ਭਗਵਾਨ ਸ੍ਰੀ ਪਰਸ਼ੂਰਾਮ ਜਨਮ ਉਤਸਵ ਮੌਕੇ ਸ਼੍ਰੀ ਰਮਾਇਣ ਜੀ ਦਾ ਪਾਠ ਸ਼ਾਂਤੀ ਹਾਲ ਵਿਖੇ……

0
Prime Khabar Punjab Braham Sabha

ਹੰਡਿਆਇਆ-04ਅਪ੍ਰੈਲ- ਅੱਜ ਬ੍ਰਾਹਮਣ ਸਭਾ ਹੰਡਿਆਇਆ ਵੱਲੋਂ ਭਗਵਾਨ ਸ੍ਰੀ ਪਰਸ਼ੂਰਾਮ ਜੀ ਦੇ ਜਨਮ ਉਤਸਵ ਨੂੰ ਮਨਾਉਣ ਦੇ ਸਬੰਧ ਵਿੱਚ ਪ੍ਰਧਾਨ ਸ੍ਰੀ ਮਨਸਾ ਰਾਮ ਜੀ ਦੀ ਅਗਵਾਈ ਹੇਠ ਮੀਟਿੰਗ ਰੱਖੀ ਗਈ। ਇਸ ਮੀਟਿੰਗ ਦੌਰਾਨ ਇਹ ਮਤਾ ਪਾਇਆ ਗਿਆ ਕਿ ਇਸ ਵਾਰ ਸ੍ਰੀ ਰਮਾਇਣ ਜੀ ਦਾ ਪਾਠ 28 ਅਪ੍ਰੈਲ ਨੂੰ ਬ੍ਰਾਹਮਣ ਸਭਾ ਹੰਡਿਆਇਆ ਦੀ ਬਜਾਏ ਸ਼ਾਂਤੀ ਹਾਲ ਹੰਡਿਆਇਆ ਵਿਖੇ ਸ਼ੁਰੂ ਹੋਣਗੇ ਅਤੇ 29 ਅਪ੍ਰੈਲ ਨੂੰ ਪਾਠ ਦੇ ਭੋਗ ਪਾਏ ਜਾਣਗੇ। ਇਹ ਮਤਾ ਸਰਬ ਸੰਮਤੀ ਨਾਲ ਪਾਸ ਹੋਇਆ।ਇਸ ਮੌਕੇ ਪ੍ਰਧਾਨ ਮਨਸਾ ਰਾਮ, ਅਸ਼ੋਕ ਸਾਸਤਰੀ, ਯਸ਼ਪਾਲ ਜੋਸ਼ੀ, ਅਮਰਜੀਤ ਗੌੜ, ਹਰਦੇਵ ਕਾਲਾ,ਲੱਕੀ ਸ਼ਰਮਾ,ਸਿਸਪਾਲ ਸ਼ਰਮਾ, ਬਲਵਿੰਦਰ ਸ਼ਰਮਾ, ਸੇਵਕ ਸ਼ਰਮਾ ਤੇ ਗਗਨਦੀਪ ਸ਼ਰਮਾ ਹਾਜ਼ਰ ਸਨ।

About The Author

Leave a Reply

Your email address will not be published. Required fields are marked *