ਬਾਬਾ ਬਾਲਕ ਨਾਥ ਮੰਦਰ ਵੱਲ ਹੰਡਿਆਇਆ ਤੋਂ 15ਵਾਂ ਵਿਸ਼ਾਲ ਚਾਲਾ ਰਵਾਨਾ….

ਹੰਡਿਆਇਆ -07 ਅਪ੍ਰੈਲ -ਸ਼ਿਵ ਭਗਤ ਬਾਬਾ ਬਾਲਕ ਨਾਥ ਮੰਦਰ ਕਮੇਟੀ ਹੰਡਿਆਇਆ ਵੱਲੋਂ 15ਵਾਂ ਵਿਸ਼ਾਲ ਚਾਲਾ ਮਿਤੀ 6 ਅਪ੍ਰੈਲ 2025 ਨੂੰ ਹੰਡਿਆਇਆ ਤੋਂ ਰਵਾਨਾ ਕੀਤਾ ਗਿਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਮੇਟੀ ਪ੍ਰਧਾਨ ਅਮਨਦੀਪ ਗੋੜ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਹ ਸਾਲ ਵੀ ਬਾਬਾ ਬਾਲਕ ਨਾਥ ਜੀ ਦੇ ਮੰਦਰ ਤੇ ਕਮੇਟੀ ਵੱਲੋਂ ਚਾਲਾ ਜਾ ਰਿਹਾ ਹੈ। ਬਾਬਾ ਜੀ ਦੇ ਮੰਦਿਰ ਤੇ ਉੱਥੇ ਆਉਣ ਵਾਲੇ ਭਗਤਾਂ ਲਈ ਚਾਹ, ਬਿਸਕੁਟ ਤੇ ਦੁੱਧ ਦਾ ਲੰਗਰ ਲਗਾਇਆ ਜਾਵੇਗਾ। ਇਸ ਚਾਲੇ ਵਿੱਚ ਉਹਨਾਂ ਨਾਲ ਬਾਬਾ ਪਾਲਾ ਰਾਮ, ਮਿਸਤਰੀ ਸਰਬਜੀਤ ਸਿੰਘ, ਕਾਲਾ ਸਿੰਘ, ਸਰਦਾਰਾਂ ਸਿੰਘ, ਰਾਜ ਕੁਮਾਰ ਸੇਠੀ, ਸੁਖਪਾਲ ਸਿੰਘ, ਗੱਗੂ ਸਿੰਘ, ਜਸਵੀਰ ਸਿੰਘ ਛੰਨਾ, ਰਾਹੁਲ ਕੁਮਾਰ, ਸੁਰੇਸ਼ ਕੁਮਾਰ, ਹੇਮਰਾਜ ਗਗਨਦੀਪ ਅਤੇ ਦਿਵਸੂ ਮਣੀ ਵੀ ਸ਼ਾਮਿਲ ਹਨ।