ਜਾਗਣਗੇ ਲੋਕ ਵੀ ਫਿਰ ਕਦੋਂ, ਸਾਡੇ ਤੁਰ ਜਾਣ ਤੋਂ ਮਗਰੋਂ….”,

0
Prime khabar Barnala

ਯਾਦਗਾਰੀ ਸਮਾਗਮ, ਪੁਸਤਕਾਂ ਲੋਕ ਅਰਪਣ ਅਤੇ ਕਵੀ ਦਰਬਾਰ ਕਰਵਾਇਆ

ਬਰਨਾਲਾ –28 ਅਪ੍ਰੈਲ-ਲੇਖਕ ਪਾਠਕ ਸਾਹਿਤ ਸਭਾ ਰਜਿ. ਬਰਨਾਲਾ ਵਲੋਂ ਸ਼ਹੀਦ ਬਿੱਕਰ ਸਿੰਘ ਹੌਲਦਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਫ ਐਮੀਨੈਂਸ ਬਰਨਾਲਾ ਵਿਖੇ ਚੋਥਾ ਸਵ. ਸਰਦਾਰਨੀ ਮਨਜੀਤ ਕੌਰ ਅਤੇ ਤ੍ਰਿਲੋਚਨ ਸਿੰਘ ਯਾਦਗਾਰੀ ਸਨਮਾਨ ਸਮਾਗਮ ਕਰਵਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਭਾ ਦੇ ਪ੍ਰੈੱਸ ਸਕੱਤਰ ਮਨਦੀਪ ਕੁਮਾਰ ਨੇ ਦੱਸਿਆ ਕਿ ਸਮਾਗਮ ਦੀ ਪ੍ਰਧਾਨਗੀ ਕਹਾਣੀਕਾਰ ਅਤੇ ਨਾਵਲਕਾਰ ਦਰਸ਼ਨ ਸਿੰਘ ਗੁਰੂ ਨੇ ਕੀਤੀ। ਸ਼੍ਰੋਮਣੀ ਸਾਹਿਤਕਾਰ ਓਮ ਪ੍ਰਕਾਸ਼ ਗਾਸੋ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।

