ਹੰਡਿਆਇਆ ਪ੍ਰਾਇਮਰੀ ਸਕੂਲ ਦੇ 3 ਵਿਦਿਆਰਥੀਆਂ ਨੇ ਨਵੋਦਿਆ ਟੈਸਟ ਪਾਸ ਕਰਕੇ ਗੱਡੇ ਝੰਡੇ….

ਹੰਡਿਆਇਆ -12ਅਪ੍ਰੈਲ- ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਹੰਡਿਆਇਆ ਦੇ ਵਿਦਿਆਰਥੀਆਂ ਨੇ ਨਵੋਦਿਆ ਸਕੂਲ ਦਾਖਲਾ ਪ੍ਰੀਖਿਆ ਸੈਸ਼ਨ 2025-26 ਪਾਸ ਕਰਕੇ ਪਿਛਲੇ ਸਾਲਾਂ ਦੀ ਬੜ੍ਹਤ ਨੂੰ ਬਰਕਰਾਰ ਰੱਖਿਆ ਹੈ । ਸੀ ਐੱਚ ਟੀ ਸਰਦਾਰ ਤਰਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਨਵੋਦਿਆ ਵਿਦਿਆਲੇ ਵਲੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਛੇਵੀਂ ਜਮਾਤ ਦੇ ਦਾਖਲੇ ਵਾਸਤੇ ਲਈ ਪ੍ਰੀਖਿਆ ਵਿੱਚ ਸਕੂਲ ਦੇ ਵਿਦਿਆਰਥੀਆਂ ਸਮਰਪ੍ਰੀਤ ਸਿੰਘ ਸਿੰਘ ਪੁੱਤਰ ਗੁਰਜੀਤ ਸਿੰਘ,ਸਾਹਿਲ ਬਾਵਾ ਪੁੱਤਰ ਸੁਖਦੇਵ ਦਾਸ,ਸੁਖਮਨ ਕੌਰ ਪੁੱਤਰੀ ਹਰਿੰਦਰ ਸਿੰਘ ਨੇ ਪ੍ਰੀਖਿਆ ਪਾਸ ਕੀਤੀ ਹੈ । ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਦੀ ਇਸ ਪ੍ਰੀਖਿਆ ਨਾਲ ਸਕੂਲ ਲਈ ਮਾਣ ਵਾਲੀ ਗੱਲ ਹੈ ਕਿ ਪਿਛਲੇ ਸਾਲਾਂ ਤੋਂ ਲਗਾਤਾਰ ਇਸ ਸਕੂਲ ਦੇ ਵਿਦਿਆਰਥੀ ਨਵੋਦਿਆ ਵਿਦਿਆਲਿਆ ਦਾ ਟੈਸਟ ਪਾਸ ਕਰਕੇ ਨਵੋਦਿਆ ਵਿੱਚ ਦਾਖਲਾ ਲੈ ਰਹੇ ਹਨ । ਇਸ ਮੌਕੇ ਨਗਰ ਪੰਚਾਇਤ ਹੰਡਿਆਇਆ,ਐਮ ਸੀ ਸਰਦਾਰ ਬਸਾਵਾ ਸਿੰਘ, ਸਰਦਾਰ ਅਵਤਾਰ ਸਿੰਘ ਸੋਨੀ , ਸਕੂਲ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ, ਮੈਂਬਰਾਂ ਅਤੇ ਸਮੁੱਚੇ ਸਟਾਫ਼ ਵੱਲੋਂ ਪੰਜਵੀਂ ਜਮਾਤ ਦੇ ਇੰਚਾਰਜਾਂ ਸ਼੍ਰੀ ਮਤੀ ਪਰਮਿੰਦਰ ਕੌਰ, ਸ਼੍ਰੀ ਮਤੀ ਵੰਦਨਾ, ਸ਼੍ਰੀ ਮਤੀ ਹਿਮਾਨੀ ਕੌਸ਼ਲ,ਵਿਦਿਆਰਥੀ ਅਤੇ ਉਸਦੇ ਮਾਪਿਆਂ ਨੂੰ ਸਨਮਾਨਿਤ ਕਰਕੇ ਵਧਾਈ ਦਿੱਤੀ ।