ਸੁਖਬੀਰ ਸਿੰਘ ਬਾਦਲ ਦੇ ਮੁੜ ਪਾਰਟੀ ਪ੍ਰਧਾਨ ਬਣਨ ਤੇ ਵਰਕਰਾਂ ਨੇ ਲੱਡੂ ਵੰਡ ਕੇ ਅਤੇ ਭੰਗੜੇ ਪਾ ਕੇ ਕੀਤਾ ਖੁਸ਼ੀ ਦਾ ਇਜਹਾਰ…..

0
Prime khabar Punjab Tarlochan

ਤਪਾ ਮੰਡੀ-12ਅਪ੍ਰੈਲ-ਸੁਖਬੀਰ ਸਿੰਘ ਬਾਦਲ ਦੇ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਵਾਰ ਫਿਰ ਤੋਂ ਪ੍ਰਧਾਨ ਬਣਨ ਦੀ ਖੁਸ਼ੀ ਵਿਚ ਅਕਾਲੀ ਆਗੂ ਤਰਲੋਚਨ ਬਾਂਸਲ ਦੀ ਅਗਵਾਈ ਵਿੱਚ ਵਰਕਰਾਂ ਨੇ ਲੱਡੂ ਵੰਡ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੀਨੀਅਰ ਅਕਾਲੀ ਆਗੂ ਤਰਲੋਚਨ ਬਾਂਸਲ ਨੇ ਕਿਹਾ ਕਿ ਕੁਝ ਮੌਕਾਪ੍ਰਸਤ ਲੋਕ ਜਿਨਾਂ ਅਕਾਲੀ ਦਲ ਦੀ ਪਿੱਠ ਵਿਚ ਛੂਰਾ ਮਾਰਿਆ ਅਤੇ ਸੁਖਬੀਰ ਸਿੰਘ ਬਾਦਲ ਨੂੰ ਦਿਨ ਰਾਤ ਕੋਸਦੇ ਸਨ, ਉਹ ਹੁਣ ਹੱਥ ਮਲਦੇ ਰਹਿ ਗਏ ਹਨ ਕਿਉਂਕਿ ਸੁਖਬੀਰ ਸਿੰਘ ਬਾਦਲ ਨੂੰ ਇੱਕ ਵਾਰ ਫਿਰ ਤੋਂ ਪਾਰਟੀ ਦਾ ਪ੍ਰਧਾਨ ਚੁਣ ਲਿਆ ਗਿਆ ਹੈ। ਉਹਨਾਂ ਆਖਿਆ ਕਿ ਜਦੋਂ ਸੁਖਬੀਰ ਸਿੰਘ ਬਾਦਲ ਨੇ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ ਤਾਂ ਲੋਕਾਂ ਨੇ ਸੋਚਿਆ ਸ਼੍ਰੋਮਣੀ ਅਕਾਲੀ ਦਲ ਅਤੇ ਸੁਖਬੀਰ ਬਾਦਲ ਵਿਰੁੱਧ ਸਾਜਿਸ਼ ਰਚੀ ਜਾ ਰਹੀ ਹੈ ਤੇ ਹੁਣ ਉਹ ਮੁੜ ਪੂਰੇ ਜੋਸ਼ ਨਾਲ ਭਰ ਗਏ ਹਨ। ਸੁਖਬੀਰ ਸਿੰਘ ਬਾਦਲ ਅਜਿਹੇ ਇਨਸਾਨ ਹਨ ਜੋ ਵਰਕਰਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਦੇ ਹਨ। ਉਹਨਾਂ ਕਿਹਾ ਕਿ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ‘ਚ ਇੱਕ ਵਾਰ ਫਿਰ ਅਕਾਲੀ ਦਲ ਸੱਤਾ ਵਿਚ ਆਵੇਗਾ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਬਣਨਗੇ। ਇਸ ਮੌਕੇ ਪਾਰਟੀ ਦੇ ਨੌਜਵਾਨ ਆਗੂ ਗੁਰਮੀਤ ਸਿੰਘ ਰੋਡ, ਵਿੱਕੀਬੂਟਾ ਵਾਲਾ ਚੇਅਰਮੈਨ ਵਪਾਰ ਮੰਡਲ ਤਪਾ, ਮਨਮੋਹਨ ਸਿੰਘ ਚੱਠਾ ਆਸਟ੍ਰੇਲੀਆ,ਭਗਵੰਤ ਸਿੰਘ ਚੱਠਾ, ਮਿ: ਬਲਵਿੰਦਰ ਸਿੰਘ, ਡਾਕਟਰ ਸੰਦੀਪ ਵਿੱਕੀ, ਮੁਨੀਸ਼ ਬਹਾਵਲਪੁਰੀਆ,ਹਰਜਿੰਦਰ ਸਿੰਘ ਪਾਲੀ, ਪ੍ਰੀਤਮ ਸਿੰਘ, ਰਾਹੁਲ ਭਾਗਾ ਵਾਲਾ, ਗੁਲਾਬ ਕਾਲਾ, ਕਾਲਾ ਰਮਾਣਾ, ਬੀਰਬਲ ਦਾਸ, ਗੁਰਦੀਪ ਸਿੰਘਚੱਠਾ,ਬੇਅੰਤ ਸਿੰਘ ਮਾਂਗਟ, ਜੋਨੀ ਕੁਮਾਰ, ਬਲਦੀਪ ਜੈਲਦਾਰ, ਵਰਿੰਦਰ ਮਾਲੀ, ਜੱਗੀ ਸਿੰਘ, ਗੋਗੀ ਮਹੰਤ, ਸੁਰਿੰਦਰ ਖੱਟਰ ਹਰਪ੍ਰੀਤ ਸਿੰਘ ਅਰਵਿੰਦ ਸਿੰਘ ਆਦਿ ਵੱਡੀ ਗਿਣਤੀ ‘ਚ ਪਾਰਟੀ ਵਰਕਰ ਮੌਜੂਦ ਸਨ।

About The Author

Leave a Reply

Your email address will not be published. Required fields are marked *