ਬਿਜਲੀ ਦੇ ਸਪਾਰਕ ਨਾਲ ਲੱਗੀ ਘਰ ਨੂੰ ਅੱਗ, ਜਾਨ ਮਾਲ ਦੇ ਨੁਕਸਾਨ ਤੋਂ ਰਿਹਾ ਬਚਾ……

0
Prime khabar Kumbherwal

ਧੂਰੀ-28 ਅਪ੍ਰੈਲ-ਜ਼ਿਲਾ ਸੰਗਰੂਰ ਦੇ ਪਿੰਡ ਕੁੰਬੜਵਾਲ ਵਿਖੇ ਦੁਪਹਿਰ ਸਮੇਂ ਇੱਕ ਘਰ ਨੂੰ ਅਚਾਨਕ ਅੱਗ ਲੱਗ ਜਾਣ ਨਾਲ ਆਸ ਪਾਸ ਦੇ ਇਲਾਕੇ ਵਿੱਚ ਹੜਕੰਪ ਮੱਚ ਗਿਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਘਰ ਦੀ ਮਾਲਕਨ ਬੀਰੋ ਕੌਰ ਪਤਨੀ ਪ੍ਰਕਾਸ਼ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਘਰ ਦੇ ਇੱਕ ਕਮਰੇ ਦੀ ਛੱਤ ਫੂਸ ਤੇ ਬਾਲਿਆਂ ਨਾਲ ਪਾਈ ਹੋਈ ਸੀ। ਉਸ ਉਪਰੋਂ ਬਿਜਲੀ ਦੀ ਤਾਰ ਲੰਘਦੀ ਸੀ। ਜਿਸ ਦੇ ਸਪਾਰਕ ਨਾਲ ਛੱਤ ਨੂੰ ਅੱਗ ਲੱਗ ਗਈ ਅਤੇ ਕਮਰੇ ਵਿੱਚ ਪਈਆਂ ਪਾਥੀਆਂ ਅਤੇ ਹੋਰ ਸਮਾਨ ਜਲ ਕੇ ਸਵਾਹ ਹੋ ਗਿਆ। ਇਹ ਅੱਗ ਘਰ ਦੇ ਹੋਰ ਕਮਰਿਆਂ ਨੂੰ ਵੀ ਨੁਕਸਾਨ ਪਹੁੰਚਣ ਵਾਲੀ ਸੀ ਪ੍ਰੰਤੂ ਪਿੰਡ ਵਾਲਿਆਂ ਦੇ ਸਹਿਯੋਗ ਨਾਲ ਜਲਦੀ ਹੀ ਇਸ ਨੂੰ ਕਾਬੂ ਕਰ ਲਿਆ ਗਿਆ। ਇਸ ਅੱਗ ਨਾਲ ਕਮਰੇ ਵਿੱਚ ਪਿਆ ਅਨੁਮਾਨਿਤ 10-15 ਹਜਾਰ ਰੁਪਏ ਦੇ ਸਾਮਾਨ ਦਾ ਨੁਕਸਾਨ ਹੋ ਗਿਆ ਪ੍ਰੰਤੂ ਕਿਸੇ ਵੀ ਤਰ੍ਹਾਂ ਦੇ ਜਾਨ ਮਾਲ ਦੇ ਨੁਕਸਾਨ ਤੋਂ ਬਚਾ ਰਿਹਾ।

Trident Camp

About The Author

Leave a Reply

Your email address will not be published. Required fields are marked *