ਹੰਡਿਆਇਆ ਦੇ ਵਾਰਡ ਨੰਬਰ 13 ਦੀ ਹਾਲਤ ਨਾਜ਼ੁਕ , ਨਾ ਪਾਣੀ ਹੈ ਅਤੇ ਨਾ ਹੀ ਸੜਕ…..

0
PrimeKhabarPunjab Heera Colony

ਜਲਦ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਰੋਸ ਪ੍ਰਦਰਸ਼ਨ ਤੇ ਧਰਨਾ ਦੇਵਾਂਗੇ : ਵਾਰਡ ਵਾਸੀ

ਹੰਡਿਆਇਆ -8 ਮਾਰਚ- ਹੰਡਿਆਇਆ ਕਸਬੇ ਦੇ ਵਾਰਡ ਨੰਬਰ 13 ਅਧੀਨ ਆਉਂਦੀ ਹੀਰਾ ਕਲੋਨੀ ਦੀ ਹਾਲਤ ਬਹੁਤ ਨਾਜ਼ੁਕ ਹੁੰਦੀ ਜਾ ਰਹੀ ਹੈ। ਹੀਰਾ ਕਲੋਨੀ ਦੇ ਵਸਨੀਕ ਪਿਛਲੇ ਕਈ ਸਾਲਾਂ ਤੋਂ ਆਪਣੀ ਮੰਗ ਨੂੰ ਲੈ ਕੇ ਸਰਕਾਰੀ ਅਧਿਕਾਰੀਆਂ ਅਤੇ ਆਪ ਪਾਰਟੀ ਦੇ ਆਗੂਆਂ ਤੋਂ ਮੰਗ ਕਰਦੇ ਆ ਰਹੇ ਹਨ ਪਰ ਹੀਰਾ ਕਲੋਨੀ ਵਾਸੀਆਂ ਦੀ ਕੋਈ ਨਹੀਂ ਸੁਣ ਰਿਹਾ। ਹੀਰਾ ਕਲੋਨੀ ਵਾਸੀਆਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਜੇਕਰ ਪਾਣੀ ਦੀ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਉਹ ਨਗਰ ਪੰਚਾਇਤ ਹੰਡਿਆਇਆ ਦਫਤਰ ਦੇ ਬਾਹਰ ਧਰਨਾ ਦੇਣਗੇ।ਇਸ ਸਬੰਧੀ ਵਾਰਡ ਵਾਸੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਪਿਛਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਵਾਅਦਾ ਕੀਤਾ ਸੀ ਕਿ ਜਿੱਤਣ ਤੋਂ ਬਾਅਦ ਇਸ ਕਲੋਨੀ ਦੇ ਵਿਕਾਸ ਕਾਰਜ ਮੁਕੰਮਲ ਕਰਵਾਏ ਜਾਣਗੇ। ਜਿਸ ਦਾ ਨੀਂਹ ਪੱਥਰ ਵੀ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਰੱਖਿਆ ਗਿਆ ਸੀ ਪਰ ਉਹ ਵੀ ਚਿੱਟਾ ਹਾਥੀ ਸਾਬਤ ਹੋਇਆ ਹੈ।ਇਸ ਮੌਕੇ ਹੀਰਾ ਕਲੋਨੀ ਦੇ ਵਸਨੀਕ ਉੱਤਮ ਕੁਮਾਰ, ਕੀਰਤ ਸਿੰਘ, ਸੁਖਦੇਵ ਸਿੰਘ, ਅਮਨਦੀਪ ਸਿੰਘ, ਰਾਜੂ ਸਿੰਘ, ਜਗਦੀਸ਼ ਕੁਮਾਰ, ਸੁਖਪਾਲ ਸਿੰਘ, ਸਤਿਗੁਰ ਸਿੰਘ, ਗੁਰਦੇਵ ਸਿੰਘ, ਦੇਵ ਸਿੰਘ, ਭੋਲਾ ਸਿੰਘ ਆਦਿ ਹਾਜ਼ਰ ਸਨ।ਇਸ ਸਬੰਧੀ ਜਦੋਂ ਵਾਰਡ ਨੰਬਰ 13 ਦੇ ਕੌਂਸਲਰ ਅਮਰ ਦਾਸ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸੀਵਰੇਜ ਪਾ ਕੇ ਸੜਕ ਦਾ ਕੰਮ ਕਰਵਾਇਆ ਜਾਵੇਗਾ, ਸੀਵਰੇਜ ਵਿਭਾਗ ਵੱਲੋਂ ਸੀਵਰੇਜ ਪਾਉਣ ਵਿੱਚ ਦੇਰੀ ਕੀਤੀ ਜਾ ਰਹੀ ਹੈ।

About The Author

Leave a Reply

Your email address will not be published. Required fields are marked *