ਜਿਲ੍ਹਾ ਬਰਨਾਲਾ ਰਾਸ਼ਨ ਡੀਪੂਆਂ ਤੇ ਕੇ.ਵਾਈ.ਸੀ. ਦਾ ਕੰਮ ਲਗਭਗ 75% ਤੋਂ ਜ਼ਿਆਦਾ ਮੁਕੰਮਲ ਹੋ ਚੁੱਕਾ ਹੈ:ਡੀ.ਐਫ.ਐਸ.ਸੀ.

0
PrimeKhabarPunjab DFC Harsharanjit Singh

ਬਰਨਾਲਾ -13 ਮਾਰਚ- ਜਿਲਾ ਬਰਨਾਲਾ ਦੇ ਸਾਰਿਆਂ ਰਾਸ਼ਨ ਡੀਪੂਆਂ ਤੇ ਕੇ.ਵਾਈ.ਸੀ ਦਾ ਕੰਮ ਲਗਭਗ 75% ਤੋਂ ਵੱਧ ਮੁਕਮਲ ਹੋ ਚੁੱਕਿਆ ਹੈ, ਇਹ ਸਾਰੇ ਦੀ ਜਾਣਕਾਰੀ ਡੀ.ਐਫ. ਐਸ.ਸੀ ਬਰਨਾਲਾ ਹਰਸ਼ਰਨਜੀਤ ਸਿੰਘ ਨੇ ਦਿੱਤੀ। ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਰਾਸ਼ਨ ਡੀਪੂਆਂ ਤੇ ਖਪਤਕਾਰਾਂ ਦੀ ਕੇ.ਵਾਈ.ਸੀ ਕਰਨ ਦਾ ਕੰਮ ਪਿਛਲੇ ਸਮੇਂ ਤੋਂ ਚੱਲ ਰਿਹਾ ਹੈ ਅਤੇ ਇਹ ਕੰਮ ਜਿਲੇ ਦੇ ਵੱਖ-ਵੱਖ ਇਲਾਕਿਆਂ ਵਿੱਚ ਰਾਸ਼ਨ ਡੀਪੂਆਂ ਉੱਪਰ ਕੀਤਾ ਜਾ ਰਿਹਾ ਹੈ। ਵਿਭਾਗ ਦੇ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ, 31 ਮਾਰਚ 2025 ਤੱਕ ਇਹ ਕੰਮ ਮੁਕੰਮਲ ਕੀਤਾ ਜਾਣਾ ਹੈ ਅਤੇ ਅਧਿਕਾਰੀਆਂ ਮੁਤਾਬਕ 100 ਪ੍ਰਤੀਸ਼ਤ ਲਾਭਪਾਤਰੀਆਂ ਦੀ ਕੇ.ਵਾਈ.ਸੀ ਸਰਕਾਰ ਦੁਆਰਾ ਦਿੱਤੇ ਗਏ ਨਿਰਧਾਰਿਤ ਸਮੇਂ ਤੇ ਹੋ ਜਾਵੇਗੀ। ਜੇਕਰ ਅੱਜ ਦੀ ਗੱਲ ਕਰੀਏ ਤਾਂ ਅਧਿਕਾਰੀਆਂ ਮੁਤਾਬਕ ਇਹ ਕੰਮ 75% ਹੋ ਚੁੱਕਾ। ਵਿਭਾਗ ਦੇ ਮੁੱਖ ਦਫਤਰ ਤੋਂ ਜਾਰੀ ਹਦਾਇਤਾਂ ਮੁਤਾਬਕ ਹੀ ਇਹ ਕੰਮ ਕੀਤਾ ਜਾ ਰਿਹਾ ਹੈ ਵਿਭਾਗ ਦੇ ਅਧਿਕਾਰੀਆਂ ਨੇ ਲਾਭਪਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਆਪਣੀ ਅਤੇ ਕਾਰਡ ਵਿੱਚ ਦਰਜ ਆਪਣੇ ਪਰਿਵਾਰਕ ਮੈਂਬਰਾਂ ਦੇ ਸਮੂਹ ਦੀ ਰਾਸ਼ਨ ਡੀਪੂਆਂ ਤੇ ਜਾ ਕੇ ਕੇ.ਵਾਈ.ਸੀ ਕਰਵਾਈ ਜਾਵੇ ਤਾਂ ਜੋ ਕੋਈ ਵੀ ਖਪਤਕਾਰ ਰਾਸ਼ਨ ਲੈਣ ਤੋਂ ਵਾਂਝਾ ਨਾ ਰਹਿ ਸਕੇ। ਅਧਿਕਾਰੀ ਗੁਰਸ਼ਰਨਜੀਤ ਸਿੰਘ ਨੇ ਦੱਸਿਆ ਕਿ ਰਾਸ਼ਨ ਡੀਪੂਆਂ ਉੱਪਰ ਕੰਪਿਊਟਰਾਈਜਰ ਈ-ਪੋਜ ਮਸ਼ੀਨਾਂ ਰਾਹੀਂ ਖਪਤਕਾਰਾਂ ਦੀ ਕੇ.ਵਾਈ.ਸੀ ਕੀਤੀ ਜਾ ਰਹੀ। ਜੇਕਰ ਕਿਸੇ ਵੀ ਖਪਤਕਾਰ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਉਹਨਾਂ ਨਾਲ ਸਿੱਧਾ ਸੰਪਰਕ ਕਰ ਸਕਦਾ ਹੈ। ਸਰਕਾਰ ਅਤੇ ਪ੍ਰਸ਼ਾਸਨ ਦਾ ਪੂਰਾ ਜ਼ੋਰ ਲੱਗਿਆ ਹੈ ਕਿ ਖਪਤਕਾਰ ਆਪਣਾ ਲਾਭ ਲੈ ਸਕਣ।

About The Author

Leave a Reply

Your email address will not be published. Required fields are marked *