ਹੰਡਿਆਇਆ ਦੇ ਨਸ਼ਾ ਤਸਕਰਾਂ ਦੇ ਘਰ ਤਲਾਸ਼ੀ ਲਈ ਪਹੁੰਚੀ ਪੁਲਿਸ…..

0
Prime Khabar Punjab Kila patti

ਹੰਡਿਆਇਆ-18 ਅਪ੍ਰੈਲ-ਕਸਬਾ ਹੰਡਿਆਇਆ ਵਿਖੇ ਨਸ਼ਾ ਵੇਚਣ ਵਾਲਿਆਂ ਨੂੰ ਰੋਕਣ ਲਈ ਤਲਾਸ਼ੀ ਮੁਹਿੰਮ ਚਲਾਈ ਗਈ। ਜਿਸ ਵਿੱਚ ਡੀਐਸਪੀ ਪਰਮਜੀਤ ਸਿੰਘ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਵੱਲੋਂ ਹੰਡਿਆਇਆ ਦੀ ਕਿਲਾ ਪੱਤੀ ਦੇ ਸੈਂਸੀ ਮਹੱਲੇ ਵਿੱਚ ਨਸ਼ਾ ਵੇਚਣ ਵਾਲਿਆਂ ਦੇ ਘਰ ਪੁੱਜ ਕੇ ਤਲਾਸ਼ੀ ਲਈ ਗਈ। ਐਸ ਐਚ ਓ ਸ਼ੇਰਵਿੰਦਰ ਸਿੰਘ ਨੇ ਕਿਹਾ ਕਿ ਐਸਐਸਪੀ ਬਰਨਾਲਾ ਸਰਸਰਾਜ ਆਲਮ ਦੇ ਆਦੇਸ਼ਾਂ ਅਨੁਸਾਰ ਨਸ਼ਾ ਖਤਮ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ। ਜਿਸ ਦੇ ਤਹਿਤ ਥਾਣਾ ਬਰਨਾਲਾ ਅਤੇ ਹੰਡਿਆਇਆ ਪੁਲਿਸ ਪਾਰਟੀ ਨੇ ਘਰ-ਘਰ ਜਾ ਕੇ ਤਲਾਸ਼ੀ ਲਈ। ਇਸ ਮੌਕੇ ਉਹਨਾਂ ਨਾਲ ਐਸਆਈ ਰਮਨਦੀਪ ਸਿੰਘ, ਏਐਸਆਈ ਗੁਰਮੇਲ ਸਿੰਘ, ਹੌਲਦਾਰ ਬਲਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਤੇ ਮਹਿਲਾ ਕਰਮਚਾਰੀ ਹਾਜ਼ਰ ਸਨ।

DurgaPhotostate

About The Author

Leave a Reply

Your email address will not be published. Required fields are marked *