ਮਹੱਲਾ ਨਿਵਾਸੀਆਂ ਵੱਲੋਂ ਸ੍ਰੀ ਰਾਮ ਨੌਮੀ ਦੇ ਪਵਿੱਤਰ ਮੌਕੇ ਤੇ ਕਰਵਾਇਆ ਜਾਗਰਣ…

0
Prime Khabar Punjab Dhaliwal Jagran

ਹੰਡਿਆਇਆ -07 ਅਪ੍ਰੈਲ – ਸ੍ਰੀ ਰਾਮ ਨੌਮੀ ਦੇ ਪਵਿੱਤਰ ਮੌਕੇ ਤੇ ਧਾਲੀਵਾਲ ਪੱਤੀ, ਵਾਰਡ ਨੰਬਰ 11, ਹੰਡਿਆਇਆ ਦੇ ਸਮੂਹ ਮਹੱਲਾ ਨਿਵਾਸੀਆਂ ਵੱਲੋਂ 6 ਅਪ੍ਰੈਲ ਦੀ ਰਾਤ ਨੂੰ ਮਹਾਮਾਈ ਦੇ ਜਾਗਰਣ ਦਾ ਆਯੋਜਨ ਕੀਤਾ ਗਿਆ। ਇਸ ਬਾਰੇ ਸਾਂਝੇ ਤੌਰ ਤੇ ਜਾਣਕਾਰੀ ਦਿੰਦੇ ਹੋਏ ਮਹੱਲਾ ਨਿਵਾਸੀ ਨਵੀਨ ਜੇਠੀ ਤੇ ਗਗਨਦੀਪ ਸਿੰਗਲਾ ਨੇ ਦੱਸਿਆ ਕਿ ਭਗਵਾਨ ਸ੍ਰੀ ਰਾਮ ਜੀ ਦੇ ਜਨਮ ਦਿਵਸ ਨੂੰ ਮੁੱਖ ਰੱਖਦੇ ਹੋਏ ਸਮੂਹ ਮਹੱਲਾ ਨਿਵਾਸੀਆਂ ਵੱਲੋਂ ਸਾਂਝੇ ਤੌਰ ਤੇ ਮਹਾਮਾਈ ਦਾ ਜਾਗਰਣ ਰਖਵਾਇਆ ਗਿਆ। ਮਹੱਲੇ ਦੀਆਂ ਔਰਤਾਂ ਨੇ ਵੱਧ ਚੜ ਕੇ ਇਸ ਜਾਗਰਣ ਨੂੰ ਸੰਪੂਰਨ ਕਰਨ ਵਿੱਚ ਆਪਣਾ ਸਹਿਯੋਗ ਪਾਇਆ। ਮੁੱਖ ਜਜਮਾਨ ਦੀ ਭੂਮਿਕਾ ਮਨੋਜ ਯਾਦਵ ਤੇ ਅਨੀਤਾ ਯਾਦਵ ਵੱਲੋਂ ਨਿਭਾਈ ਗਈ। ਇਸ ਮੌਕੇ ਸਮੂਹ ਮਹੱਲਾ ਨਿਵਾਸੀਆਂ ਵੱਲੋਂ ਆਪਸੀ ਸਹਿਯੋਗ ਨਾਲ ਅਟੁੱਟ ਲੰਗਰ ਵਰਤਾਇਆ ਗਿਆ। ਬਾਵਾ ਵਿੱਕੀ ਭਜਨ ਮੰਡਲੀ ਵੱਲੋਂ ਆਪਣੇ ਭਜਨਾਂ ਦੀ ਮਿਠਾਸ ਨਾਲ ਉੱਥੇ ਮੌਜੂਦ ਭਗਤਾਂ ਨੂੰ ਮੰਤਰ ਮੁਗਧ ਕਰੀ ਰੱਖਿਆ। ਸਵੇਰ ਮੌਕੇ ਰੌਸ਼ਨ ਜੀ ਵੱਲੋਂ ਮਾਤਾ ਤਾਰਾ ਰਾਣੀ ਦੀ ਕਥਾ ਸੁਣਾਈ ਗਈ। ਸ੍ਰੀ ਰਾਧਾ ਕ੍ਰਿਸ਼ਨ ਦੀਆਂ ਝਾਕੀਆਂ ਨੇ ਲੋਕਾਂ ਦਾ ਮਨ ਮੋਹ ਲਿਆ। ਇਸ ਮੌਕੇ ਉਹਨਾਂ ਨਾਲ ਕਿਰਨ ਗਰਗ, ਰਮਾ ਜੇਠੀ, ਕਿਰਨ ਗੋਇਲ, ਮਮਤਾ ਗੋਇਲ, ਸਮੂਹ ਕੋਟੀਆ ਪਰਿਵਾਰ, ਬਨਾਰਸੀ ਦਾਸ, ਭੂਸ਼ਣ ਗਰਗ, ਰਮੇਸ਼ ਗਰਗ, ਦੀਪਕ ਅਤੇ ਹੋਰ ਮਹੱਲਾ ਨਿਵਾਸੀ ਵੀ ਹਾਜਰ ਸਨ।

About The Author

Leave a Reply

Your email address will not be published. Required fields are marked *