ਭਰਵੀਂ ਮੀਟਿੰਗ ਕਰਕੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ….

0
PrimeKhabarPunjab Mahila diwas

ਤਪਾ ਮੰਡੀ- 8 ਮਾਰਚ – ਅੱਜ ਇੱਥੇ ਮਜ਼ਦੂਰ ਅਧਿਕਾਰ ਅੰਦੋਲਨ ਪੰਜਾਬ ਅਤੇ ਕੁੱਲ ਹਿੰਦ ਕ੍ਰਾਂਤੀਕਾਰੀ ਇਸਤਰੀ ਸਭਾ ਵੱਲੋਂ ਤਪ ਮੰਡੀ ਦੀ ਪਰਜਾਪਤ ਧਰਮਸ਼ਾਲਾ ਵਿਖੇ ਮਨਜੀਤ ਕੌਰ ਖੋਖਰ, ਮਨਜੀਤ ਕੌਰ ਪੱਖੋਕਲਾਂ, ਛਿੰਦਰਪਾਲ ਕੌਰ ਦਰਾਕਾ, ਕਰਮਜੀਤ ਕੌਰ ਕਰਾੜਵਾਲਾ ਅਤੇ ਲਾਭ ਸਿੰਘ ਅਕਲੀਆ ਦੇ ਅਧਾਰਿਤ ਪ੍ਰਧਾਨਗੀ ਮੰਡਲ ਦੀ ਅਗਵਾਈ ਹੇਠ ਭਰਵੀਂ ਮੀਟਿੰਗ ਕਰਕੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ। ਜਿਸ ਦੀ ਸ਼ੁਰੂਆਤ ਅਜਮੇਰ ਅਕਲੀਆ ਦੇ ਇਨਕਲਾਬੀ ਗੀਤਾਂ ਨਾਲ ਕੀਤੀ ਗਈ। ਇਨਕਲਾਬੀ ਇਸਤਰੀ ਸਭਾ ਦੀ ਆਗੂ ਮਨਜੀਤ ਕੌਰ ਪੱਖੋਕਲਾਂ ਨੇ ਮਜ਼ਦੂਰ ਔਰਤਾਂ ਦੀ ਤ੍ਰਾਸਦੀ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਇਕੱਠ ਨੂੰ ਸੀ ਪੀ ਆਈ (ਐਮ ਐਲ) ਰੈੱਡ ਸਟਾਰ ਦੇ ਸੂਬਾ ਸਕੱਤਰ ਕਾਮਰੇਡ ਲਾਭ ਸਿੰਘ ਅਕਲੀਆ ਅਤੇ ਤਰਕਸ਼ੀਲ ਆਗੂ ਰਾਮ ਕੁਮਾਰ ਪਟਿਆਲਾ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਇੱਕ ਸਦੀ ਪੁਰਾਣੇ ਇਤਿਹਾਸ ਤੇ ਚਰਚਾ ਕਰਦਿਆਂ ਕਿਹਾ ਕਿ ਸੌ ਸਾਲ ਪਹਿਲਾਂ ਪੂੰਜੀਵਾਦੀ ਮੁਲਕਾਂ ਅੰਦਰ ਕਾਰਖਾਨਿਆਂ ਅਤੇ ਫੈਕਟਰੀਆਂ ਵਿੱਚ ਜੋ ਔਰਤਾਂ ਕੰਮ ਕਰਦੀਆਂ ਸਨ। ਉਹਨਾਂ ਨੂੰ ਪੁਰਸ਼ਾਂ ਦੇ ਬਰਾਬਰ ਘੰਟੇ ਕੰਮ ਕਰਨ ਦੇ ਬਾਵਜੂਦ ਬਰਾਬਰ ਤਨਖਾਹ ਨਹੀਂ ਦਿੱਤੀ ਜਾਂਦੀ ਸੀ, ਔਰਤਾਂ ਨੂੰ ਕੋਈ ਛੁੱਟੀ ਵੀ ਨਹੀਂ ਸੀ ਮਿਲਦੀ ਸੀ ਅਤੇ ਵੱਡੇ ਪੱਧਰ ਤੇ ਔਰਤਾਂ ਨੂੰ ਸਮਾਜਿਕ, ਆਰਥਿਕ ਅਤੇ ਜਿਸਮਾਨੀ ਸ਼ੋਸਣ ਦਾ ਸਾਹਮਣਾ ਵੀ ਕਰਨਾ ਪੈਂਦਾ ਸੀ। ਦੁਨੀਆਂ ਭਰ ਦੀਆਂ ਔਰਤਾਂ ਨੇ ਇਕੱਠੇ ਹੋ ਕੇ ਆਪਣੇ ਹੱਕਾਂ ਲਈ ਲੰਬੀ ਲੜਾਈ ਲੜਕੇ ਕੁੱਝ ਬੁਨਿਆਦੀ ਅਧਿਕਾਰ ਹਾਸਲ ਕਰ ਲਏ ਸਨ। ਆਗੂਆਂ ਨੇ ਦੱਸਿਆ ਕਿ ਅੱਜ ਵੀ ਇੱਕੀਵੀਂ ਸਦੀ ਦੇ ਯੁੱਗ ਵਿੱਚ ਔਰਤਾਂ ਨੂੰ ਅਨੇਕਾਂ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖ਼ਾਸ ਕਰਕੇ ਦਲਿਤ ਸਮਾਜ ਦੀਆਂ ਗ਼ਰੀਬ ਔਰਤਾਂ ਨਾਲ ਪ੍ਰਾਈਵੇਟ ਖੇਤਰ ਅਤੇ ਖੇਤੀ ਖੇਤਰ ਵਿੱਚ ਵੱਡੇ ਪੱਧਰ ਤੇ ਭੇਦ ਭਾਵ ਕੀਤਾ ਜਾ ਰਿਹਾ ਹੈ। ਆਗੂਆਂ ਨੇ ਇਹ ਵੀ ਕਿਹਾ ਕਿ ਕੌਮਾਂਤਰੀ ਪੱਧਰ ਤੇ ਔਰਤਾਂ ਨੇ ਫਰਾਂਸ ਦੀ ਰਾਜਧਾਨੀ ਪੈਰਿਸ ਵਿੱਚ ਕਲਾਰਾ ਜੈਟਕਿਨ ਦੀ ਅਗਵਾਈ ਹੇਠ ਵੱਡੀ ਕਾਨਫਰੰਸ ਕਰਕੇ 8 ਮਾਰਚ ਨੂੰ ਔਰਤਾਂ ਦੇ ਲਈ ਦਿਵਸ਼ ਦੇ ਰੂਪ ਵਿੱਚ ਮਨਾਉਣ ਦਾ ਐਲਾਨ ਕੀਤਾ ਗਿਆ ਸੀ। ਮੀਟਿੰਗ ਨੂੰ ਅਧਿਆਪਕ ਆਗੂ ਰਮਨਦੀਪ ਬਰਨਾਲਾ , ਕਾਮਰੇਡ ਨਛੱਤਰ ਸਿੰਘ ਰਾਮਨਗਰ ਆਦਿ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਜਗਦੀਪ ਰਾਮਗੜ੍ਹ ਨੇ ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਨਿਭਾਈ।

Durga Photostat

About The Author

Leave a Reply

Your email address will not be published. Required fields are marked *