ਉਧਾਰ ਦਿੱਤੇ ਪੈਸੇ ਮੰਗਣ ਕਾਰਨ, ਦੋਸਤਾਂ ਨੇ ਉਤਾਰਿਆ ਮੌਤ ਦੇ ਘਾਟ….

ਕੋਲਕਾਤਾ -12 ਮਾਰਚ-ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕੱਤਾ ਵਿੱਚ ਰਾਜਸਥਾਨ ਦੇ ਵਪਾਰੀ ਦੀ ਉਸਦੇ ਹੀ ਦੋਸਤਾਂ ਵੱਲੋਂ ਹੱਤਿਆ ਕਰ ਦੇਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਅਨੁਸਾਰ ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕੱਤਾ ਦੇ ਕਲਿਆਣੀ ਐਕਸਪ੍ਰੈਸ ਵੇ ਦੇ ਘੋਲਾ ਮਹੇਸ਼ ਪੋਟਾ ਇਲਾਕੇ ਵਿੱਚ ਪੁਲਿਸ ਨੂੰ ਗਸ਼ਤ ਦੌਰਾਨ ਇੱਕ ਕੈਬ ਡਰਾਈਵਰ ਅਤੇ ਦੋ ਵਿਅਕਤੀਆਂ ਵਿਚਕਾਰ ਬਹਿਸ ਕਰਦਿਆਂ ਦਿਖਾਈ ਦਿੱਤੇ। ਪੁਲਿਸ ਨੇ ਰੁਕ ਕੇ ਦੋਹਾਂ ਧਿਰਾਂ ਦੀ ਗੱਲ ਸੁਣੀ। ਜਿਸ ਤੋਂ ਬਾਅਦ ਪੁਲਿਸ ਨੇ ਦੋਵਾਂ ਵਿਅਕਤੀਆਂ ਨੂੰ ਟਰਾਲੀ ਵਾਲਾ ਬੈਕ ਖੋਲਣ ਲਈ ਕਿਹਾ ਤਾਂ ਇੱਕ ਵਿਅਕਤੀ ਮੌਕੇ ਤੋਂ ਫਰਾਰ ਹੋ ਗਿਆ। ਜਦੋਂ ਪੁਲਿਸ ਨੇ ਟਰਾਲੀ ਬੈਗ ਦੀ ਜਾਂਚ ਕੀਤੀ ਤਾਂ ਉਹਨਾਂ ਨੂੰ ਟਰਾਲੀ ਬੈਗ ਵਿੱਚ ਇੱਕ ਲਾਸ਼ ਮਿਲੀ ਜੋ ਰਾਜਸਥਾਨ ਦੇ ਇੱਕ ਵਪਾਰੀ ਭਾਗਰਾਮ ਦੀ ਸੀ।
ਦੱਸਿਆ ਜਾ ਰਿਹਾ ਹੈ ਕਿ ਭਾਗਰਾਮ ਕੋਲਕਾਤਾ ਦੇ ਬੜਾ ਬਾਜ਼ਾਰ ਇਲਾਕੇ ਤੋਂ ਕੱਪੜੇ ਦਾ ਕਾਰੋਬਾਰ ਕਰਦਾ ਸੀ ਅਤੇ ਆਪਣੇ ਦੋ ਕਾਰੋਬਾਰੀ ਦੋਸਤਾਂ ਕਰਨ ਸਿੰਘ ਅਤੇ ਕ੍ਰਿਸ਼ਨਰਾਮ ਸਿੰਘ ਨਾਲ ਪਿਛਲੇ 5 ਸਾਲਾਂ ਤੋਂ ਕੋਲਕਾਤਾ ‘ਚ ਕਿਰਾਏ ਦੇ ਮਕਾਨ ‘ਚ ਰਹਿੰਦਾ ਸੀ। ਦੱਸਿਆ ਗਿਆ ਕਿ ਭਾਗਰਾਮ ਨੇ ਕਰਨ ਸਿੰਘ ਅਤੇ ਕ੍ਰਿਸ਼ਨਰਾਮ ਸਿੰਘ ਨੂੰ ਕਰੀਬ 8 ਲੱਖ ਰੁਪਏ ਉਧਾਰ ਦਿੱਤੇ ਸਨ ਅਤੇ ਉਹ ਆਪਣੇ ਦੋ ਵਪਾਰੀ ਦੋਸਤਾਂ ਤੋਂ ਉਧਾਰ ਦਿੱਤੇ ਪੈਸੇ ਵਾਪਸ ਕਰਨ ਦੀ ਮੰਗ ਕਰ ਰਿਹਾ ਸੀ।ਇਸ ਕਾਰਨ ਭਾਗਰਾਮ ਦੇ ਦੋਵਾਂ ਦੋਸਤਾਂ ਨੇ ਉਸਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਕਤਲ ਕਰਨ ਤੋਂ ਬਾਅਦ ਦੋਹਾਂ ਦੋਸਤਾਂ ਨੇ ਲਾਸ਼ ਨੂੰ ਟਰਾਲੀ ਬੈਗ ‘ਚ ਪਾ ਕੇ ਇਸ ਦੇ ਨਿਪਟਾਰੇ ਲਈ ਨਗਰ ਬਾਜ਼ਾਰ ਤੋਂ ਇਕ ਕੈਬ ਬੁੱਕ ਕੀਤੀ ਅਤੇ ਲਾਸ਼ ਨੂੰ ਕੋਲਕਾਤਾ ਦੇ ਕਲਿਆਣੀ ਐਕਸਪ੍ਰੈੱਸ ਵੇਅ ਦੇ ਘੋਲਾ ਮਹੇਸ਼ ਪੋਟਾ ਇਲਾਕੇ ‘ਚ ਲੈ ਗਏ। ਜਿੱਥੇ ਕੈਬ ਚਾਲਕ ਨੂੰ ਸ਼ੱਕ ਹੋ ਗਿਆ ਅਤੇ ਦੋਵਾਂ ਵਿਅਕਤੀਆਂ ਨੂੰ ਕੈਬ ਤੋਂ ਹੇਠਾਂ ਉਤਰਨ ਲਈ ਕਿਹਾ, ਪਰ ਦੋਵੇਂ ਵਿਅਕਤੀ ਕੈਬ ਤੋਂ ਹੇਠਾਂ ਉਤਰਨ ਲਈ ਤਿਆਰ ਨਹੀਂ ਹੋਏ। ਕੈਬ ਡਰਾਈਵਰ ਅਤੇ ਦੋ ਵਿਅਕਤੀਆਂ ਵਿਚਕਾਰ ਬਹਿਸ ਸ਼ੁਰੂ ਹੋ ਗਈ।
ਪੁਲਿਸ ਨੇ ਮੋਬਾਈਲ ਲੋਕੇਸ਼ਨ ਦੀ ਮਦਦ ਨਾਲ ਦੂਜੇ ਮੁਲਜ਼ਮ ਨੂੰ ਵੀ ਗ੍ਰਿਫ਼ਤਾਰ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।