ਸਭਾ ਦੇ ਸੰਸਥਾਪਕ ਅਤੇ ਪ੍ਰਧਾਨ ਤੇਜਿੰਦਰ ਚੰਡਿਹੋਕ ਨੇ ਆਏ ਲੇਖਕਾਂ, ਪਾਠਕਾਂ ਅਤੇ ਸਰੋਤਿਆਂ ਨੂੰ ਜੀ ਆਇਆਂ ਆਖਿਆ।ਇਸ ਵਾਰ ਯਾਦਗਾਰੀ ਸਨਮਾਨ ਮਿਸ ਪੁਨੀਤ ਗੁਪਤਾ ਨੂੰ ਦਿੱਤਾ ਗਿਆ ਅਤੇ ਤਿੰਨ ਪੁਸਤਕਾਂ ਪੁਨੀਤ ਗੁਪਤਾ ਦੀ ਸੰਜੀਵਨੀ ਇਕ ਰੋਲ ਮਾਡਲ, ਲਵਪ੍ਰੀਤ ਸਿੰਘ ਦੀ ਕਾਵਿ ਪੁਸਤਕ ਕਲੀ ਜੋਟਾ ਅਤੇ ਵਕੀਲ ਹਾਕਮ ਸਿੰਘ ਭੁੱਲਰ ਦੀ ਪੁਸਤਕ ਜਿੰਮੇ ਲੱਗਿਆ ਕੰਮ ਲੋਕ ਅਰਪਣ ਕੀਤੀਆਂ ਗਈਆਂ। ਸਨਮਾਨ ਵਿੱਚ ਫੁਲਕਾਰੀ, ਸਨਮਾਨ ਚਿੰਨ, ਪੁਸਤਕਾਂ ਦਾ ਸੈੱਟ ਅਤੇ ਨਗਦ ਰਾਸ਼ੀ ਪ੍ਰਦਾਨ ਕੀਤੀ ਗਈ। ਇਸ ਬਾਰੇ ਬੋਲਦਿਆਂ ਤਰਸੇਮ ਅਤੇ ਡਾਕਟਰ ਸੰਪੂਰਨ ਸਿੰਘ ਟੱਲੇਵਾਲੀਆ ਨੇ ਕਿਹਾ ਕਿ ਇਹ ਇਕ ਉੱਤਮ ਉਪਰਾਲਾ ਹੈ ਕਿ ਆਪਣੇ ਗੁਜਰ ਚੁੱਕੇ ਬਜ਼ੁਰਗਾਂ ਨੂੰ ਯਾਦ ਕੀਤਾ ਜਾਂਦਾ ਹੈ ਜਦੋਂ ਕਿ ਅਜੋਕੇ ਯੁੱਗ ਵਿਚ ਬਿਰਧ ਆਸ਼ਰਮ ਬਹੁਤਾਤ ਵਿੱਚ ਬਣ ਰਹੇ ਹਨ। ਤੇਜਾ ਸਿੰਘ ਤਿਲਕ ਪ੍ਰਧਾਨ ਪੰਜਾਬੀ ਸਾਹਿਤ ਸਭਾ ਨੇ ਯਾਦਗਾਰੀ ਸਮਾਗਮ ਅਤੇ ਪੁਨੀਤ ਗੁਪਤਾ ਦੀ ਪੁਸਤਕ ਬਾਰੇ ਸਾਂਝੇ ਤੌਰ ਤੇ ਵਿਚਾਰ ਰੱਖੇ। ਐਡਵੋਕੇਟ ਹਾਕਮ ਸਿੰਘ ਭੁੱਲਰ ਦੀ ਪੁਸਤਕ ਬਾਰੇ ਐਡਵੋਕੇਟ ਗੁਰਮੀਤ ਸਿੰਘ ਅਤੇ ਡਾਕਟਰ ਸੰਪੂਰਨ ਸਿੰਘ ਟੱਲੇਵਾਲੀਆ ਅਤੇ ਕਹਾਣੀਕਾਰ ਭੋਲਾ ਸਿੰਘ ਸੰਘੇੜਾ ਨੇ ਅਤੇ ਲਵਪ੍ਰੀਤ ਸਿੰਘ ਦੀ ਪੁਸਤਕ ਬਾਰੇ ਗਗਨ ਸੰਧੂ ਨੇ ਜਾਣਕਾਰੀ ਦਿੱਤੀ। ਤਿੰਨਾਂ ਲੇਖਕਾਂ ਦਾ ਸਭਾ ਵਲੋਂ ਸਨਮਾਨ ਵੀ ਕੀਤਾ ਗਿਆ।ਡਾਕਟਰ ਅਮਨਦੀਪ ਸਿੰਘ ਟੱਲੇਵਾਲੀਆ ਨੇ ਮੰਚ ਖੂਬਸੂਰਤੀ ਨਾਲ ਨਿਭਾਉਂਦਿਆਂ ਦੱਸਿਆ ਕਿ ਸਭਾ ਵਲੋਂ ਇਸ ਤੋਂ ਪਹਿਲਾਂ ਚਰਨੀ ਬੇਦਿਲ, ਜਗਰਾਜ ਚੰਦ ਰਾਏਸਰ, ਕੁਲਵੀਰ ਜੋਤੀ ਨੂੰ ਦਿੱਤਾ ਜਾ ਚੁੱਕਾ ਹੈ।

