ਅੰਮ੍ਰਿਤਸਰ ਵਿੱਚ ਮੰਦਰ ਤੇ ਹਮਲਾ ਕਰਨ ਵਾਲਿਆਂ ਵਿੱਚੋਂ ਪੁਲਿਸ ਇਨਕਾਊਂਟਰ ਦੌਰਾਨ ਇੱਕ ਢੇਰ, ਦੂਜਾ ਫਰਾਰ…………

0
Prime k Punjab Dead b

ਅੰਮ੍ਰਿਤਸਰ-17ਮਾਰਚ-ਅੰਮ੍ਰਿਤਸਰ ਵਿਖੇ ਮੰਦਰ ਉੱਪਰ ਗ੍ਰੇਨੇਡ ਨਾਲ ਹਮਲਾ ਕਰਨ ਵਾਲੇ ਆਰੋਪੀਆਂ ਨੂੰ ਫੜਨ ਗਈ ਪੁਲਿਸ ਉੱਪਰ ਆਰੋਪੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਜਿਸ ਵਿੱਚ ਇੱਕ ਆਰੋਪੀ ਗੁਰਸਿਦਕ ਉਰਫ ਸਿਦਕੀ ਮਾਰਿਆ ਗਿਆ ਅਤੇ ਉਸਦਾ ਦੂਜਾ ਸਾਥੀ ਵਿਸ਼ਾਲ ਭੱਜਣ ਵਿੱਚ ਸਫਲ ਹੋ ਗਿਆ। ਜਾਣਕਾਰੀ ਅਨੁਸਾਰ ਸੀਆਈ ਏ ਅਤੇ ਛੇਹਰਟਾ ਪੁਲਿਸ ਟੀਮ ਬਣਾ ਕੇ ਆਰੋਪੀਆਂ ਨੂੰ ਫੜਨ ਕੋਸ਼ਿਸ਼ ਕਰ ਰਹੀ ਸੀ। ਹਮਲੇ ਦੌਰਾਨ ਵਰਤੇ ਗਏ ਮੋਟਰਸਾਈਕਲ ਬਾਰੇ ਸੂਚਨਾ ਮਿਲਣ ਤੇ ਪੁਲਿਸ ਦੇ ਸਾਹਮਣੇ ਗੁਰਸਿਦਕ ਅਤੇ ਵਿਸ਼ਾਲ ਦੇ ਨਾਮ ਆਏ। ਦੋਨੋਂ ਆਰੋਪੀ ਰਾਜਸਾਂਸੀ ਦੇ ਇਲਾਕੇ ਵਿੱਚ ਘੁੰਮ ਰਹੇ ਸਨ। ਇਸ ਤੋਂ ਬਾਅਦ ਪੁਲਿਸ ਨੇ ਸਰਚ ਅਭਿਆਨ ਸ਼ੁਰੂ ਕਰਦੇ ਹੋਏ, ਅੱਜ ਸਵੇਰੇ ਜਦੋਂ ਆਰੋਪੀਆਂ ਦੇ ਮੋਟਰਸਾਈਕਲ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਪੁਲਿਸ ਉੱਪਰ ਗੋਲੀਆਂ ਚਲਾਣੀ ਸ਼ੁਰੂ ਕਰ ਦਿੱਤੀਆਂ।

ਇਸ ਦੌਰਾਨ ਇੱਕ ਪੁਲਿਸ ਮੁਲਾਜ਼ਮ ਅਤੇ ਗੁਰਸਿਦਕ ਗੰਭੀਰ ਹਾਲਤ ਵਿੱਚ ਜਖਮੀ ਹੋ ਗਿਆ। ਜਿਨਾਂ ਨੂੰ ਹਸਪਤਾਲ ਲਿਆਇਆ ਗਿਆ ਪ੍ਰੰਤੂ ਗੁਰਸਿਦਕ ਨੇ ਹਸਪਤਾਲ ਵਿੱਚ ਦਮ ਤੋੜ ਦਿੱਤਾ। ਦੂਸਰੇ ਦੋਸ਼ੀ ਵਿਸ਼ਾਲ ਦੀ ਤਲਾਸ਼ ਵਿੱਚ ਪੁਲਿਸ ਛਾਪੇਮਾਰੀ ਕਰ ਰਹੀ ਹੈ।

About The Author

Leave a Reply

Your email address will not be published. Required fields are marked *