ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਹੰਡਿਆਇਆ ਵਿਖੇ ਕਰਵਾਇਆ ਗਿਆ ਐੱਫ ਐਲ ਐਨ ਮੇਲਾ

0
Prime Khabar Punjab Primary school hnd

ਹੰਡਿਆਇਆ-27ਮਾਰਚ-ਸਕੂਲ ਸਿੱਖਿਆ ਵਿਭਾਗ ਪੰਜਾਬ ਅਤੇ ਮਾਣਯੋਗ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀਮਤੀ ਇੰਦੂ ਸਿਮਕ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅੱਜ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਹੰਡਿਆਇਆ ਵਿਖੇ ਐੱਫ ਐਲ ਐਨ ਮੇਲਾ ਕਰਵਾਇਆ ਗਿਆ। ਜਿਸ ਵਿੱਚ ਮਾਪਿਆਂ ਅਤੇ ਬੱਚਿਆਂ ਨੇ ਵੱਧ-ਚੜ੍ਹ ਕੇ ਸ਼ਮੂਲੀਅਤ ਕੀਤੀ।
ਇਸ ਸਬੰਧੀ ਸਕੂਲ ਮੁਖੀ ਸਰਦਾਰ ਤਰਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੇਲੇ ਵਿੱਚ ਪ੍ਰੀ-ਪ੍ਰਾਈਮਰੀ ਤੋਂ ਦੂਸਰੀ ਜਮਾਤ ਤੱਕ ਦੇ ਬੱਚਿਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਮੁਢਲੇ ਬੁਨਿਆਦੀ ਸੰਕਲਪਾਂ ਤੋਂ ਜਾਣੂ ਕਰਵਾਇਆ ਗਿਆ। ਬੱਚਿਆਂ ਨੂੰ ਸਲਾਨਾ ਪ੍ਰਗਤੀ ਕਾਰਡ ਵੰਡੇ ਗਏ।
ਇਸ ਮੌਕੇ ਮਾਪਿਆਂ ਦੀਆਂ ਵੱਖ ਵੱਖ ਤਰ੍ਹਾਂ ਦੀਆਂ ਗਤੀਵਿਧੀਆਂ ਕਰਵਾਈਆਂ ਗਈਆਂ । ਇਸ ਮੇਲੇ ਵਿੱਚ ਵੱਖ-ਵੱਖ ਤਰ੍ਹਾਂ ਦੇ ਵਿਕਾਸ ਅਧਾਰਿਤ ਸਟਾਲਾਂ ਲਗਾਈਆਂ ਗਈਆਂ। ਮੇਲੇ ਵਿੱਚ ਐਮ ਸੀ ਵਸਾਵਾ ਸਿੰਘ,ਮੈਨੇਜਮੈਂਟ ਕਮੇਟੀ ਚੇਅਰਮੈਨ ਜਤਿੰਦਰ ਸਿੰਘ, ਆਦਿ ਪਤਵੰਤੇ ਸੱਜਣਾ ਨੇ ਸ਼ਮੂਲੀਅਤ ਕੀਤੀ ।ਇਸ ਮੌਕੇ ਸਕੂਲ ਮੈਨੇਜ਼ਮੈਂਟ ਕਮੇਟੀ ਅਤੇ ਸਮੁੱਚੇ ਸਟਾਫ਼ ਨੇ ਮੇਲੇ ਨੂੰ ਕਾਮਜਾਬ ਬਣਾਇਆ।

Prime Khabar Punjab Gurdas ADD

About The Author

Leave a Reply

Your email address will not be published. Required fields are marked *