ਖੱਤਰੀ ਸਭਾ ਬਰਨਾਲਾ ਵੱਲੋਂ ਸ੍ਰੀ ਰਾਮ ਨੌਮੀ ਦੇ ਪਵਿੱਤਰ ਮੌਕੇ ਕਰਵਾਇਆ ਸ੍ਰੀ ਸੁੰਦਰ ਕਾਂਡ ਪਾਠ ਅਤੇ ਕੀਰਤਨ…

ਬਰਨਾਲਾ -6 ਅਪ੍ਰੈਲ- ਸ੍ਰੀ ਰਾਮ ਨੌਮੀ ਦੇ ਇਸ ਪਵਿੱਤਰ ਮੌਕੇ ਤੇ ਖੱਤਰੀ ਸਭਾ ਬਰਨਾਲਾ ਵੱਲੋਂ ਸ਼ਾਂਤੀ ਹਾਲ, ਰਾਮਬਾਗ, ਬਰਨਾਲਾ ਵਿਖੇ ਸ੍ਰੀ ਸੁੰਦਰ ਕਾਂਡ ਦਾ ਪਾਠ ਅਤੇ ਕੀਰਤਨ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਜ਼ਿਲ੍ਹੇ ਦੇ ਸਮੂਹ ਖੱਤਰੀ ਭਾਈਚਾਰੇ ਨੇ ਹਾਜ਼ਰੀ ਲਗਵਾਈ। ਪੰਡਿਤ ਅਮਨ ਸ਼ਰਮਾ (ਜਲੇਬੀ ਬਾਬਾ ਜੀ) ਅਤੇ ਉਹਨਾਂ ਦੀ ਟੀਮ ਨੇ ਆਪਣੇ ਭਜਨਾਂ ਦੀ ਮਿਠਾਸ ਨਾਲ ਸਮੂਹ ਸੰਗਤ ਨੂੰ ਮੰਤਰ ਮੁਗਧ ਕਰੀ ਰੱਖਿਆ। ਇਸ ਮੌਕੇ ਬਰਨਾਲਾ ਦੇ ਵੱਖ-ਵੱਖ ਧਾਰਮਿਕ ਅਤੇ ਰਾਜਨੀਤਿਕ ਆਗੂਆਂ ਵਿੱਚ ਆਮ ਆਦਮੀ ਪਾਰਟੀ ਤੋਂ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ, ਧੀਰਜ ਦਦਾਹੂਰੀਆ, ਹਰਿੰਦਰ ਸਿੰਘ ਧਾਲੀਵਾਲ, ਰਾਮ ਤੀਰਥ ਮੰਨਾ, ਗੁਰਜੀਤ ਸਿੰਘ, ਐਮਸੀ ਸ਼ੀਤਲ ਬੰਟੀ, ਨਿਰਜ ਜਿੰਦਲ, ਕਾਂਗਰਸ ਪਾਰਟੀ ਤੋਂ ਐਮਐਲਏ ਬਰਨਾਲਾ ਕੁਲਦੀਪ ਸਿੰਘ ਕਾਲਾ ਢਿੱਲੋ, ਮੱਖਣ ਸ਼ਰਮਾ, ਮਹੇਸ਼ ਲੋਟਾ, ਸਾਬਕਾ ਐਮਸੀ ਰਘਵੀਰ ਪ੍ਰਕਾਸ਼, ਬੀਜੇਪੀ ਪਾਰਟੀ ਤੋਂ ਯਾਦਵਿੰਦਰ ਸਿੰਘ ਸੰਟੀ ਤੋ ਇਲਾਵਾ ਸੀਨੀਅਰ ਸਿਟੀਜਨ ਸਭਾ ਬਰਨਾਲਾ, ਅਗਰਵਾਲ ਸਭਾ ਬਰਨਾਲਾ, ਪਵਨ ਸੇਵਾ ਸੰਮਤੀ, ਬਜਰੰਗ ਦਲ ਅਤੇ ਵਿਸ਼ਵ ਹਿੰਦੂ ਪਰਿਸ਼ਦ ਦੇ ਮੈਂਬਰਾਂ ਨੇ ਵੀ ਆਪਣੀ ਹਾਜ਼ਰੀ ਲਗਵਾਈ। ਇਸ ਪ੍ਰੋਗਰਾਮ ਵਿੱਚ ਝੰਡੇ ਦੀ ਰਸਮ ਨੂੰ ਖੱਤਰੀ ਸਭਾ ਬਰਨਾਲਾ ਦੇ ਜ਼ਿਲਾ ਪ੍ਰਧਾਨ ਅਤੇ ਪੰਜਾਬ ਮਲਟੀ ਪਰਪਸ ਇੰਸਟੀਟਿਊਟ ਸ਼ਹਿਨਾ ਦੇ ਐਮਡੀ ਸ੍ਰੀ ਪਵਨ ਧੀਰ ਅਤੇ ਉਨਾਂ ਦੀ ਧਰਮ ਪਤਨੀ ਦੁਆਰਾ ਨਿਭਾਈ ਗਈ। ਜੋਤੀ ਪ੍ਰਚੰਡ ਕਰਨ ਦੀ ਰਸਮ ਸ੍ਰੀ ਸ਼ਸ਼ੀ ਚੋਪੜਾ ਅਤੇ ਉਨਾਂ ਦੀ ਧਰਮ ਪਤਨੀ ਵੱਲੋਂ ਨਿਭਾਈ ਗਈ। ਸ੍ਰੀ ਸਚਿਨ ਸੂਦ ਅਤੇ ਉਨਾਂ ਦੀ ਧਰਮ ਪਤਨੀ ਨੇ ਮੁੱਖ ਜਜਮਾਨ ਦੇ ਰੂਪ ਵਿੱਚ ਹਾਜ਼ਰੀ ਲਗਵਾਈ।

ਇਸ ਦੌਰਾਨ ਖੱਤਰੀ ਸਭਾ ਬਰਨਾਲਾ ਵੱਲੋਂ ਆਤਮ ਨਿਰਭਰ ਬਣਨ ਲਈ ਲੋੜਵੰਦ ਔਰਤਾਂ ਨੂੰ ਸਿਲਾਈ ਮਸ਼ੀਨਾਂ ਵੰਡੀਆਂ ਗਈਆਂ। ਧਾਰਮਿਕ ਅਤੇ ਰਾਜਨੀਤਿਕ ਆਗੂਆਂ ਤੋਂ ਇਲਾਵਾ ਵੱਖ-ਵੱਖ ਪਿੰਡਾਂ ਵਿੱਚ ਬਣੀਆ ਖੱਤਰੀ ਸਭਾਵਾਂ ਦੇ ਮੈਂਬਰਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਸਵੇਰ ਮੌਕੇ ਚਾਹ ਅਤੇ ਪਕੌੜਿਆਂ ਦਾ ਅਤੇ ਦੁਪਹਿਰ ਮੌਕੇ ਖਾਣੇ ਦਾ ਲੰਗਰ ਅਟੁੱਟ ਵਰਤਾਇਆ ਗਿਆ। ਇਸ ਮੌਕੇ ਰਾਜੀਵ ਵਰਮਾ ਰਿੰਪੀ (ਬਰਨਾਲਾ ਪ੍ਰਧਾਨ), ਕਾਰਜ ਕਰਨੀ ਪ੍ਰਧਾਨ ਵਰੁਣ ਬੱਤਾ, ਜ਼ਿਲਾ ਸੈਕਟਰੀ ਸੁਖਮਿੰਦਰ ਪਾਲ ਜੇਠੀ, ਰਾਮ ਕੁਮਾਰ ਸੋਭਤੀ, ਜਨਰਲ ਸੈਕਟਰੀ ਸੰਜੀਵ ਢੰਡ, ਸੋਨੂ ਉਪਲ, ਵਨੀਤ ਜੇਠੀ, ਨਵੀਣ ਜੇਠੀ, ਮਨਦੀਪ ਜੇਠੀ, ਪੁਨੀਤ ਜੇਠੀ, ਸੰਦੀਪ ਜੇਠੀ, ਪਵਨ ਕੁਮਾਰ ਪਾਸੀ, ਨਰਿੰਦਰ ਚੋਪੜਾ, ਦਰਸ਼ਨ ਵਰਮਾ, ਨਿਤਿਨ ਕੌਸ਼ਲ, ਰਾਕੇਸ਼ ਦਾਨੀਆ, ਓਮ ਕੋਹਲੀ, ਮਨਦੀਪ ਅਰੋੜਾ, ਅਸ਼ੋਕ ਕੁਮਾਰ ਜੇਠੀ, ਦੀਪਕ ਜੇਠੀ, ਸ਼ਿਵ ਕੁਮਾਰ ਬੱਤਾ, ਤਰਸੇਮ ਸੋਭਤੀ, ਜਗਰੂਪ ਜੀ, ਤਰਸੇਮ ਲੂੰਬਾ, ਤੇਜਵੰਤ ਜੀ, ਰਾਏ ਚੋਪੜਾ ਸੁਖਦੇਵ ਲੁਟਾਵਾ ਤੋ ਇਲਾਵਾ ਹੋਰ ਖੱਤਰੀ ਭਾਈਚਾਰਾ ਵੀ ਹਾਜ਼ਰ ਸੀ।