ਸਰਕਾਰੀ ਡਿਊਟੀ ਵਿੱਚ ਵਿਘਨ ਪਾਉਣ, ਬੱਸ ਦੇ ਕੰਡਕਟਰ ਦੀ ਕੁੱਟਮਾਰ ਕਰਨ ਅਤੇ ਪੈਸਿਆਂ ਵਾਲਾ ਬੈਗ ਖੋਹਣ ਦੇ ਕੇਸ ਵਿੱਚੋਂ ਮੁਲਜ਼ਮਾਨ ਬਾਇੱਜ਼ਤ ਬਰੀ

ਬਰਨਾਲਾ-18ਮਾਰਚ- ਮਾਨਯੋਗ ਅਦਾਲਤ ਸ਼੍ਰੀ ਬਿਕਰਮਜੀਤ ਸਿੰਘ, ਐਡੀਸ਼ਨਲ ਸ਼ੈਸ਼ਨਜ਼ ਜੱਜ ਸਾਹਿਬ, ਬਰਨਾਲਾ ਵੱਲੋਂ ਐਡਵੋਕੇਟਸ ਸ਼੍ਰੀ ਧੀਰਜ ਕੁਮਾਰ ਅਤੇ ਸ਼੍ਰੀ ਸ਼ਿਵਦਰਸ਼ਨ ਬਾਂਸਲ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਹੋਏ ਬਲਜਿੰਦਰ ਕੌਰ ਪਤਨੀ ਰਾਮਜੋਗਿੰਦਰ ਸਿੰਘ, ਸਰਬਜੀਤ ਕੌਰ ਪਤਨੀ ਕੁਲਵਿੰਦਰ ਸਿੰਘ, ਲਵਪ੍ਰੀਤ ਸਿੰਘ ਪੁੱਤਰ ਰਾਮਜੋਗਿੰਦਰ ਸਿੰਘ, ਲਖਵੀਰ ਸਿੰਘ ਪੁੱਤਰ ਸੁਖਦੇਵ ਸਿੰਘ, ਰੋਹਿਤ ਕੁਮਾਰ ਪੁੱਤਰ ਸੁਰਿੰਦਰ ਕੁਮਾਰ, ਰਾਹੁਲ ਪੁੱਤਰ ਸੁਰਿੰਦਰ ਕੁਮਾਰ ਵਾਸੀਆਨ ਭਦੌੜ ਨੂੰ ਜੇਰ ਧਾਰਾ 379-b/186/353/332/427/148/149 ਆਈ.ਪੀ.ਸੀ ਕੇਸ ਵਿੱਚੋਂ ਬਾਇੱਜ਼ਤ ਬਰੀ ਕਰਨ ਦਾ ਹੁਕਮ ਸੁਣਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਗੁਰਪ੍ਰੀਤ ਸਿੰਘ ਪੁੱਤਰ ਸਰਬਜੀਤ ਸਿੰਘ ਵਾਸੀ ਟਿੱਬੀ ਭਰਾਇਆ, ਜ਼ਿਲ੍ਹਾ ਫਰੀਦਕੋਟ ਵੱਲੋਂ ਥਾਣਾ ਭਦੌੜ ਦੀ ਪੁਲਿਸ ਪਾਸ ਬਿਆਨ ਦਰਜ਼ ਕਰਵਾਇਆ ਗਿਆ ਕਿ ਮਿਤੀ 15-11-2021 ਨੂੰ ਉਹ ਬਤੌਰ ਕੰਡਕਟਰ ਆਪਣੀ ਪੀ.ਆਰ.ਟੀ.ਸੀ. ਬੱਸ ਦੇ ਡਰਾਇਵਰ ਦੇ ਨਾਲ ਬਰਨਾਲਾ ਤੋਂ ਫਰੀਦਕੋਟ ਜਾ ਰਹੇ ਸੀ ਤਾਂ ਵਕਤ ਕਰੀਬ 4:05 ਵਜੇ ਉਕਤ ਬਲਜਿੰਦਰ ਕੌਰ ਵਗੈਰਾ ਵੱਲੋਂ ਉਸਦੀ ਬੱਸ ਨੂੰ ਭਦੌੜ ਵਿਖੇ ਘੇਰ ਕੇ ਉਸਦੀ ਕੁੱਟਮਾਰ ਕੀਤੀ ਗਈ, ਸਰਕਾਰੀ ਡਿਊਟੀ ਵਿੱਚ ਵਿਘਨ ਪਾਇਆ ਗਿਆ, ਉਸਦਾ ਟਿਕਟਾਂ ਵਾਲਾ ਬੈਗ ਖੋਹ ਲਿਆ ਗਿਆ ਅਤੇ ਬੈਗ ਵਿੱਚੋਂ ਕਰੀਬ 12-13 ਹਜ਼ਾਰ ਰੁਪਏ ਦੀ ਰਕਮ ਕੱਢ ਲਿੱਤੀ ਗਈ ਜਿਸਦੇ ਆਧਾਰ ਤੇ ਇੱਕ ਐੱਫ ਆਈ ਆਰ ਨੰਬਰ 90 ਮਿਤੀ 15-11-2021, ਜੇਰ ਧਾਰਾ 379-b/186/353/332 /427/148/149 ਆਈ.ਪੀ.ਸੀ. ਤਹਿਤ ਥਾਣਾ ਭਦੌੜ ਵਿਖੇ ਦਰਜ਼ ਹੋਈ। ਜੋ ਅੱਜ ਮਾਨਯੋਗ ਅਦਾਲਤ ਵੱਲੋਂ ਮੁਲਜ਼ਮਾਨ ਬਲਜਿੰਦਰ ਕੌਰ, ਸਰਬਜੀਤ ਕੌਰ, ਲਵਪ੍ਰੀਤ ਸਿੰਘ ਅਤੇ ਲਖਵੀਰ ਸਿੰਘ ਦੇ ਵਕੀਲ ਸ਼੍ਰੀ ਧੀਰਜ ਕੁਮਾਰ ਐਡਵੋਕੇਟ ਅਤੇ ਮੁਲਜ਼ਮਾਨ ਰੋਹਿਤ ਕੁਮਾਰ ਅਤੇ ਰਾਹੁਲ ਦੇ ਵਕੀਲ ਸ਼੍ਰੀ ਸ਼ਿਵਦਰਸ਼ਨ ਬਾਂਸਲ ਐਡਵੋਕੇਟ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਹੋਏ ਕਿ ਗਵਾਹਨ ਦੇ ਬਿਆਨ ਆਪਸ ਵਿੱਚ ਮੇਲ ਨਹੀਂ ਖਾਂਦੇ, ਕੰਡਕਟਰ ਮੁਲਜ਼ਮਾਨ ਦੀ ਸ਼ਨਾਖਤ ਨਹੀਂ ਕਰ ਸਕਿਆ ਅਤੇ ਨਾ ਹੀ ਉਸਦੀ ਕੁੱਟਮਾਰ ਕਰਨ ਦਾ ਸਹੀ ਕਾਰਨ ਦੱਸ ਸਕਿਆ, ਮੁਲਜ਼ਮਾਨ ਨੂੰ ਬਾਇੱਜ਼ਤ ਬਰੀ ਕਰਨ ਦਾ ਹੁਕਮ ਸੁਣਾਇਆ ਗਿਆ।
