ਮਨਰੇਗਾ ਮੁਲਾਜਮਾਂ ਨੂੰ ਰੈਗੂਲਰ ਕਰਨ ਸਬੰਧੀ, ਵਿਧਾਇਕ ਲਾਭ ਸਿੰਘ ਉਗੋਕੇ ਨੂੰ ਦਿੱਤਾ ਮੰਗ-ਪੱਤਰ….

ਬਰਨਾਲਾ -08 ਮਾਰਚ -ਮਨਰੇਗਾ ਕਰਮਚਾਰੀ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਵਰਿੰਦਰ ਸਿੰਘ ਬਠਿੰਡਾ ਦੇ ਸੱਦੇ ’ਤੇ ਮੁੱਖ ਮੰਤਰੀ ਪੰਜਾਬ ਅਤੇ ਪੇਂਡੂ ਵਿਕਾਸ ਪੰਚਾਇਤ ਮੰਤਰੀ ਪੰਜਾਬ ਦੇ ਨਾਂਅ ਡਿਪਟੀ ਕਮਿਸ਼ਨਰ ਦਫ਼ਤਰ ਬਰਨਾਲਾ ਵਿਖੇ ਵਿਧਾਇਕ ਲਾਭ ਸਿੰਘ ਉਗੋਕੇ ਨੂੰ ਮਨਰੇਗਾ ਮੁਲਾਜਮਾਂ ਨੂੰ ਰੈਗੂਲਰ ਕਰਨ ਸਬੰਧੀ ਮੰਗ-ਪੱਤਰ ਦਿੱਤਾ ਗਿਆ। ਇਸ ਮੌਕੇ ਗੁਰਪ੍ਰੀਤ ਸਿੰਘ ਬਲਿੰਗ, ਗੁਰਦੀਪ ਦਾਸ, ਗੁਰਪ੍ਰੀਤ ਸਿੰਘ ਸ਼ੇਰਗਿੱਲ ਕੱਟੂ, ਗੁਰਪ੍ਰੀਤ ਸਿੰਘ ਤਾਜੋਕੇ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਪੰਜਾਬ ਵਿਚ ਪਿਛਲੇ 17 ਸਾਲਾਂ ਤੋਂ ਮਨਰੇਗਾ ਮੁਲਾਜਮ ਕੱਚੀਆਂ ਅਸਾਮੀਆਂ ’ਤੇ ਨੌਕਰੀ ਕਰ ਰਹੇ ਹਨ। ਜਿਨ੍ਹਾਂ ਦੀ ਗਿਣਤੀ ਪੰਜਾਬ ਵਿਚ 2063 ਹੈ। ਜੋ ਪੇਂਡੂ ਖੇਤਰ ਦੇ ਸਰਵਪੱਖੀ ਵਿਕਾਸ ਵਿਚ ਵੱਡਮੁੱਲਾ ਯੋਗਦਾਨ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਮੁਲਾਜਮ ਮਨਰੇਗਾ ਸਕੀਮ ਤਹਿਤ ਪੇਂਡੂ ਮਜਦੂਰਾਂ ਨੂੰ ਰੁਜਗਾਰ ਮੁਹੱਇਆ ਕਰਵਾਉਣ, ਲੋੜਵੰਦ ਪਰਿਵਾਰਾਂ ਨੂੰ ਮਕਾਨ ਬਣਾਉਣ, ਛੱਪੜਾਂ ਨੂੰ ਨਵੀਨੀਕਰਨ, ਈ-ਗਵਰਨੈਸ, ਪਿੰਡਾਂ ’ਚ ਖੇਡ ਗਰਾਊਂਡ,ਪਾਰਕ, ਪੰਚਾਇਤ ਘਰ, ਆਂਗਨਵਾੜੀ ਸੈਂਟਰ ਬਣਾਉਣ ਦੇ ਨਾਲ-ਨਾਲ ਵਾਤਾਵਰਨ ਦੀ ਸੁੱਧਤਾ ਲਈ ਬੂਟੇ ਅਤੇ ਧਰਤੀ ਹੇਠਲੇ ਪਾਣੀ ਦੀ ਸੰਭਾਲ ਲਈ ਕੰਮ ਕਰ ਰਹੇ ਹਨ। ਮਨਰੇਗਾ ਮੁਲਾਜਮਾਂ ਨੂੰ ਰੈਗੂਲਰ ਕਰਨ ਦਾ ਕੇਸ ਪੰਚਾਇਤ ਵਿਭਾਗ ਵਲੋਂ ਚੁਣੀ ਗਈ ਕਮੇਟੀ ਵਲੋਂ ਕੇਸ ਤਿਆਰ ਕਰ ਕੇ ਪ੍ਰਸੋਨਲ ਵਿਭਾਗ ਨੂੰ ਭੇਜਿਆ ਗਿਆ ਸੀ। ਜਿਸ ਵਿਚ 11 ਜੁਲਾਈ 2024 ਨੂੰ ਪ੍ਰਸੋਨਲ ਵਿਭਾਗ ਵਲੋਂ ਸਮੂਹ ਵਿਭਾਗਾਂ ਦੇ ਪ੍ਰਬੰਧਕੀ ਸਕੱਤਰਾਂ ਅਗਲੀ ਕਾਰਵਾਈ ਲਈ ਹੁਕਮ ਜਾਰੀ ਕੀਤੇ ਸਨ ਪਰ ਮਨਰੇਗਾ ਮੁਲਾਜਮਾਂ ਨੂੰ ਰੈਗੂਲਰ ਕਰਨ ਦੇ ਹੁਕਮ ਜਾਰੀ ਨਹੀਂ ਹੋਏ। ਪਿਛਲੇ 2 ਮਹੀਨਿਆਂ ਤੋਂ ਤਨਖਾਹਾਂ ਤੋਂ ਬਾਂਝੇ ਹਨ।ਜਿਸ ਤੋਂ ਦੁਖੀ ਹੋ ਕੇ ਮਗਨਰੇਗਾ ਮੁਲਾਜਮਾਂ ਵਲੋਂ ਸੂਬੇ ਭਰ ’ਚ 9 ਤੋਂ 11 ਮਾਰਚ ਤੱਕ ਬਲਾਕ ਪੱਧਰ ’ਤੇ ਕਲਮ ਛੋੜ ਹੜਤਾਲ ਤੇ 12 ਮਾਰਚ ਨੂੰ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਮੰਗ-ਪੱਤਰ ਦਿੰਦੇ ਜਾਣਗੇ। ਇਸ ਮੌਕੇ ਅਮਨਦੀਪ ਸਿੰਘ ਕੱਟੂ, ਬਲਵਿੰਦਰ ਸਿੰਘ ਦੁੱਗਾ, ਜੁਲਮ ਅਲੀ, ਸੁਖਚੈਨ ਸਿੰਘ, ਗੁਰਮੇਲ ਸਿੰਘ ਮੌੜ, ਗੁਰਦੀਪ ਸਿੰਘ ਤਾਜੋਕੇ ਆਦਿ ਆਗੂ ਹਾਜ਼ਰ ਸਨ।