲਾਜ਼ਮ ਜਥੇਬੰਦੀ ਦੇ ਮੋਢੇ ਨਾਲ ਮੋਢਾ ਲਾ ਕੇ ਖੜਨਗੇ।ਇਸ ਮੌਕੇ ਬਰਨਾਲਾ ਤੋਂ ਵਿਨੋਦ ਕੁਮਾਰ ਰਮੇਸ਼ ਕੁਮਾਰ ਮਨਜੀਤ ਸਿੰਘ ਗੁਰਪ੍ਰੀਤ ਸਿੰਘ ਸੁਖਵਿੰਦਰ ਸਿੰਘ ਮਹਿਤਾ ਸਰਵਣ ਰਾਹੁਲ ਸੁਰੇਸ਼ ਬੋਬੀ ਹੈਪੀ ਜਗਤਾਰ ਸਿੰਘ ਮੌੜ ਮੰਡੀ ਅਤੇ ਭਦੌੜ ਤੋਂ ਅਨਮੋਲਪ੍ਰੀਤ ਸਿੰਘ ਜਸਮੀਤ ਸਿੰਘ ਕਰਮਜੀਤ ਸਿੰਘ ਇੰਦਰਜੀਤ ਸਿੰਘ ਵਿੱਕੀ ਸਿੰਘ ਗੁਰਦੀਪ ਸਿੰਘ ਰਮੇਸ਼ ਕੁਮਾਰ ਸੁਖਦੀਪ ਸਿੰਘ ਹਾਕਮ ਸਿੰਘ ਆਦਿ ਹਾਜ਼ਰ ਸਨ ।

About The Author

Leave a Reply

Your email address will not be published. Required fields are marked *