ਪਿਤਾ ਤੋਂ ਅਗਲੇ ਹੀ ਦਿਨ ਪੁੱਤ ਦੀ ਹੋਈ ਮੌਤ, ਇਕੱਠਿਆਂ ਦਾ ਕੀਤਾ ਸੰਸਕਾਰ….

ਸੰਗਰੂਰ-15 ਮਾਰਚ-ਕੈਂਸਰ ਤੋਂ ਪੀੜਤ ਬਜ਼ੁਰਗ ਦੀ ਮੌਤ ਦੇ ਅਗਲੇ ਹੀ ਦਿਨ ਉਹਨਾਂ ਦੇ ਪੁੱਤਰ ਦੀ ਬਿਜਲੀ ਦੇ ਕਰੰਟ ਲੱਗਣ ਨਾਲ ਮੌਤ ਹੋ ਗਈ। ਸੰਗਰੂਰ ਜਿਲੇ ਦੇ ਪਿੰਡ ਚੂੜ ਕਲਾਂ ਦੇ ਬਜ਼ੁਰਗ ਸੁਖਦੇਵ ਸਿੰਘ ਦੀ ਕੈਂਸਰ ਕਾਰਨ ਮੌਤ ਹੋ ਗਈ ਅਗਲੇ ਹੀ ਦਿਨ ਉਹਨਾਂ ਦੇ ਪੁੱਤਰ ਮੇਜਰ ਸਿੰਘ ਦੀ ਬਿਜਲੀ ਦਾ ਕਰੰਟ ਲੱਗਣ ਨਾਲ ਮੌਤ ਹੋ ਗਈ। ਮੌਕੇ ਤੇ ਪਹੁੰਚ ਕੇ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਕਰਾਉਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਭਰਾ ਜਸਪਾਲ ਸਿੰਘ ਨੇ ਦੱਸਿਆ ਕਿ ਸੁਖਦੇਵ ਸਿੰਘ ਪਿਛਲੇ ਕਾਫੀ ਸਮੇਂ ਤੋਂ ਕੈਂਸਰ ਤੋਂ ਪੀੜਿਤ ਸੀ। ਉਸ ਦੀ ਮੌਤ ਤੋਂ ਬਾਅਦ ਲੋਕ ਪਰਿਵਾਰ ਨਾਲ ਦੁੱਖ ਪ੍ਰਗਟ ਕਰਨ ਲਈ ਆ ਰਹੇ ਸਨ। ਮੇਜਰ ਸਿੰਘ ਲੋਕਾਂ ਦੇ ਬੈਠਣ ਦਾ ਪ੍ਰਬੰਧ ਕਰ ਰਿਹਾ ਸੀ। ਇਸ ਦੌਰਾਨ ਉਸ ਨੂੰ ਅਚਾਨਕ ਬਿਜਲੀ ਦਾ ਝਟਕਾ ਲੱਗ ਗਿਆ। ਜਿਸ ਨਾਲ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਮੇਜਰ ਸਿੰਘ ਪੀਆਰਟੀਸੀ ਵਿੱਚ ਡਰਾਈਵਰ ਵਜੋਂ ਕੰਮ ਕਰਦਾ ਸੀ। ਦੋਵੇਂ ਪਿਓ ਪੁੱਤ ਦਾ ਅੰਤਿਮ ਸੰਸਕਾਰ ਰਿਸ਼ਤੇਦਾਰਾਂ ਅਤੇ ਪਿੰਡ ਦੀ ਹਾਜ਼ਰੀ ਵਿੱਚ ਇਕੱਠਿਆਂ ਕੀਤਾ ਗਿਆ।ਇਸ ਘਟਨਾ ਕਾਰਨ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਹੈ।