ਜਿਆਦਾ ਸਪੀਡ ਹੋਣ ਕਾਰਨ ਬੇਕਾਬੂ ਹੋਈ ਜੁਗਾੜੂ ਰੇਹੜੀ, ਸੜਕ ਸੁਰਕਸ਼ਾ ਫੋਰਸ ਟੀਮ ਨੇ ਜਖਮੀਆਂ ਨੂੰ ਪਹੁੰਚਾਇਆ ਹਸਪਤਾਲ

ਪੱਖੋ ਕਲਾਂ-26ਮਾਰਚ-ਸੜਕ ਸੁਰੱਖਿਆ ਫੋਰਸ ਜ਼ਿਲ੍ਹਾ ਬਰਨਾਲਾ ਦੇ ਰੂਟ ਨੰ: 88308 ਟੀਮ ਦੇ ਇੰਚਾਰਜ ਏ.ਐਸ.ਆਈ. ਅਮਰੀਕ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਨੂੰ ਸਮਾਂ 3:10 ਮਿੰਟ ’ਤੇ ਕੰਟਰੋਲ ਰੂਮ ਬਰਨਾਲਾ ਤੋਂ ਸੂਚਨਾ ਮਿਲੀ ਕਿ ਪੱਖੋ ਕਲਾਂ ਤੇ ਅਕਲੀਏ ਵਿਚਕਾਰ ਇਕ ਐਕਸੀਡੈਂਟ ਹੋਇਆ ਹੈ। ਮੈ ਆਪਣੀ ਪੂਰੀ ਟੀਮ ਨਾਲ ਬਿਨਾਂ ਸਮਾਂ ਗਵਾਏ ਮੌਕੇ ’ਤੇ ਪਹੁੰਚ ਕੇ ਦੇਖਿਆ ਕਿ ਇਕ ਮੋਟਰਸਾਈਕਲ ਜੁਗਾੜੂ ਰੇਹੜੀ ਨੰਬਰੀ ਪੀ.ਬੀ. 19 ਬੀ./7450 ਜਿਸ ਨੂੰ ਮੱਖਣ ਸਿੰਘ ਵਾਸੀ ਅਕਲੀਆ ਚਲਾ ਰਿਹਾ ਸੀ। ਜੋ ਕਿ ਜ਼ਿਆਦਾ ਸਪੀਡ ਹੋਣ ਕਾਰਨ ਸੜਕ ਤੋਂ ਹੇਠਾਂ ਪਲਟ ਗਿਆ। ਜਿਸ ਕਾਰਨ ਮੱਖਣ ਸਿੰਘ ਉਕਤ ਦੇ ਸਮੇਤ ਰੇਹੜੇ ’ਤੇ ਸਵਾਰ ਗੁਰਸਾਬ ਸਿੰਘ, ਗੁਰਦੇਵ ਸਿੰਘ ਤਿੰਨਾਂ ਨੂੰ ਗੰਭੀਰ ਸੱਟਾਂ ਲੱਗੀਆਂ। ਸਾਰੀ ਟੀਮ ਵਲੋਂ ਰਾਹਤ ਕਾਰਜ ਸ਼ੁਰੂ ਕਰਦਿਆਂ ਜ਼ਖ਼ਮੀਆਂ ਨੂੰ ਮੁੱਢਲੀ ਸਹਾਇਤਾ ਦਿੱਤੀ ਤੇ ਐਂਬੂਲੈਂਸ 108 ਰਾਹੀਂ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਮਾਨਸਾ ਵਿਖੇ ਦਾਖਲ ਕਰਵਾਇਆ। ਪਰਿਵਾਰ ਨੂੰ ਸੂਚਨਾ ਦਿੱਤੀ ਗਈ। ਸੜਕ ਨੂੰ ਕਲੀਅਰ ਕਰਵਾ ਕੇ ਟਰੈਫ਼ਿਕ ਨੂੰ ਨਿਰਵਿਘਨ ਚਾਲੂ ਕੀਤਾ ਗਿਆ। ਇਸ ਮੌਕੇ ਏ.ਐਸ.ਆਈ. ਅਮਰੀਕ ਸਿੰਘ ਸਮੇਤ ਸੁਖਵਿੰਦਰ ਸਿੰਘ, ਮਹਿਲਾ ਸਿਪਾਹੀ ਗੁਰਪ੍ਰੀਤ ਕੌਰ, ਨਵਪ੍ਰੀਤ ਕੌਰ ਆਦਿ ਹਾਜ਼ਰ ਸਨ।
