ਖੱਤਰੀ ਧਰਮਸ਼ਾਲਾ ਦੇ ਨਿਰਮਾਣ ਕਾਰਜਾਂ ਦਾ ਜਾਇਜ਼ਾ ਲੈਣ ਪਹੁੰਚੇ ਸ਼੍ਰੀਮਤੀ ਕਿਰਨ ਕਪੂਰ, ਸਭਾ ਵੱਲੋਂ ਸਨਮਾਨ ਚਿੰਨ ਦੇ ਕੇ ਕੀਤਾ ਸਨਮਾਨਿਤ….

0
Prime Khabar Punjab Khatri Sabha

ਬਰਨਾਲਾ-18 ਅਪ੍ਰੈਲ-ਅੱਜ ਸ੍ਰੀ ਦਰਬਾਰੀ ਲਾਲ ਟੰਡਨ ਤੇ ਸ਼੍ਰੀਮਤੀ ਸ਼ਕੁੰਤਲਾ ਦੇਵੀ ਟੰਡਨ ਜੀ ਦੀ ਸਪੁੱਤਰੀ ਕਿਰਨ ਕਪੂਰ ਦੁਆਰਾ ਬਰਨਾਲਾ ਵਿਖੇ ਚੱਲ ਰਹੇ ਖੱਤਰੀ ਧਰਮਸ਼ਾਲਾ ਦੇ ਨਿਰਮਾਣ ਕੰਮਾਂ ਦਾ ਜਾਇਜ਼ਾ ਲਿਆ ਗਿਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਖੱਤਰੀ ਸਭਾ ਬਰਨਾਲਾ ਦੇ ਪ੍ਰਧਾਨ ਰਜੀਵ ਕੁਮਾਰ ਵਰਮਾ(ਰਿੰਪੀ) ਨੇ ਦੱਸਿਆ ਕਿ ਸ੍ਰੀ ਦਰਬਾਰੀ ਲਾਲ ਟੰਡਨ ਜੀ ਦੇ ਸਪੁੱਤਰ ਸ੍ਰੀ ਮਨੋਹਰ ਲਾਲ ਟੰਡਨ ਨੇ ਖੱਤਰੀ ਸਭਾ ਬਰਨਾਲਾ ਨੂੰ ਖਤਰੀ ਧਰਮਸ਼ਾਲਾ ਬਣਾਉਣ ਲਈ ਜਮੀਨ ਖਰੀਦ ਕੇ ਦਾਨ ਦੇ ਰੂਪ ਵਿੱਚ ਦਿੱਤੀ ਅਤੇ ਧਰਮਸ਼ਾਲਾ ਦੇ ਨਿਰਮਾਣ ਲਈ 10 ਲੱਖ ਰੁਪਏ ਦੀ ਰਾਸ਼ੀ ਵੀ ਦਾਨ ਦਿੱਤੀ। ਉਹਨਾਂ ਦੱਸਿਆ ਕਿ ਇਸ ਧਰਮਸ਼ਾਲਾ ਵਿੱਚ ਲੜਕੀਆਂ ਲਈ ਫਰੀ ਕੰਪਿਊਟਰ ਸੈਂਟਰ ਅਤੇ ਸਲਾਈ ਸੈਂਟਰ ਦਾ ਨਿਰਮਾਣ ਵੀ ਕੀਤਾ ਜਾਵੇਗਾ, ਜਿੱਥੇ ਗਰੀਬ ਘਰ ਦੀਆਂ ਲੜਕੀਆਂ ਨੂੰ ਆਤਮ ਨਿਰਭਰ ਬਣਨ ਵਿੱਚ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਅੱਜ ਬਰਨਾਲਾ ਵਿਖੇ ਪਹੁੰਚੇ ਸ੍ਰੀ ਦਰਬਾਰੀ ਲਾਲ ਟੰਡਨ ਜੀ ਦੀ ਸਪੁੱਤਰੀ ਕਿਰਨ ਕਪੂਰ ਨੇ ਧਰਮਸ਼ਾਲਾ ਦੇ ਨਿਰਮਾਣ ਸਬੰਧੀ ਵਿਚਾਰ ਵਟਾਂਦਰਾ ਕਰਦੇ ਹੋਏ ਦੋ ਲੱਖ ਰੁਪਏ ਦੀ ਰਾਸ਼ੀ ਦਾਨ ਰੂਪ ਵਿੱਚ ਪ੍ਰਦਾਨ ਕੀਤੀ। ਉਹਨਾਂ ਅੱਗੇ ਗੱਲਬਾਤ ਕਰਦਿਆਂ ਦੱਸਿਆ ਕਿ ਖੱਤਰੀ ਸਭਾ ਬਰਨਾਲਾ ਵੱਲੋਂ ਸ੍ਰੀਮਤੀ ਕਿਰਨ ਕਪੂਰ ਜੀ ਨੂੰ ਸ੍ਰੀ ਰਾਮ ਦਰਬਾਰ ਦਾ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਹਨਾਂ ਨਾਲ ਵਰੁਣ ਬੱਤਾ, ਨਰਿੰਦਰ ਚੋਪੜਾ, ਸੁਖਮਿੰਦਰ ਪਾਲ ਜੇਠੀ, ਰਾਮ ਕੁਮਾਰ ਸੋਭਤੀ, ਸੰਜੀਵ ਕੁਮਾਰ ਢੰਡ, ਜਗਰੂਪ ਮੇਗੀ ਤੇ ਡਾਕਟਰ ਤੇਲੂ ਰਾਮ ਵੀ ਹਾਜ਼ਰ ਸਨ।

DurgaPhotostate

About The Author

Leave a Reply

Your email address will not be published. Required fields are marked *