ਮਿਨੀ ਬੱਸ ਪਲਟਣ ਨਾਲ ਕਈ ਸਵਾਰੀਆਂ ਜ਼ਖਮੀ, ਡਰਾਈਵਰ ਗਿਰਫਤਾਰ…

ਮੁਕੰਦਪੁਰ-27 ਮਾਰਚ-ਮੁਕੰਦਪੁਰ ਤੋਂ ਫਗਵਾੜਾ ਜਾ ਰਹੀ ਮਿਨੀ ਬੱਸ ਦੇ ਪਲਟ ਜਾਣ ਨਾਲ ਕਈ ਸਵਾਰੀਆਂ ਜ਼ਖਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਐਚਓ ਮਹਿੰਦਰ ਸਿੰਘ ਨੇ ਦੱਸਿਆ ਕਿ ਚੌਹਾਨ ਮਿਨੀ ਬਸ ਮੁਕੰਦਪੁਰ ਤੋਂ ਫਗਵਾੜਾ ਵਾਇਆ ਬੱਲੋਵਾਲ ਸਰਹਾਲ ਕਾਜ਼ੀਆਂ ਨੂੰ ਜਾ ਰਹੀ ਸੀ। ਜਦੋਂ ਬਸ ਟੀ ਪੁਆਇੰਟ ਤੇ ਪਹੁੰਚੀ ਤਾਂ ਜਿਆਦਾ ਸਪੀਡ ਹੋਣ ਕਾਰਨ ਪਲਟ ਗਈ। ਬੱਸ ਵਿੱਚ 10 ਦੇ ਕਰੀਬ ਸਵਾਰੀਆਂ ਸਨ ਜਿਨਾਂ ਵਿੱਚੋਂ ਜਿਆਦਾਤਰ ਔਰਤਾਂ ਸਵਾਰ ਸਨ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸਵਾਰੀਆਂ ਨੂੰ ਬੱਸ ਵਿੱਚੋਂ ਬਾਹਰ ਕੱਢ ਕੇ ਵੱਖ-ਵੱਖ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਅਤੇ ਡਰਾਈਵਰ ਜਤਿੰਦਰ ਸਿੰਘ ਬਸੀ ਨੂੰ ਮੌਕੇ ਤੇ ਗ੍ਰਿਫਤਾਰ ਕਰ ਲਿਆ।
