ਤੇਜ਼ ਰਫਤਾਰ ਕਾਰ ਨੇ ਨਾਕਾਬੰਦੀ ਤੇ ਖੜੇ ਪੁਲਿਸ ਕਰਮੀ ਤੇ 1 ਹੋਰ ਵਿਅਕਤੀ ਨੂੰ ਕੁਚਲਿਆ…..

ਜ਼ੀਰਕਪੁਰ-14 ਮਾਰਚ- ਅੱਜ ਸਵੇਰੇ ਚੰਡੀਗੜ੍ਹ ਦੇ ਜੀਰਕਪੁਰ ਸਰਹੱਦ ਤੇ ਹੋਲੀ ਲਈ ਲਗਾਏ ਗਏ ਇੱਕ ਚੈੱਕ ਪੋਸਟ ਤੇ ਤੇਜ਼ ਰਫਤਾਰ ਨਾਲ ਆ ਰਹੀ ਕਾਰ ਨੇ ਪੁਲਿਸ ਮੁਲਾਜ਼ਮਾਂ ਅਤੇ ਇੱਕ ਹੋਰ ਵਿਅਕਤੀ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ। ਉਹਨਾਂ ਤਿੰਨਾਂ ਦੀ ਉਸੇ ਮੌਕੇ ਹੀ ਮੌਤ ਹੋ ਗਈ। ਪੁਲਿਸ ਅਨੁਸਾਰ ਕਾਨਸਟੇਬਲ ਸੁਖਦਰਸ਼ਨ ਅਤੇ ਵਲੰਟੀਅਰ ਰਾਜੇਸ਼ ਨੇ ਚੰਡੀਗੜ੍ਹ ਜ਼ੀਰਕਪੁਰ ਚੈਕ ਪੋਸਟ ਤੇ ਚੈਕਿੰਗ ਲਈ ਬਲੈਨੋ ਕਾਰ ਨੂੰ ਰੋਕਿਆ ਸੀ। ਫਿਰ ਅਚਾਨਕ ਪਿੱਛੋਂ ਤੋਂ ਇੱਕ ਤੇਜ਼ ਰਫਤਾਰ ਕਾਰ ਆਈ ਉਸਨੇ ਬੈਲਨੋ ਕਾਰ ਅਤੇ ਚੈਕ ਪੋਸਟ ਤੇ ਖੜੇ ਪੁਲਿਸ ਵਾਲਿਆਂ ਨੂੰ ਜਬਰਦਸਤ ਟੱਕਰ ਮਾਰ ਦਿੱਤੀ। ਬੈਲਨੋ ਕਾਰ ਦਾ ਡਰਾਈਵਰ ਵੀ ਪੁਲਿਸ ਮੁਲਾਜ਼ਮਾਂ ਨਾਲ ਖੜਾ ਸੀ। ਪੁਲਿਸ ਨੇ ਸੁਰੱਖਿਆ ਲਈ ਚੈੱਕ ਪੋਸਟ ਤੇ ਕੰਡਿਆਲੀ ਤਾਰ ਲਗਾਈ ਹੋਈ ਸੀ ਤਿੰਨੋਂ ਵਿਅਕਤੀ ਉਛਲ ਕੇ ਤਾਰਾਂ ਵਿੱਚ ਫਸ ਗਏ ਅਤੇ ਉਹਨਾਂ ਦੇ ਸਰੀਰ ਦੇ ਟੁਕੜੇ ਹੋ ਗਏ।
ਸੂਚਨਾ ਮਿਲਦੇ ਹੀ ਚੰਡੀਗੜ੍ਹ ਦੀ ਐਸਐਸਪੀ ਕੰਵਰਦੀਪ ਕੌਰ ਖੁਦ ਮੌਕੇ ਤੇ ਪਹੁੰਚੀ ਅਤੇ ਘਟਨਾ ਦਾ ਜਾਇਜ਼ਾ ਲਿਆ। ਪੁਲਿਸ ਨੇ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਦੋਸ਼ੀ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਹੈ। ਉਸ ਵਿਰੁੱਧ ਸੈਕਟਰ 31 ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਹੈ।
