ਅੰਮ੍ਰਿਤ ਸੰਚਾਰ ਦੌਰਾਨ 21 ਪ੍ਰਾਣੀ ਅੰਮ੍ਰਿਤ ਛਕਕੇ ਬਣੇ ਗੁਰੂ ਵਾਲੇ

ਬਰਨਾਲਾ-15 ਮਾਰਚ-ਸ਼੍ਰੀ ਗੁਰੂ ਤੇਗ ਬਹਾਦਰ ਜੀ , ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਅਤੇ ਖਾਲਸਾ ਪੰਥ ਦੇ ਹੋਲੇ ਮਹੱਲੇ ਨੂੰ ਸਮਰਪਿਤ ਗੁਰਦੁਆਰਾ ਬਾਬਾ ਗੁਰਦਿੱਤਾ ਜੀ, ਪਿੰਡ ਦਰਾਜ (ਬਰਨਾਲਾ) ਵਿਖੇ ਅੰਮ੍ਰਿਤ ਸੰਚਾਰ ਕਰਵਾਇਆ ਗਿਆ ਜਿਸ ਵਿੱਚ 21 ਪ੍ਰਾਣੀ ਅੰਮ੍ਰਿਤ ਛਕਕੇ ਗੁਰੂ ਵਾਲੇ ਬਣੇ । ਜਥੇਦਾਰ ਪਰਮਜੀਤ ਸਿੰਘ ਖਾਲਸਾ ਮੈਂਬਰ ਐਸਜੀਪੀਸੀ ਅਤੇ ਜਥੇਦਾਰ ਬਲਦੇਵ ਸਿੰਘ ਚੂਘਾਂ ਮੈਂਬਰ ਐਸਜੀਪੀਸੀ ਵੱਲੋਂ ਅੰਮ੍ਰਿਤ ਅਭਿਲਾਖੀ ਸੰਗਤਾਂ ਨੂੰ ਵਧਾਈ ਦਿੱਤੀ ਗਈ । ਪ੍ਰਚਾਰਕ ਡਿੰਪਲ ਸਿੰਘ ਸਮਾਉਂ, ਦਰਸ਼ਨ ਸਿੰਘ ਬਰਨਾਲਾ, ਕੁਲਵੰਤ ਸਿੰਘ ਭੈਣੀ ,ਗੁਰਮੀਤ ਸਿੰਘ ਮੰਡੀ ਕਲਾਂ ਢਾਡੀ ਜਥਾ । ਵਿਸ਼ੇਸ਼ ਸਹਿਯੋਗ ਇੰਚਾਰਜ ਭੋਲਾ ਸਿੰਘ ਜੀ, ਮੈਨੇਜਰ ਨੱਥਾ ਸਿੰਘ ਜੀ , ਪ੍ਰਧਾਨ ਪ੍ਰੀਤਮ ਸਿੰਘ ਜੀ , ਭਾਈ ਨਿਰਮਲ ਸਿੰਘ ਗ੍ਰੰਥੀ ਅਤੇ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸੰਗਤ।
