ਮਾਨਸਾ ਰੋਡ ਤੇ ਪੁਲਿਸ ਮੁਕਾਬਲੇ ਵਿੱਚ ਇੱਕ ਬਦਮਾਸ਼ ਜਖਮੀ, ਦੋ ਗ੍ਰਿਫਤਾਰ…..

1
Primekhabarpunjab Fire

ਧੌਲਾ-ਮਾਰਚ-28 ਬਰਨਾਲਾ-ਮਾਨਸਾ ਰੋਡ ਤੇ ਟਰਾਈਡੈਂਟ ਫੈਕਟਰੀ ਧੌਲਾ ਦੇ ਨਜ਼ਦੀਕ ਪੁਲਿਸ ਅਤੇ ਬਦਮਾਸ਼ਾਂ ਵਿਚਕਾਰ ਗੋਲੀਬਾਰੀ ਹੋ ਜਾਣ ਦੀ ਸੂਚਨਾ ਪ੍ਰਾਪਤ ਹੋਈ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਐਸਐਸ ਪੀ ਸਰਫਰਾਜ ਆਲਮ ਨੇ ਦੱਸਿਆ ਕਿ ਸੀਆਈਏ ਸਟਾਫ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਆਪਣੀ ਪਾਰਟੀ ਨਾਲ ਗੁਪਤ ਸੂਚਨਾ ਦੇ ਆਧਾਰ ਤੇ ਨਾਕਾ ਲਗਾ ਕੇ ਖੜੇ ਸਨ। ਤਕਰੀਬਨ 6 ਵਜੇ ਪੁਲਿਸ ਪਾਰਟੀ ਦੁਆਰਾ ਮਾਨਸਾ ਤੋਂ ਆ ਰਹੀ ਇੱਕ ਕਾਲੀ ਹੋਂਡਾ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਹਨਾਂ ਨੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ। ਜਦੋਂ ਪੁਲਿਸ ਦੁਆਰਾ ਉਨਾਂ ਦਾ ਪਿੱਛਾ ਕੀਤਾ ਤਾਂ ਉਹਨਾਂ ਕਾਰ ਨੂੰ ਛੱਡ ਕੇ ਖੇਤਾਂ ਵੱਲ ਨੂੰ ਦੌੜਨਾ ਸ਼ੁਰੂ ਕਰ ਦਿੱਤਾ ਅਤੇ ਪੁਲਿਸ ਤੇ ਫਾਇਰਿੰਗ ਵੀ ਸ਼ੁਰੂ ਕਰ ਦਿੱਤੀ। ਜਿਨਾਂ ਵਿੱਚੋਂ ਇੱਕ ਗੋਲੀ ਪੁਲਿਸ ਦੀ ਗੱਡੀ ਤੇ ਲੱਗੀ। ਪੁਲਿਸ ਦੁਆਰਾ ਜਵਾਬੀ ਫਾਇਰਿੰਗ ਕਰਨ ਤੇ ਇੱਕ ਬਦਮਾਸ਼ ਦੇ ਪੈਰ ਵਿੱਚ ਗੋਲੀ ਲੱਗੀ। ਪੁਲਿਸ ਨੇ ਦੋਨਾਂ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ। ਜਿਨਾਂ ਦੀ ਪਹਿਚਾਨ ਵੀਰ ਭੱਦਰ ਉਰਫ ਕਾਲੂ ਅਤੇ ਕੇਵਲ ਸਿੰਘ ਵਾਸੀ ਬਰਨਾਲਾ ਵਜੋਂ ਹੋਈ ਹੈ। ਜਖਮੀ ਵੀਰਭੱਦਰ ਨੂੰ ਸਿਵਲ ਹਸਪਤਾਲ ਬਰਨਾਲਾ ਲਿਜਾਇਆ ਗਿਆ। ਬਦਮਾਸ਼ਾਂ ਕੋਲੋਂ ਭਾਰੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਦਾ ਭਰਿਆ ਬੈਗ ਅਤੇ ਦੋ ਪਿਸਤੌਲ ਬਰਾਮਦ ਕੀਤੇ ਗਏ ਹਨ। ਐਸਐਸਪੀ ਸਰਫਰਾਜ ਨੇ ਅੱਗੇ ਗੱਲਬਾਤ ਕਰਦਿਆਂ ਹੋਇਆ ਦੱਸਿਆ ਕਿ ਵੀਰਭੱਦਰ ਦੇ ਖਿਲਾਫ ਪਹਿਲਾਂ ਤੋਂ ਹੀ ਐਨਡੀਪੀਐਸ ਅਤੇ ਇਰਾਦਾ ਕਤਲ ਦੇ ਕਈ ਪਰਚੇ ਦਰਜ ਹਨ। ਉਹਨਾਂ ਕਿਹਾ ਕਿ ਦੋਸ਼ਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਅਤੇ ਉਹਨਾਂ ਤੋਂ ਪੁੱਛਕਿਛ ਬਾਅਦ ਹੀ ਪਤਾ ਲਗਾਇਆ ਜਾਵੇਗਾ ਕਿ ਉਹ ਇਲਾਕੇ ਵਿੱਚ ਕਿਸ ਵਾਰਦਾਤ ਨੂੰ ਅੰਜਾਮ ਦੇ ਕੇ ਆਏ ਹਨ ਜਾਂ ਦੇਣ ਜਾ ਰਹੇ ਸਨ।

About The Author

1 thought on “ਮਾਨਸਾ ਰੋਡ ਤੇ ਪੁਲਿਸ ਮੁਕਾਬਲੇ ਵਿੱਚ ਇੱਕ ਬਦਮਾਸ਼ ਜਖਮੀ, ਦੋ ਗ੍ਰਿਫਤਾਰ…..

  1. ਅੱਜ ਕੱਲ੍ਹ ਇਹਨਾਂ ਬਦਮਾਸ਼ਾਂ ਦੇ ਪੈਰ ਵਿੱਚ ਹੀ ਗੋਲੀ ਕਿਉਂ ਵੱਜ ਰਹੀ ਹੈ ? ਇਹ ਨਵੇਂ ਫ਼ਾਰਮੂਲੇ ਦਾ ਰਾਜ਼ ਕੀ ਹੈ ?

Leave a Reply

Your email address will not be published. Required fields are marked *