ਮੋਟਰਸਾਈਕਲ ਮੈਕੈਨਿਕ ਵੈਲਫੇਅਰ ਸੋਸਾਇਟੀ ਨੇ ਮੀਟਿੰਗ ਕਰਕੇ ਲਏ ਮਹੱਤਵਪੂਰਨ ਫੈਸਲੇ….

ਬਰਨਾਲਾ-17 ਮਾਰਚ – ਮੋਟਰਸਾਈਕਲ ਮੈਕੈਨਿਕ ਵੈਲਫੇਅਰ ਸੋਸਾਇਟੀ ਰਜਿ ਦੀ ਚਿੰਟੂ ਪਾਰਕ ਬਰਨਾਲਾ ਵਿਖੇ ਅਹਿਮ ਮੀਟਿੰਗ ਹੋਈ ।ਜਿਸ ਵਿੱਚ ਯੂਨੀਅਨ ਦੇ 6 ਰੂਲ ਲਾਗੂ ਕੀਤੇ ਗਏ । ਜਿਸ ਵਿੱਚ ਮਹੀਨੇ ਦੇ ਆਖਰੀ ਐਤਵਾਰ ਨੂੰ ਸਾਰੇ ਹੀ ਮਕੈਨਿਕਾਂ ਦੀਆਂ ਦੁਕਾਨਾਂ ਬੰਦ ਰਹਿਣਗੀਆਂ। ਲਾਸਟ ਐਤਵਾਰ ਨੂੰ ਕੋਈ ਵੀ ਮੈਕੈਨਿਕ ਦੁਕਾਨ ਖੋਲੂਗਾ ਉਸ ਨੂੰ 1100 ਰੁਪੀਏ ਜੁਰਮਾਨਾ ਹੈ। ਕਿਸੇ ਵੀ ਮੋਟਰਸਾਈਕਲ ਦੀ RC ਦੀ ਜਿੰਮੇਵਾਰੀ ਮਕੈਨਿਕ ਦੀ ਨਹੀਂ ਹੋਵੇਗੀ, ਗਾਹਕ ਖੁਦ ਜਿੰਮੇਵਾਰ ਹੋਏਗਾ। ਕਿਸੇ ਵੀ ਗਾਹਕ ਦਾ ਮੋਟਰਸਾਈਕਲ, ਰਿਪੇਅਰ ਹੋਣ ਤੋਂ ਬਾਅਦ 10 ਦਿਨ ਦੇ ਅੰਦਰ ਗਾਹਕ ਆਪਣਾ ਸਾਧਨ ਲੈਣ ਕੇ ਜਾਵੇ । ਜਗਾੜੂ ਰੇੜੀ ਮੋਟਰਸਾਈਕਲ ਵਾਲੀ ਉਹ ਦੇ ਇੰਜਨ ਦੀ ਕੋਈ ਗਰੰਟੀ ਨਹੀਂ ਹੋਵੇਗੀ। ਇਸ ਮੌਕੇ ਤੇ ਚੇਅਰਮੈਨ ਚਮਕੌਰ ਸਿੰਘ ਸੰਘੇੜਾ,ਸੁਸਾਇਟੀ ਦੇ ਪ੍ਰਧਾਨ ਤੇਜਪਾਲ ਸਿੰਘ ਟੋਨੀ, ਮੀਤ ਪ੍ਰਧਾਨ ਹਰਵਿੰਦਰ ਸਿੰਘ ਭੋਲ, ਜਨਰਲ ਸਕੱਤਰ ਜੀਵਨ ਸਿੰਘ ਚੋਪੜਾ, ਕੈਸ਼ੀਅਰ ਵਿਕਾਸ ਕੁਮਾਰ ਬਿੱਟੂ, ਮੀਡੀਆ ਸਕੱਤਰ ਰਣਜੀਤ ਸਿੰਘ, ਸਲਾਹਕਾਰ ਜਗਰਾਜ ਸਿੰਘ ਰਾਜੂ, ਮੈਂਬਰ ਲਖਵੀਰ ਸਿੰਘ ਲੱਖੀ, ਅਮਨਦੀਪ ਸਿੰਘ, ਬਲਵਿੰਦਰ ਸਿੰਘ ਬੋਬੀ, ਪਰਮਿੰਦਰ ਸਿੰਘ ਬੋਬੀ, ਅਤੇ ਸਾਰੇ ਹੀ ਸੁਸਾਇਟੀ ਦੇ ਮੈਂਬਰ ਸਾਹਿਬਾਨ ਹਾਜਰ ਸਨ।
