ਚੈਕ ਦੇ ਕੇਸ ਵਿੱਚ ਮੁਲਜ਼ਮਾ ਨੂੰ ਇੱਕ ਸਾਲ ਦੀ ਸਜ਼ਾ, 1,00,000/- ਰੁਪਏ ਹਰਜ਼ਾਨਾ ਅਤੇ 1,00,000/- ਰੁਪਏ ਜ਼ੁਰਮਾਨਾ…..

0
Primekhabarpunjab dheeraj

ਬਰਨਾਲਾ-13ਮਾਰਚ-ਮਾਨਯੋਗ ਅਦਾਲਤ ਮੈਡਮ ਸੁਖਮੀਤ ਕੌਰ, ਜੁਡੀਸ਼ੀਅਲ ਮੈਜਿਸਟਰੇਟ ਫਸਟ ਕਲਾਸ ਸਾਹਿਬ, ਬਰਨਾਲਾ ਵੱਲੋਂ ਸਰਬਜੀਤ ਕੌਰ ਪਤਨੀ ਰਣਜੀਤ ਸਿੰਘ ਵਾਸੀ ਸੰਧੂ ਪੱਤੀ, ਬਰਨਾਲਾ ਨੂੰ ਚੈਕ ਦੇ ਕੇਸ ਵਿੱਚ ਇੱਕ ਸਾਲ ਦੀ ਸਖਤ ਸਜ਼ਾ, 1,00,000/- ਰੁਪਏ ਹਰਜ਼ਾਨਾ ਅਤੇ 1,00,000/- ਰੁਪਏ ਜੁਰਮਾਨਾ ਭਰਨ ਦਾ ਹੁਕਮ ਸੁਣਾਇਆ ਗਿਆ ਹੈ। ਅਵਤਾਰ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਸੰਧੂ ਪੱਤੀ, ਬਰਨਾਲਾ ਨੇ ਦੱਸਿਆ ਕਿ ਉਸਨੇ ਮਿਤੀ 28-05-2019 ਨੂੰ ਸਰਬਜੀਤ ਕੌਰ ਦਾ ਮਕਾਨ ਗਹਿਣੇ ਲੈ ਕੇ ਉਸਨੂੰ 3,00,000/- ਰੁਪਏ ਉਧਾਰ ਦਿੱਤੇ ਸਨ ਅਤੇ ਉਸ ਤੋਂ ਬਾਦ ਮਿਤੀ 08-01-2020 ਨੂੰ ਸਰਬਜੀਤ ਕੌਰ ਨੇ ਰਕਮ ਮੋੜਣ ਦੀ ਇਵਜ਼ ਵਿੱਚ ਅਵਤਾਰ ਸਿੰਘ ਨੂੰ ਇੱਕ ਚੈਕ ਨੰਬਰੀ 000023 ਮਿਤੀ 08-01-2020 ਨੂੰ 3,42,000/- ਰੁਪਏ ਦਾ ਜਾਰੀ ਕਰ ਦਿੱਤਾ ਸੀ ਜਿਸ ਵਿੱਚ ਉਸਨੂੰ ਵੱਖਰੇ ਤੌਰ ਤੇ ਡੇਢ ਸਾਲ ਦੀ ਸਜ਼ਾ ਦਾ ਹੁਕਮ ਹੋ ਚੁੱਕਾ ਹੈ ਅਤੇ ਉਸੇ ਸਰਬਜੀਤ ਕੌਰ ਨੇ ਮਿਤੀ 26-08-2019 ਨੂੰ ਅਵਤਾਰ ਸਿੰਘ ਪਾਸੋਂ 1,50,000/- ਰੁਪਏ ਕੁੱਝ ਦਿਨਾਂ ਵਾਸਤੇ ਉਧਾਰ ਲਿੱਤੇ ਸਨ ਅਤੇ ਉਸ ਤੋਂ ਬਾਦ ਮਿਤੀ 05-09-2019 ਨੂੰ ਸਰਬਜੀਤ ਕੌਰ ਨੇ ਰਕਮ ਮੋੜਣ ਦੀ ਇਵਜ਼ ਵਿੱਚ ਅਵਤਾਰ ਸਿੰਘ ਨੂੰ ਇੱਕ ਚੈਕ ਨੰਬਰੀ 000024 ਮਿਤੀ 05-09-2019 ਨੂੰ 1,50,000/- ਰੁਪਏ ਦਾ ਜਾਰੀ ਕਰ ਦਿੱਤਾ ਸੀ ਅਤੇ ਉਸ ਤੋਂ ਬਾਦ ਬੈਂਕ ਵਿੱਚੋਂ ਪੇਮੈਂਟ ਸਟੋਪ ਕਰਵਾ ਦਿੱਤੀ ਜਿਸ ਕਾਰਨ ਚੈਕ ਬੈਂਕ ਵੱਲੋਂ ਡਿਸਆਨਰ ਕਰ ਦਿੱਤਾ ਗਿਆ। ਜੋ ਉਕਤ ਚੈਕ ਦੇ ਡਿਸਆਨਰ ਹੋਣ ਤੇ ਅਵਤਾਰ ਸਿੰਘ ਵੱਲੋਂ ਆਪਣੇ ਵਕੀਲ ਸ਼੍ਰੀ ਧੀਰਜ ਕੁਮਾਰ ਐਡਵੋਕੇਟ, ਬਰਨਾਲਾ ਰਾਹੀਂ ਸਰਬਜੀਤ ਕੌਰ ਦੇ ਖਿਲਾਫ ਇੱਕ ਕੰਪਲੇਂਟ ਜੇਰ ਦਫਾ 138 ਐਨ.ਆਈ. ਐਕਟ ਤਹਿਤ ਮਾਨਯੋਗ ਅਦਾਲਤ ਮੈਡਮ ਸੁਖਮੀਤ ਕੌਰ, ਜੇ.ਐਮ.ਆਈ.ਸੀ. ਬਰਨਾਲਾ ਪਾਸ ਦਾਇਰ ਕੀਤੀ ਗਈ ਜੋ ਮਾਨਯੋਗ ਅਦਾਲਤ ਵੱਲੋਂ ਮੁਦਈ ਧਿਰ ਦੇ ਵਕੀਲ ਸ਼੍ਰੀ ਧੀਰਜ ਕੁਮਾਰ, ਐਡਵੋਕੇਟ, ਬਰਨਾਲਾ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਹੋਏ ਕਿ ਸਰਬਜੀਤ ਕੌਰ ਨੇ ਧੋਖਾਧੜੀ ਅਤੇ ਜਾਲਸਾਜ਼ੀ ਦੀ ਨੀਅਤ ਨਾਲ ਖੁਦ ਹੀ ਚੈਕ ਜਾਰੀ ਕਰਕੇ ਖੁਦ ਹੀ ਪੇਮੈਂਟ ਸਟੋਪ ਕਰਵਾ ਦਿੱਤੀ, ਮੁਲਜ਼ਮਾ ਸਰਬਜੀਤ ਕੌਰ ਨੂੰ ਉਕਤ ਕੇਸ ਵਿੱਚ ਇੱਕ ਸਾਲ ਦੀ ਸਜ਼ਾ, 1,00,000/- ਰੁਪਏ ਹਰਜ਼ਾਨਾ ਅਤੇ 1,00,000/- ਰੁਪਏ ਜ਼ੁਰਮਾਨਾ ਭਰਨ ਦਾ ਹੁਕਮ ਸੁਣਾਇਆ ਗਿਆ।

About The Author

Leave a Reply

Your email address will not be published. Required fields are marked *