ਪਤੀ ਦੇ ਦੋਸਤ ਨਾਲ ਭੱਜੀ ਘਰਵਾਲੀ….. ਪਤੀ ਨੇ ਕਿਹਾ, “ਚੰਗਾ ਹੋਇਆ ਨਹੀਂ ਤਾਂ ਮੇਰੀ ਲਾਸ਼ ਵੀ ਡਰੰਮ ਵਿੱਚੋਂ ਮਿਲਣੀ ਸੀ”

ਉੱਤਰ ਪ੍ਰਦੇਸ਼-28ਮਾਰਚ-ਅੱਜ ਕੱਲ ਕਿਸੇ ਤੇ ਵੀ ਵਿਸ਼ਵਾਸ ਕਰਨਾ ਔਖਾ ਹੁੰਦਾ ਜਾ ਰਿਹਾ ਹੈ। ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ਜ਼ਿਲ੍ਹੇ ਤੋਂ ਅਜਿਹੀ ਹੀ ਘਟਨਾ ਸਾਹਮਣੇ ਆਈ ਹੈ। ਜਿੱਥੇ ਇੱਕ ਦੋਸਤ ਦੁਆਰਾ ਹੀ ਆਪਣੇ ਦੋਸਤ ਨਾਲ ਇੱਕ ਵੱਡਾ ਕਾਂਢ ਕਰ ਦਿੱਤਾ ਤੇ ਉਸ ਦੀ ਪਤਨੀ ਨੂੰ ਲੈ ਕੇ ਫਰਾਰ ਹੋ ਗਿਆ। ਜਾਣਕਾਰੀ ਅਨੁਸਾਰ ਮੰਗਲ ਯਾਦਵ ਤੇ ਅਜੇ ਯਾਦਵ ਦੋਨੋਂ ਦੋਸਤ ਇਕੱਠੇ ਕੰਮ ਕਰਦੇ ਸਨ। ਜਿਸ ਕਾਰਨ ਉਹਨਾਂ ਦੀ ਦੋਸਤੀ ਇੰਨੀ ਗੂੜੀ ਹੋ ਗਈ ਕਿ ਉਹ ਇੱਕ ਦੂਜੇ ਨੂੰ ਭਰਾਵਾਂ ਵਾਂਗ ਮੰਨਣ ਲੱਗ ਪਏ। ਤਕਰੀਬਨ ਢਾਈ ਸਾਲ ਪਹਿਲਾ ਮੰਗਲ ਨੇ ਲਵ ਮੈਰਿਜ ਕਰਵਾ ਲਈ ਸੀ। ਜਿਸ ਮਗਰੋਂ ਅਜੇ ਦਾ ਵੀ ਉਸਦੇ ਘਰ ਆਉਣਾ ਜਾਣਾ ਲੱਗਿਆ ਰਹਿੰਦਾ ਸੀ। ਇਸੇ ਦੌਰਾਨ ਅਜੇ ਤੇ ਮੰਗਲ ਦੀ ਘਰ ਵਾਲੀ ਵਿਚਕਾਰ ਅਫੇਅਰ ਸ਼ੁਰੂ ਹੋ ਗਿਆ।
ਜਿਸ ਤੋਂ ਬਾਅਦ ਅਜੇ ਮੰਗਲ ਦੀ ਘਰਵਾਲੀ ਨੂੰ ਘਰੋਂ ਭਜਾ ਕੇ ਲੈ ਗਿਆ। ਜਦੋਂ ਮੰਗਲ ਯਾਦਵ ਆਪਣੇ ਘਰਵਾਲੀ ਨੂੰ ਲੱਭਦੇ ਹੋਏ ਇੰਦੌਰ ਤੋਂ ਗਾਜ਼ੀਪੁਰ ਅਜੇ ਦੇ ਘਰ ਪਹੁੰਚਿਆ ਤਾਂ ਆਪਣੀ ਪਤਨੀ ਨੂੰ ਉੱਥੇ ਦੇਖ ਕੇ ਹੈਰਾਨ ਹੋ ਗਿਆ। ਉਸ ਨੇ ਆਪਣੀ ਪਤਨੀ ਨੂੰ ਵਾਪਸ ਘਰ ਆਉਣ ਲਈ ਕਿਹਾ ਤਾਂ ਉਸਨੇ ਸਾਫ ਇਨਕਾਰ ਕਰਦੇ ਹੋਏ ਕਿਹਾ ਕਿ ਉਹ ਹੁਣ ਅਜੇ ਦੇ ਨਾਲ ਹੀ ਰਹੇਗੀ।
ਇਹ ਸਭ ਦੇਖਣ ਮਗਰੋਂ ਤੇ ਅੱਜ ਦੇ ਹਾਲਾਤ ਦੇਖ ਕੇ ਮੰਗਲ ਨੇ ਕਿਹਾ ਕਿ ਚੰਗਾ ਹੋਇਆ ਉਸ ਦੀ ਪਤਨੀ ਭੱਜ ਗਈ ਨਹੀਂ ਤਾਂ ਉਸਦੀ ਲਾਸ਼ ਵੀ ਕਿਸੇ ਡਰੰਮ ਵਿੱਚੋਂ ਹੀ ਲੱਭਣੀ ਸੀ। ਉਸਨੇ ਦੱਸਿਆ ਕਿ ਉਸ ਦੀ ਪਤਨੀ ਛੇ ਮਹੀਨਿਆਂ ਦੀ ਗਰਭਵਤੀ ਸੀ ਤੇ ਜਿਸ ਨੂੰ ਉਸਨੇ ਆਪਣਾ ਭਰਾ ਮੰਨਿਆ, ਉਸਨੇ ਹੀ ਉਸ ਦਾ ਘਰ ਤਬਾਹ ਕਰ ਦਿੱਤਾ ਹੈ।
