ਵੱਡੀ ਖਬਰ: ਜ਼ੁਲਫਾਨ ਨਾਂ ਦੇ ਵਿਅਕਤੀ ਨੇ ਸਵਰਨ ਮੰਦਰ ਵਿੱਚ ਕੀਤਾ ਸ਼ਰਧਾਲੂਆਂ ਤੇ ਹਮਲਾ…

ਅੰਮ੍ਰਿਤਸਰ-15ਮਾਰਚ-ਅੰਮ੍ਰਿਤਸਰ ਦੇ ਗੋਲਡਨ ਟੈਂਪਲ ਵਿੱਚ ਜੁਲਫਾਮ ਨਾਮ ਦੇ ਵਿਅਕਤੀ ਦੁਆਰਾ ਸ਼ਰਧਾਲੂਆਂ ਤੇ ਲੋਹੇ ਦੀ ਰੋਡ ਨਾਲ ਹਮਲੇ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਜ਼ੁਲਫਾਨ ਨੇ ਗੁਰਦੁਆਰਾ ਸਾਹਿਬ ਦੀ ਦੂਸਰੀ ਮੰਜ਼ਿਲ ਤੇ ਲੋਹੇ ਦੀ ਰੋਡ ਨਾਲ ਸ਼ਰਧਾਲੂਆਂ ਤੇ ਹਮਲਾ ਕਰ ਦਿੱਤਾ, ਜਿਸ ਨਾਲ ਪੰਜ ਵਿਅਕਤੀ ਜਖਮੀ ਹੋ ਗਏ ।ਆਰੋਪੀ ਨੂੰ ਮੌਕੇ ਤੇ ਪਕੜ ਕੇ ਪੁਲਿਸ ਹਵਾਲੇ ਕਰ ਦਿੱਤਾ ਗਿਆ ਹੈ ਅਤੇ ਜਖਮੀਆਂ ਨੂੰ ਹਸਪਤਾਲ ਵਿਖੇ ਦਾਖਲ ਕਰਵਾ ਦਿੱਤਾ ਗਿਆ।