ਸਮੇਂ ਮੁਤਾਬਕ ਕਵੀ ਦਰਬਾਰ ਕਰਵਾਇਆ ਗਿਆ ਜਿਸ ਵਿਚ ਕੁਲਵੀਰ ਕੌਰ ਜੋਤੀ, ਰਾਜਿੰਦਰਾ ਕੁਮਾਰੀ, ਪਾਲ ਸਿੰਘ ਲਹਿਰੀ, ਮਾਲਵਿੰਦਰ ਸ਼ਾਇਰ, ਡਾਕਟਰ ਅਨਿਲ ਸ਼ੋਰੀ, ਮਨਦੀਪ ਕੁਮਾਰ, ਡਾਕਟਰ ਉਜਾਗਰ ਸਿੰਘ ਮਾਨ, ਮੈਡਮ ਨਰਿੰਦਰ ਕੌਰ ਸਿੱਧੂ, ਹਾਕਮ ਸਿੰਘ ਰੂੜੇਕੇ, ਅੰਜਨਾ ਮੈਨਨ, ਡਾਕਟਰ ਸੁਰਿੰਦਰ ਭੱਠਲ, ਕਲਾਕਾਰ ਸੰਗਮ ਦੇ ਕੰਵਰਜੀਤ ਭੱਠਲ, ਰਾਮ ਸਰੂਪ ਸ਼ਰਮਾ, ਲਵਪ੍ਰੀਤ ਸਿੰਘ ਭੰਗੂ, ਡਾਕਟਰ ਰਾਮਪਾਲ ਸਿੰਘ, ਰਾਜਿੰਦਰ ਸ਼ੌਂਕੀ, ਆਦਿ ਨੇ ਕਵਿਤਾ ਪਾਠ ਕੀਤਾ।
ਇਹਨਾਂ ਤੋ ਇਲਾਵਾ ਸਮਾਗਮ ਵਿੱਚ ਦਰਸ਼ਨ ਚੰਦ, ਗੁਰਮੇਲ ਸਿੰਘ, ਜਸਕਰਨ ਸਿੰਘ, ਪਰਮਜੀਤ ਕੌਰ ਬਠਿੰਡਾ, ਮੇਜਰ ਸਿੰਘ ਗਿੱਲ, ਗਿਆਨੀ ਕਰਮ ਸਿੰਘ ਭੰਡਾਰੀ, ਜਗਸੀਰ ਸਿੰਘ ਸੰਘੇੜਾ, ਹਰਪ੍ਰੀਤ ਸਿੰਘ ਸੰਘੇੜਾ, ਨਵਸੁਰਜੀਤ ਸਿੰਘ, ਕਰਮਿੰਦਰ ਸਿੰਘ, ਹਰਵਿੰਦਰ ਕੌਰ ਧੀਂਗੜ, ਕੁਲਵੰਤ ਸਿੰਘ ਧੀਂਗੜ, ਡਿੰਪਲ ਕੁਮਾਰ, ਰਘਬੀਰ ਸਿੰਘ ਗਿੱਲ, ਜਪਿੰਦਰ ਸਿੰਘ, ਜੈਸਮੀਨ ਕੌਰ, ਕੁਲਰੌਨਕ ਸਿੰਘ, ਜਸਵੀਰ ਕੌਰ, ਲਛਮਣ ਦਾਸ ਮੁਸਾਫ਼ਿਰ, ਪੱਤਰਕਾਰ ਕ੍ਰਿਸ਼ਨ ਸਿੰਘ , ਪੱਤਰਕਾਰ ਅਸ਼ੋਕ ਭਾਰਤੀ, ਅਮਰ ਸਿੰਘ, ਹਰਜਿੰਦਰ ਸਿੰਘ, ਜਸਵੰਤ ਸਿੰਘ ਅਤੇ ਗੁਰਤੇਜ ਸਿੰਘ ਆਦਿ ਹਾਜ਼ਰ ਸਨ। ਦਰਸ਼ਨ ਸਿੰਘ ਗੁਰੂ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਕਿਹਾ ਕਿ ਸਾਨੂੰ ਹੁਣ ਇਸ਼ਕ ਮੁਹੱਬਤ ਦੀਆਂ ਲਿਖਤਾਂ ਵਿੱਚੋ ਬਾਹਰ ਨਿਕਲ ਕੇ ਜਾਤ ਪਾਤ, ਨਫ਼ਰਤ ਅਤੇ ਅਜੋਕੀਆਂ ਸਮਾਜਿਕ ਪ੍ਰਸਥਿਤੀਆਂ ਬਾਰੇ ਲਿਖਣਾ ਚਾਹੀਦਾ ਹੈ। ਅੰਤ ਵਿਚ ਮਾਲਵਿੰਦਰ ਸ਼ਾਇਰ ਨੇ ਸਭਨਾਂ ਦਾ ਧੰਨਵਾਦ ਕੀਤਾ।

About The Author

Leave a Reply

Your email address will not be published. Required fields are marked *