ਗਰਮੀ ਕਾਰਨ ਦਰਿਆ ਵਿੱਚ ਨਹਾਉਣ ਗਏ ਸੱਤ ਨੌਜਵਾਨਾਂ ਵਿੱਚੋਂ ਚਾਰ ਨੌਜਵਾਨ ਰੁੜੇ, ਦੋ ਦੀ ਲਾਸ਼ ਮਿਲੀ, ਦੋ ਲਾਪਤਾ….

0

ਕਪੂਰਥਲਾ-14 ਅਪ੍ਰੈਲ- ਬੀਤੇ ਕੱਲ ਵਿਸਾਖੀ ਮੌਕੇ ਗਰਮੀ ਦੇ ਚਲਦਿਆਂ ਨਹਾਉਣ ਗਏ ਚਾਰ ਨੌਜਵਾਨਾਂ ਦੀ ਦਰਿਆ ਵਿੱਚ ਰੁੜ ਜਾਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਗਰਮੀ ਦੇ ਕਾਰਨ ਸੱਤ ਦੋਸਤ ਬਿਆਸ ਦਰਿਆ ਵਿੱਚ ਨਹਾਉਣ ਲਈ ਚਲੇ ਗਏ, ਜਿੱਥੇ ਚਾਰ ਨੌਜਵਾਨ ਦਰਿਆ ਦੇ ਤੇਜ਼ ਵਹਾ ਕਾਰਨ ਪਾਣੀ ਵਿੱਚ ਰੁੜ ਗਏ। ਉਹਨਾਂ ਦੇ ਬਾਕੀ ਦੋਸਤਾਂ ਨੇ ਉਹਨਾਂ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਅਤੇ ਦੋ ਨੌਜਵਾਨਾਂ ਨੂੰ ਕੱਢ ਲਿਆ ਪ੍ਰੰਤੂ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਹਨਾਂ ਦੀ ਮੌਤ ਹੋ ਗਈ ਸੀ। ਜ਼ਿਲ੍ਹਾ ਪ੍ਰਸ਼ਾਸਨ ਤੋਂ ਇਲਾਵਾ ਐਨਡੀਆਰਐਫ ਦੀਆਂ ਟੀਮਾਂ ਅਤੇ ਗੋਤਾਖੌਰਾਂ ਵੱਲੋਂ ਬਾਕੀ ਦੋ ਨੌਜਵਾਨਾਂ ਦੀ ਭਾਲ ਕੀਤੀ ਜਾ ਰਹੀ ਹੈ। ਇਹ ਘਟਨਾ ਪਿੰਡ ਬੋੜਵਾਲ ਵਾਲ ਨੇੜੇ ਵਾਪਰੀ ਹੈ। ਮ੍ਰਿਤਕ ਨੌਜਵਾਨਾਂ ਵਿੱਚੋਂ ਦੋ ਸਕੇ ਭਰਾ ਅਰਸ਼ ਤੇ ਵਿਸ਼ਾਲ ਸਨ।

About The Author

Leave a Reply

Your email address will not be published. Required fields are marked *