ਸ਼ਿਵ ਸੈਨਾ ਆਗੂ ਮੰਗਤ ਰਾਮ ਕਤਲ ਮਾਮਲੇ ਵਿੱਚ ਐਨਕਾਉਂਟਰ ਉਪਰੰਤ 3 ਮੁਲਜ਼ਮ ਗ੍ਰਿਫਤਾਰ…..

ਮੋਗਾ-15ਮਾਰਚ-ਮੋਗਾ ਜ਼ਿਲ੍ਹੇ ਦੇ ਬਗਿਆਨਾ ਬਸਤੀ ਅਤੇ ਸਟੇਡੀਅਮ ਰੋਡ ਤੇ ਹੋਲੀ ਵਾਲੇ ਦਿਨ ਤਿੰਨ ਬਦਮਾਸ਼ਾਂ ਦੁਆਰਾ ਸੈਲੂਨ ਵਿੱਚ ਆ ਕੇ ਸਲੂਨ ਮਾਲਕ ਦਵਿੰਦਰ ਕੁਮਾਰ, ਇੱਕ ਬੱਚੇ ਅਤੇ ਸ਼ਿਵ ਸੇਨਾ ਆਗੂ ਮੰਗਤ ਰਾਮ ਤੇ ਹਮਲਾ ਕੀਤਾ। ਜਿਸ ਵਿੱਚ ਸ਼ਿਵ ਸੇਨਾ ਆਗੂ ਮੰਗਤ ਰਾਮ ਦੀ ਮੌਤ ਹੋ ਗਈ ਅਤੇ ਬਾਕੀ ਦੋ ਜਖਮੀ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਏ ਗਏ। ਮੰਗਤ ਰਾਮ ਦੇ ਕਤਲ ਸਬੰਧੀ ਥਾਣਾ ਸਿਟੀ ਸਾਊਥ ਮੋਗਾ ਵਿਖੇ ਦਰਜ ਐਫ ਆਈਆਰ ਤਹਿਤ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਲਈ ਕੋਸ਼ਿਸ਼ ਦੌਰਾਨ ਸੀਆਈਏ ਮੋਗਾ ਅਤੇ ਸੀਆਈਏ ਮਲੋਟ ਵੱਲੋਂ ਇੱਕ ਸਾਂਝਾ ਆਪਰੇਸ਼ਨ ਚਲਾਇਆ ਗਿਆ। ਜਦੋਂ ਪੁਲਿਸ ਨੇ ਮੁਲਜ਼ਮਾਂ ਨੂੰ ਘੇਰਿਆ ਤਾਂ ਉਹਨਾਂ ਵੱਲੋਂ ਪੁਲਿਸ ਉੱਤੇ ਫਾਇਰਿੰਗ ਕੀਤੀ ਗਈ। ਪੁਲਿਸ ਅਤੇ ਮੁਲਜ਼ਮਾਂ ਵਿਚਾਲੇ ਹੋਏ ਇਨਕਾਊਂਟਰ ਤੋਂ ਬਾਅਦ ਤਿੰਨਾਂ ਮੁਲਾਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਦੋਸ਼ੀਆਂ ਦੀ ਪਹਿਚਾਨ ਗੁਰਪ੍ਰੀਤ ਸਿੰਘ, ਬੱਬੂ ਸਿੰਘ ਅਤੇ ਰਾਜਵੀਰ ਸਿੰਘ ਦੇ ਤੌਰ ਤੇ ਹੋਈ ਹੈ। ਇਸ ਐਨਕਾਊਂਟਰ ਵਿੱਚ ਬੱਬੂ ਸਿੰਘ ਅਤੇ ਗੁਰਪ੍ਰੀਤ ਸਿੰਘ ਦੀ ਲੱਤ ਵਿੱਚ ਗੋਲੀ ਵੱਜੀ ਜਦੋਂ ਕਿ ਤੀਜੇ ਮੁਲਜਮ ਰਾਜਵੀਰ ਸਿੰਘ ਭੱਜਣ ਦੀ ਕੋਸ਼ਿਸ਼ ਕਰਦੇ ਸਮੇਂ ਸੱਟਾਂ ਲੱਗੀਆਂ। ਤਿੰਨੋਂ ਮੁਲਜ਼ਮ ਪੁਲਿਸ ਦੀ ਗ੍ਰਿਫਤ ਵਿੱਚ ਹਨ ਅਤੇ ਮਲੋਟ ਦੇ ਸਿਵਲ ਹਸਪਤਾਲ ਵਿਖੇ ਇਲਾਜ ਲਈ ਭਰਤੀ ਹਨ।