…. ਪੱਤਰਕਾਰਾਂ ਤੋਂ ਮੰਗੀ ਮਾਫੀ!

0
PrimeKhabarPunjab Sandhu Ji

ਬਰਨਾਲਾ-13 ਮਾਰਚ-ਬੀਤੀ 10 ਮਾਰਚ ਨੂੰ ਕੁਲਦੀਪ ਸਿੰਘ ਜੋ ਆਪਣੇ ਆਪ ਨੂੰ ਮਾਸ ਮੀਡੀਆ ਇੰਚਾਰਜ, ਦਫ਼ਤਰ ਸਿਵਲ ਸਰਜਨ ਬਰਨਾਲਾ ਦੱਸਦਾ ਹੈ ਨੇ ਬੱਸ ਸਟੈਂਡ ਦੇ ਨਜ਼ਦੀਕ ਕੁੱਝ ਪੱਤਰਕਾਰਾਂ ਨਾਲ ਬਤਮੀਜ਼ੀ ਵਾਲਾ ਸਲੂਕ ਕੀਤਾ ਸੀ। ਸਦਕਾ ਅੱਜ ਸਿਟੀ ਥਾਣਾ-1 ਵਿੱਚ ਪੱਤਰਕਾਰਾਂ ਤੋਂ ਲਿਖਤੀ ਰੂਪ ਵਿੱਚ ਮੁਆਫ਼ੀ ਮੰਗਕੇ ਆਪਣਾ ਖਹਿੜਾ ਛੁਡਾਇਆ।
ਦੱਸਣਯੋਗ ਹੈ ਕਿ ਕੁਲਦੀਪ ਸਿੰਘ ਆਪਣੇ ਕੁੱਝ ਸਾਥੀਆਂ ਨਾਲ ਸਥਾਨਕ ਬੱਸ ਸਟੈਂਡ ਵੱਲ ਜਾ ਰਿਹਾ ਸੀ, ਅਚਾਨਕ ਟਰੈਫਿਕ ਪੁਲਿਸ ਨੇ ਉਸਨੂੰ ਰੋਕ ਕੇ ਗੱਡੀ ’ਤੇ ਲੱਗੀ ਕਾਲੀ ਫਿਲਮ ਬਾਰੇ ਪੁੱਛਿਆ ਤੇ ਕਿਹਾ ਕਿ ਇਹ ਟ੍ਰੈਫਿਕ ਨਿਯਮਾਂ ਦੇ ਖਿਲਾਫ਼ ਹੈ ਅਤੇ ਡਿਊਟੀ ’ਤੇ ਤਾਇਨਾਤ ਪੁਲੀਸ ਅਧਿਕਾਰੀ ਨੇ ਸੀਸਿਆਂ ’ਤੇ ਲੱਗੀ ਕਾਲੀ ਫਿਲਮ ਨੂੰ ਉਤਾਰਨਾ ਸ਼ੁਰੂ ਕਰ ਦਿੱਤਾ, ਜਦੋਂ ਪੁਲੀਸ ਇਹ ਕਾਰਵਾਈ ਕਰ ਰਹੀ ਸੀ ਤਾਂ ਅਚਾਨਕ ਉਸ ਜਗ੍ਹਾ ’ਤੇ ਪੱਤਰਕਾਰਾਂ ਦੀ ਇੱਕ ਟੀਮ ਪੁੱਜ ਗਈ। ਉੱਕਤ ਮੀਡੀਆ ਕਰਮਚਾਰੀਆਂ ਨੇ ਪੁਲੀਸ ਵੱਲੋਂ ਕੀਤੀ ਜਾ ਰਹੀ ਕਾਰਵਾਈ ਦੀ ਵੀਡੀਓਗ੍ਰਾਫੀ ਸ਼ੁਰੂ ਕਰ ਦਿੱਤੀ ਤੇ ਆਪਣੇ ਮੀਡੀਆ ਦਫ਼ਤਰ ਵਿੱਚ ਇਸ ਕੀਤੀ ਜਾ ਰਹੀ ਕਾਰਵਾਈ ਦੀ ਸੂਚਨਾ ਦੇ ਦਿੱਤੀ। ਸੂਚਨਾ ਮਿਲਣ ’ਤੇ ਦਫ਼ਤਰ ਇੰਚਾਰਜ ਪੱਤਰਕਾਰ ਜਗਸੀਰ ਸਿੰਘ ਸੰਧੂ ਵੀ ਪੁੱਜ ਗਏ। ਪੁੱਜਣ ’ਤੇ ਜਗਸੀਰ ਸਿੰਘ ਨੇ ਦੇਖਿਆ ਕਿ ਕੁੱਝ ਵਿਆਕਤੀ ਉਸ ਨਾਲ ਸਬੰਧਿਤ ਮੀਡੀਆ ਕਰਮਚਾਰੀਆਂ ਨਾਲ ਕਥਿੱਤ ਤੌਰ ’ਤੇ ਗਾਲੀ ਗਲੋਚ ਤੇ ਕੈਮਰਾ ਖੋਹਣ ਦੀ ਕੋਸ਼ਿਸ਼ ਕਰ ਰਹੇ ਸਨ। ਪੱਤਰਕਾਰ ਜਗਸੀਰ ਸਿੰਘ ਸੰਧੂ ਦੇ ਦੱਸਣ ਅਨੁਸਾਰ ਉਨ੍ਹਾਂ ਦਾ ਕੈਮਰਾ ਟੁੱਟ ਜਾਂਦਾ ਹੈ। ਜਗਸੀਰ ਸਿੰਘ ਨੇ ਕਿਹਾ ਕਿ ਦੁੱਖ ਦੀ ਗੱਲ ਤਾਂ ਇਹ ਹੈ ਕਿ ਇਹ ਸਭ ਕੁੱਝ ਪੁਲੀਸ ਦੀ ਹਾਜ਼ਰੀ ਵਿੱਚ ਵਾਪਰਿਆ। ਪੁਲੀਸ ਮੂਕ ਦਰਸ਼ਕ ਬਣਕੇ ਦੇਖਦੀ ਰਹੀ। ਉੱਕਤ ਕੁਲਦੀਪ ਸਿੰਘ ਨਾਮ ਦੇ ਵਿਆਕਤੀ ਨੇ ਸੀਨੀਅਰ ਪੱਤਰਕਾਰ ਜਗਸੀਰ ਸਿੰਘ ਸੰਧੂ ਨਾਲ ਵੀ ਬਦਸਲੂਕੀ ਕੀਤੀ। ਇਸ ਹੋਈ ਬਦਸਲੂਕੀ ਨੂੰ ਲੈ ਕੇ ਹਾਜ਼ਰ ਪੁਲੀਸ ਮੁਲਾਜ਼ਮ ਚੁੱਪ ਵੱਟ ਗਏ। ਜਸਸੀਰ ਸਿੰਘ ਨੇ ਇਸ ਹੋਈ ਮੰਦਭਾਗੀ ਘਟਨਾ ਦੀ ਸੂਚਨਾ ਲਿਖਤੀ ਰੂਪ ਵਿੱਚ ਸਥਾਨਕ ਬੱਸ ਸਟੈਂਡ ਚੌਕੀ ਵਿਖੇ ਦਰਜ ਕਰਵਾ ਦਿੱਤੀ। ਪੱਤਰਕਾਰਾਂ ਨੂੰ ਇਸ ਘਟਨਾ ਦੀ ਸੂਚਨਾ ਵੀ ਦੇ ਦਿੱਤੀ ਤੇ 12 ਮਾਰਚ ਨੂੰ ਪੱਤਰਕਾਰਾਂ ਨੂੰ ਰੋਸ ਮੁਜ਼ਾਹਰਾ ਕਰਨ ਲਈ ਥਾਣਾ ਸਿਟੀ-1 ਵਿੱਚ ਆਉਣ ਦੀ ਅਪੀਲ ਵੀ ਕਰ ਦਿੱਤੀ। ਪੱਤਰਕਾਰਾਂ ਵੱਲੋਂ ਕੀਤੇ ਰੋਸ ਨੂੰ ਵੇਖਦਿਆਂ ਅਰੋਪੀ ਕੁਲਦੀਪ ਸਿੰਘ ਜੋ ਆਪਣੇ ਆਪ ਨੂੰ ਮਾਸ ਮੀਡੀਆ ਇੰਚਾਰਜ, ਦਫ਼ਤਰ ਸਿਵਲ ਸਰਜਨ ਬਰਨਾਲਾ ਕਹਿੰਦਾ ਸੀ ਨੇ ਲਿਖਤੀ ਰੂਪ ਵਿੱਚ ਮੁਆਫ਼ੀ ਨਾਮਾ ਦੇ ਦਿੱਤਾ।

About The Author

Leave a Reply

Your email address will not be published. Required fields are marked *