ਹੰਡਿਆਇਆ ਪੁਲਿਸ ਵੱਲੋਂ 160 ਨਸ਼ੀਲੀਆਂ ਗੋਲੀਆਂ ਨਾਲ ਇੱਕ ਕਾਬੂ…..

0
Tarsem Singh

ਜਾਣਕਾਰੀ ਦਿੰਦੇ ਚੌਂਕੀ ਇੰਚਾਰਜ ਤਰਸੇਮ ਸਿੰਘ

ਹੰਡਿਆਇਆ-26ਮਾਰਚ-ਹੰਡਿਆਇਆ ਪੁਲਿਸ ਵੱਲੋਂ 160 ਨਸ਼ੀਲੀਆਂ ਗੋਲੀਆਂ ਨਾਲ ਇੱਕ ਵਿਅਕਤੀ ਨੂੰ ਕਾਬੂ ਕਰਕੇ ਪਰਚਾ ਦਰਜ ਕਰ ਲਿਆ ਗਿਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਹੰਡਿਆਇਆ ਪੁਲਿਸ ਚੌਂਕੀ ਦੇ ਇੰਚਾਰਜ ਤਰਸੇਮ ਸਿੰਘ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਜਸਵਿੰਦਰ ਸਿੰਘ ਆਪਣੀ ਟੀਮ ਦੇ ਨਾਲ ਪਿੰਡ ਵਿੱਚ ਗਸ਼ਤ ਲਗਾ ਰਹੇ ਸਨ। ਜਦੋਂ ਉਹਨਾਂ ਦੀ ਟੀਮ ਕੱਚਾ ਰਸਤਾ ਹੁੰਦੇ ਹੋਏ ਬੀੜ ਕਲੋਨੀ ਹੰਡਿਆਇਆ ਵੱਲੋਂ ਜਾ ਰਹੇ ਸੀ ਤਾਂ ਉਸ ਵਕਤ ਇੱਕ ਵਿਅਕਤੀ ਬੇਆਬਾਦ ਜਗ੍ਹਾ ਵਿੱਚ ਬੈਠਾ ਸੀ ਜੋ ਪੁਲਿਸ ਪਾਰਟੀ ਨੂੰ ਵੇਖ ਕੇ ਇੱਕਦਮ ਘਬਰਾ ਕੇ ਖੜਾ ਹੋ ਕੇ ਤੁਰਨ ਲੱਗ ਪਿਆ ਤਾਂ ਉਸਦੀ ਬੁੱਕਲ ਵਿੱਚੋਂ ਇੱਕ ਲਿਫਾਫਾ ਨੀਚੇ ਡਿੱਗ ਪਿਆ।ਸ਼ੱਕ ਹੋਣ ਤੇ ਪੁਲਿਸ ਦੁਆਰਾ ਉਸ ਨੂੰ ਰੋਕ ਕੇ ਜਾਂਚ ਪੜਤਾਲ ਕੀਤੀ ਗਈ ਤਾਂ ਉਸ ਪਾਸੋਂ 160 ਨਸ਼ੀਲੀਆਂ ਗੋਲੀਆਂ ਰੰਗ ਬਦਾਮੀ ਖੁੱਲੀਆਂ ਬਰਾਮਦ ਹੋਈਆਂ। ਵਿਅਕਤੀ ਦੀ ਪਹਿਚਾਨ ਅਮਰਜੀਤ ਸਿੰਘ ਉਰਫ ਕਾਲਾ ਪੁੱਤਰ ਨਿਰੰਜਨ ਸਿੰਘ ਵਾਸੀ ਕਿਲਾ ਪੱਤੀ ਹੰਡਿਆਇਆ ਵਜੋਂ ਹੋਈ ਹੈ।ਦੋਸ਼ੀ ਦੇ ਖਿਲਾਫ ਐਨਡੀ ਐਂਡ ਪੀਐਸ ਐਕਟ ਦੀ ਧਾਰਾ ਦੇ ਅਧੀਨ ਮੁਕਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Prime Khabar Punjab Gurdas ADD

About The Author

Leave a Reply

Your email address will not be published. Required fields are marked *