ਹੰਡਿਆਇਆ-ਬਰਨਾਲਾ ਵਿਖੇ ਬੜੇ ਹਰਸ਼ ਉਲਾਸ ਨਾਲ ਮਨਾਇਆ ਗਿਆ ਹੋਲੀ ਦਾ ਤਿਉਹਾਰ……..

0
PrimeKhabarPunjab Main BAzar

ਹੰਡਿਆਇਆ ਦੇ ਮੇਨ ਬਾਜ਼ਾਰ ਵਿੱਚ ਹੋਲੀ ਮਨਾਉਂਦੇ ਨੌਜਵਾਨ

ਹੰਡਿਆਇਆ-14 ਮਾਰਚ- ਹੋਲੀ ਬਸੰਤ ਰੁੱਤ ਵਿੱਚ ਮਨਾਇਆ ਜਾਣ ਵਾਲਾ ਇੱਕ ਮਹੱਤਵਪੂਰਨ ਭਾਰਤੀ ਅਤੇ ਨੇਪਾਲੀ ਲੋਕਾਂ ਦਾ ਤਿਉਹਾਰ ਹੈ। ਹੋਲੀ ਰੰਗਾਂ ਦਾ ਅਤੇ ਖੁਸ਼ੀ ਦਾ ਤਿਉਹਾਰ ਹੈ। ਇਹ ਭਾਰਤ ਦਾ ਇੱਕ ਪ੍ਰਮੁੱਖ ਅਤੇ ਪ੍ਰਸਿੱਧ ਤਿਉਹਾਰ ਹੈ। ਜਿਹੜਾ ਕਿ ਹੁਣ ਸਾਰੀ ਦੁਨੀਆਂ ਵਿੱਚ ਮਨਾਇਆ ਜਾਂਦਾ ਹੈ। ਰੰਗਾਂ ਦਾ ਤਿਉਹਾਰ ਕਿਹਾ ਜਾਣ ਵਾਲਾ ਇਹ ਪਰਬ ਦੋ ਦਿਨ ਮਨਾਇਆ ਜਾਂਦਾ ਹੈ। ਹੋਲੀ ਤੋਂ ਇੱਕ ਦਿਨ ਪਹਿਲਾਂ ਰਾਤ ਨੂੰ ਹੋਲੀਕਾ ਦਹਿਨ ਕੀਤਾ ਜਾਂਦਾ ਹੈ।

ਹੋਲੀਕਾ ਦਹਨ ਦੀ ਕਥਾ ਦੇ ਅਨੁਸਾਰ ਰਾਕਸ਼ਸ ਹਿਰਨਕਸ਼ਪ ਆਪਣੇ ਬੇਟੇ ਪ੍ਰਹਲਾਦ ਨੂੰ ਮਾਰਨਾ ਚਾਹੁੰਦਾ ਸੀ ਕਿਉਂਕਿ ਪ੍ਰਹਲਾਦ ਭਗਵਾਨ ਸ੍ਰੀ ਵਿਸ਼ਨੂ ਦਾ ਭਗਤ ਸੀ। ਹੋਲੀਕਾ ਰਾਕਸ਼ਸ ਦੀ ਭੈਣ ਸੀ ਜਿਸ ਨੂੰ ਵਰਦਾਨ ਸੀ ਕਿ ਉਹ ਇੱਕ ਖਾਸ ਕੱਪੜਾ ਸਿਰ ਤੇ ਲੈ ਕੇ ਅੱਗ ਵਿੱਚ ਬੈਠ ਜਾਵੇ ਤਾਂ ਉਸ ਨੂੰ ਕੁਝ ਵੀ ਨਹੀਂ ਹੁੰਦਾ ਸੀ। ਇਸ ਲਈ ਹੋਲੀਕਾ ਚਿਤਾ ਤਿਆਰ ਕਰਕੇ ਪ੍ਰਹਲਾਦ ਨੂੰ ਆਪਣੀ ਗੋਦੀ ਵਿੱਚ ਬਿਠਾ ਕੇ ਬੈਠ ਗਈ। ਪ੍ਰੰਤੂ ਉਹ ਕੱਪੜਾ ਹੋਲੀਕਾ ਤੋਂ ਹਟ ਕੇ ਪ੍ਰਹਲਾਦ ਦੇ ਸਿਰ ਤੇ ਆ ਗਿਆ। ਜਿਸ ਕਾਰਨ ਪ੍ਰਲਾਦ ਬਚ ਗਿਆ ਅਤੇ ਹੋਲੀਕਾ ਜਲ ਕੇ ਭਸਮ ਹੋ ਗਈ।

ਹੋਲੀਕਾ ਦਹਿਨ ਦੀ ਪਰੰਪਰਾ ਇਹ ਦਰਸਾਉਂਦੀ ਹੈ ਕਿ ਅਨਿਆਏ ਅਤੇ ਅਹੰਕਾਰ ਦਾ ਅੰਤ ਨਿਸ਼ਚਿਤ ਹੈ, ਜਦੋਂ ਕਿ ਸੱਚੀ ਭਗਤੀ ਅਤੇ ਅਛਾਈ ਦੀ ਹਮੇਸ਼ਾ ਜਿੱਤ ਹੁੰਦੀ ਹੈ।ਹੰਡਿਆਇਆ ਅਤੇ ਬਰਨਾਲਾ ਵਿਖੇ ਹੋਲੀ ਦਾ ਤਿਉਹਾਰ ਬੜੇ ਹੀ ਹਰਸ਼ ਉਲਾਸ ਤੇ ਪ੍ਰੇਮ ਪੂਰਵਕ ਮਨਾਇਆ ਗਿਆ। ਹੋਲੀ ਮੌਕੇ ਲੋਕਾਂ ਦੀ ਖੁਸ਼ੀ ਨੂੰ ਜਾਹਿਰ ਕਰਦੀਆਂ ਕੁਝ ਤਸਵੀਰਾਂ।

About The Author

Leave a Reply

Your email address will not be published. Required fields are marked *