ਮੁੱਖ ਮੰਤਰੀ ਸਾਬ ਪੰਜਾਬ ਦੇ ਓਹ ਸਕੂਲ਼ ਕਿੱਥੇ ਨੇ ਜਿਥੇ MLA ਤੇ ਇੱਕ ਦਿਹਾੜੀਦਾਰ ਦੇ ਬੱਚੇ ਇੱਕੋ ਛੱਤ ਥੱਲੇ ਇੱਕਠੇ ਪੜ੍ਹਦੇ ਹਨ – ਜਸਵਿੰਦਰ ਸਿੰਘ ਰਿਖੀ

0
Prime khabar Punjab Jaswinder Rikhi

ਧੂਰੀ-14 ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਚਲਾਈ ਜਾ ਰਹੀ ਸਿੱਖਿਆ ਕ੍ਰਾਂਤੀ ਤੇ ਸਵਾਲ ਖੜ੍ਹੇ ਕਰਦਿਆਂ ਹਲਕਾ ਧੂਰੀ ਤੋਂ ਭਾਜਪਾ ਦੇ ਸੀਨੀਅਰ ਆਗੂ ਸ੍ਰ ਜਸਵਿੰਦਰ ਸਿੰਘ ਰਿਖੀ ਨੇ ਪੁੱਛਿਆ ਕਿ ਪੰਜਾਬ ਦੇ ਓਹ ਸਰਕਾਰੀ ਸਕੂਲ ਕਿੱਥੇ ਖੋ ਗਏ ਹਨ ਜਿਨ੍ਹਾਂ ਵਿੱਚ MLA , ਡੀਸੀ , ਐਸਐਸਪੀ, ਮੰਤਰੀ ,ਦਿਹਾੜੀਦਾਰ ਕਾਮਿਆਂ, ਰਿਕਸ਼ੇ ਵਾਲਿਆਂ ਦੇ ਬੱਚੇ ਇੱਕੋ ਸਕੂਲ ਵਿੱਚ ਇਕੱਠੇ ਪੜ੍ਹ ਰਹੇ ਹਨ ।
ਮੁੱਖ ਮੰਤਰੀ ਸਾਬ ਤੁਸੀ ਪੰਜਾਬ ਦੇ ਲੋਕਾਂ ਨਾਲ ਲੋਕਾਂ ਦੀ ਕਚਹਿਰੀ ਵਿੱਚ ਵਾਅਦਾ ਕੀਤਾ ਸੀ ਕਿ ਪੰਜਾਬ ਵਿੱਚ ਏਹੋ ਜਿਹੇ ਸਰਕਾਰੀ ਸਕੂਲ ਬਣਾਵਾਗੇ ਜਿੱਥੇ ਇੱਕ ਵੱਡੇ ਅਫ਼ਸਰ ਤੇ ਚਪੜਾਸੀ ਦੇ ਬੱਚੇ ਇੱਕਠੇ ਪੜ੍ਹਿਆ ਕਰਨਗੇ । ਪਰ ਅਫ਼ਸੋਸ ਦੀ ਗੱਲ ਹੈ ਕਿ ਉੱਥੇ ਵੱਡੇ ਵੱਡੇ ਅਫ਼ਸਰਾਂ ਦੇ ਬੱਚੇ ਤਾਂ ਕੀ ਪੜ੍ਹਨੇ ਆ, ਜਿਹੜੇ ਸਰਕਾਰੀ ਸਕੂਲਾਂ ਵਿੱਚ ਅਧਿਆਪਕ ਪੜ੍ਹਾਉਂਦੇ ਹਨ ਉਹਨਾਂ ਦੇ ਆਪਣੇ ਖ਼ੁਦ ਦੇ ਬੱਚੇ ਵੀ ਸਰਕਾਰੀ ਸਕੂਲਾਂ ਵਿੱਚ ਨਹੀਂ ਪੜ੍ਹ ਦੇ । ਤੁਸੀ ਤਾਂ ਮੰਤਰੀ MLA ਦੇ ਬੱਚਿਆਂ ਦੀ ਗੱਲ ਕਰਦੇ ਸੀ ਪਰ ਕਿਸੇ ਸਰਪੰਚ ਦਾ ਬੱਚਾ ਵੀ ਸਰਕਾਰੀ ਸਕੂਲਾਂ ਵਿੱਚ ਨਹੀਂ ਪੜ੍ਹ ਰਿਹਾ । ਪਰ ਬਹੁਤ ਹੀ ਅਫ਼ਸੋਸ ਨਾਲ ਕਹਿਣਾ ਪੈ ਰਿਹਾ ਕਿ ਤੁਸੀ ਆਪਣੇ ਕੀਤੇ ਵਾਅਦੇ ਤੋਂ ਮੁਕਰ ਗਏ । ਤੇ ਹੁਣ ਇੱਕ ਹੋਰ ਨਵੇਂ ਤਰੀਕ਼ੇ ਸਿੱਖਿਆ ਕ੍ਰਾਂਤੀ ਦੇ ਨਾਲ ਪੰਜਾਬ ਦੇ ਲੋਕਾਂ ਨੂੰ ਬੇਵਕੂਫ਼ ਬਣਾਉਣ ਵਿਚ ਲੱਗੇ ਹੋਏ ਹੋ। ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਬਾਥਰੂਮਾਂ ਦੀ ਰਿਪੇਅਰ ਕਰਵਾ , ਸਕੂਲਾਂ ਦੀ ਚਾਰਦਿਵਾਰੀ ਮੁਰੰਮਤ ਕਰਵਾ ਓਹਨਾ ਦੇ ਹੀ ਉਦਘਾਟਨ ਕਰ ਕਰ ਲੋਕਾਂ ਨੂੰ ਸਿੱਖਿਆ ਕ੍ਰਾਂਤੀ ਦੇ ਨਾਮ ਤੇ ਗੁੰਮਰਾਹ ਕਰ ਰਹੇ ਹੋ । ਇਹ ਗੱਪਾਂ ਹੁਣ ਹੋਰ ਜ਼ਿਆਦਾ ਟਾਈਮ ਨਹੀਂ ਚੱਲਣ ਵਾਲੀਆਂ ਪੰਜਾਬ ਦੇ ਲੋਕ ਤੁਹਾਡੀਆਂ ਗੱਪਾਂ ਦਾ ਜਬਾਬ ਦੇਣ ਲਈ ਕਾਹਲੇ ਹਨ ।

About The Author

Leave a Reply

Your email address will not be published. Required fields are marked *